BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵਿਖੇ 'ਬੁੱਕ ਫੇਅਰ' ਦਾ ਆਯੋਜਨ

ਜਲੰਧਰ 18 ਮਈ (ਜਸਵਿੰਦਰ ਆਜ਼ਾਦ)- ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿਖੇ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਅੱਜ ਇਕ ਵਿਸ਼ੇਸ਼ ਤਿੰਨ ਦਿਨੀਂ “ਬੁੱਕ ਫੇਅਰ” ਦਾ ਆਯੋਜਨ ਕੀਤਾ ਗਿਆ। ਇਸ ਪੁਸਤਕ ਮੇਲੇ ਦਾ ੳਦਘਾਟਨ ਪ੍ਰਿੰਸੀਪਲ ਜੀ ਦੁਆਰਾ ਜੋਤ ਜਲਾ ਕੇ ਕੀਤਾ ਗਿਆ, ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ “ਕਿਤਾਬਾਂ ਸਾਡੀਆਂ ਅਨਮੋਲ ਸੰਪਤੀ ਹੁੰਦੀਆਂ ਹਨ ਕਿਉਂਕਿ ਇਹ ਗਿਆਨ ਵਿਗਿਆਨ ਦੀ ਭੰਡਾਰ ਹੈ। ਉੱਚੇ ਵਿਚਾਰ, ਗਿਆਨ, ਉਪਦੇਸ਼, ਸੰਸਕ੍ਰਿਤੀ, ਸਭਿਅਤਾ, ਮਾਨਵੀ ਮਾਨਤਾ ਕਿਤਾਬਾਂ ਦੇ ਰੂਪ ਵਿੱਚ ਹਮੇਸ਼ਾ ਜਿੰਦਾ ਰਹਿੰਦੇ ਹਨ। ਵਿਦਿਆਰਥਣਾਂ ਦੇ ਦਿਲ ਵਿੱਚ ਖੋਜ਼ ਦੀ ਰੂਚਿ ਪੈਦਾ ਕਰਨ, ਗਿਆਨ ਪ੍ਰਦਾਨ ਕਰਨ ਅਤੇ ਮਾਨਤੀ ਮਾਨਤਾਵਾਂ ਪੈਦਾ ਕਰਨ ਦੇ ਮੰਤਵ ਨਾਲ ਹੀ ਇਸ ਪੁਸਤਕ ਮੇੇਲੇ ਦਾ ਆਯੋਜਨ ਕੀਤਾ ਗਿਆ ਹੈ।
ਇਸ ਪੁਸਤਕ ਪ੍ਰਦਰਸ਼ਨੀ ਵਿੱਚ ਕਲਯਾਨੀ ਪਬਲਿਸ਼ਰਜ਼/ਲਾਇਲ ਬੁੱਕ ਡਿਪੋ, ਲੁਧਿਆਣਾ ਵਲੋਂ ਗਿਆਨਵਿਗਿਆਨ, ਕਲਾ, ਇਤਿਹਾਸ, ਭੂਗੋਲ, ਧਰਮ, ਸੰਸਕ੍ਰਿਤੀ, ਭਾਸ਼ਾ, ਗਣਿਤ, ਸਾਹਿਤ, ਜੀਵਨਵ੍ਰਤ, ਪ੍ਰੇਰਣਾਤਮਕ ਪੁਸਤਕਾਂ, ਮੀਡਿਆ ਅਤੇ ਜਰਨਲਿਜ਼ਮ, ਕੰਪਿਊਟਰ, ਕਹਾਣਿਆਂ, ਉਪਨਯਾਸ, ਪੱਤਰਪੱਤਰਿਕਾਵਾਂ, ਸ਼ਬਦਕੋਸ਼, ਵਿਸ਼ਵਕੋਸ਼, ਬੈਂਕਿੰਗ, ਅਤੇ ਅਨੇਕਾਂ ਪ੍ਰਤਿਯੋਗਿਤਾਵਾਂ ਵਿੱਚ ਪ੍ਰਯੋਗ ਹੋਣ ਵਾਲੀ ਪੁਸਤਕਾਂ ਦਾ ਪ੍ਰਦਰਸ਼ਨ ਕੀਤਾ ਗਿਆ। ਹਿੰਦੀਪੰਜਾਬੀਅੰਗਰੇਜ਼ੀ ਆਦਿ ਭਾਸ਼ਾਵਾਂ ਦੀ ਇਹਨਾਂ ਵਿਭਿੰਨ ਵਿਸ਼ਿਆਂ ਦੀਆਂ ਕਿਤਾਬਾਂ ਦੇ ਆਕਰਸ਼ਨ ਨੇ ਕਾਲਜ ਦੇ ਸਟਾਫ ਅਤੇ ਵਿਦਿਆਰਥਣਾਂ ਵਿੱਚ ਵਿਸ਼ੇਸ਼ ਉਤਸ਼ਾਹ ਪੈਦਾ ਕੀਤਾ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਡੀਨ ਅਕਾਦਮਿਕ ਸ਼੍ਰੀਮਤੀ ਮੀਨਾਕਸ਼ੀ ਸਿਆਲ, ਲਾਇਬੇ੍ਰਰਿਅਨ ਸ਼੍ਰੀਮਤੀ ਰੇਣੁ ਸਿੰਗਲਾ ਅਤੇ ਉਹਨਾਂ ਦੀ ਟੀਮ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਦੀਆਂ ਵਿਸ਼ੇਸ਼ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ ਅਤੇ ਭੰਵਿਖ ਵਿੱਚ ਵੀ ਇਸ ਤਰਾਂ ਦੇ ਪੋ੍ਰਗਰਾਮ ਆਯੋਜਿਤ ਕਰਨ ਦੇ ਲਈ ਪ੍ਰੇਰਿਤ ਕੀਤਾ।

No comments: