BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜ਼ਿਲੇ ਦੇ ਕੈਰੀਅਰ ਕਾਊਂਸਲਿੰਗ ਅਧਿਆਪਕਾਂ ਦਾ ਦੋ ਰੋਜ਼ਾ ਸੈਮੀਨਾਰ ਸਮਾਪਤ

ਐਸ.ਪੀ.ਵਿਜੀਲੈਂਸ ਅਲਕਾ ਮੀਨਾ ਨੇ ਕੀਤੀ ਦੂਸਰੇ ਦਿਨ ਦੇ ਸੈਮੀਨਾਰ ਦੀ ਪ੍ਰਧਾਨਗੀ
ਜਲੰਧਰ 11 ਮਈ (ਜਸਵਿੰਦਰ ਆਜ਼ਾਦ)- ਲੜਕੀਆਂ ਦੇ ਸਰਕਾਰੀ ਪਾਲੀਟੈਕਨਿਕ ਕਾਲਜ ਜਲੰਧਰ ਵਿਖੇ ਸਿੱਖਿਆ ਵਿਭਾਗ ਵਲੋਂ ਕੈਰੀਅਰ ਕਾਊਂਸਲਿੰਗ ਅਧਿਆਪਕਾਂ ਦੇ ਦੋ ਰੋਜ਼ਾ ਸਮਾਪਤੀ ਸਮਾਰੋਹ ਦੇ ਮੌਕੇ 'ਤੇ ਜ਼ਿਲੇ ਦੇ ਐਸ.ਪੀ. ਵਿਜੀਲੈਂਸ ਸ੍ਰੀਮਤੀ ਅਲਕਾ ਮੀਨਾ ਨੇ ਕਿਹਾ ਕਿ ਅਧਿਆਪਕਾਂ ਨੂੰ ਬੱਚਿਆਂ ਦੇ 10ਵੀਂ ਤੋਂ ਬਾਅਦ ਕੈਰੀਅਰ ਨਾਲ ਜੁੜੇ ਕੋਰਸਾਂ ਅਤੇ ਰੋਜਗਾਰ ਦੇ ਮੌਕਿਆਂ ਸਬੰਧੀ ਲਗਾਤਾਰ ਅਪਡੇਟ ਹੁੰਦੇ ਰਹਿਣਾ ਚਾਹੀਦਾ ਹੈ ਤਾਂ ਜੋ ਇਸ ਦੀ ਸੂਚਨਾ ਵਿਦਿਆਰਥੀਆਂ ਨੂੰ ਸਮੇਂ ਸਮੇਂ ਤੇ ਪ੍ਰਾਪਤ ਹੁੰਦੀ ਰਹੇ ਅਤੇ ਉਹ 12ਵੀਂ ਜਮਾਤ ਤੋਂ ਬਾਅਦ ਕੀਤੇ ਜਾਣ ਵਾਲੇ ਕੋਰਸਾਂ ਅਤੇ ਰੋਜਗਾਰ ਦੇ ਮੌਕਿਆਂ ਨੂੰ ਪ੍ਰਾਪਤ ਕਰ ਸਕਣ। ਉਨਾਂ ਕਿਹਾ ਕਿ ਪੁਲਿਸ ,ਅਰਧ ਸੈਨਿਕ ਬਲਾਂ ਅਤੇ ਸੈਨਾ ਵਿਚ 12ਵੀਂ ਤੋਂ ਬਾਅਦ ਵਿਦਿਆਰਥੀਆਂ ਲਈ ਰੁਜਗਾਰ ਦੇ ਵਧੇਰੇ ਮੌਕੇ ਪਾਏ ਜਾ ਰਹੇ ਹਨ। ਕੈਰੀਅਰ ਅਧਿਆਪਕਾਂ ਨੂੰ ਸਮੇਂ ਸਮੇਂ 'ਤੇ ਨਿਕਲਣ ਵਾਲੀਆਂ ਭਰਤੀਆਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨਾਂ ਕਿਹਾ ਕਿ ਪੁਲਿਸ ਵਿਚ ਸਿਪਾਹੀ, ਸਹਾਇਕ ਸਬ ਇੰਸਪੈਕਟਰ,ਡੀ.ਐਸ.ਪੀ. ਅਤੇ ਆਈ.ਪੀ.ਐਸ. ਦੇ ਕਰਵਾਏ ਜਾ ਰਹੇ ਮੁਕਾਬਲਿਆਂ ਰਾਹੀਂ ਰੋਜ਼ਗਾਰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਨਾਂ ਲਈ ਬੱਚਿਆਂ ਨੂੰ ਸਰੀਰਿਕ ਮਾਪਦੰਡ ਦੇ ਨਾਲ ਨਾਲ ਲਿਖਤੀ ਟੈਸਟ ਅਤੇ ਇੰਟਰਵਿਊ ਦੀ ਤਿਆਰੀ ਵੀ ਕਰਨੀ ਜਰੂਰੀ ਹੈ।
ਇਸ ਮੌਕੇ 'ਤੇ ਮੁੱਖ ਖੇਤੀਬਾੜੀ ਅਫਸਰ ਸ੍ਰੀ ਇੰਦਰਜੀਤ ਸਿੰਘ ਨੇ ਖੇਤੀਬਾੜੀ ਵਿਭਾਗ ਵਿਚ ਰੋਜ਼ਗਾਰ ਦੇ ਮੌਕਿਆਂ, ਡਾ.ਦਵਿੰਦਰ ਕੁਮਾਰ ਨੇ ਆਈ.ਟੀ.ਆਈ ਵਿਚ ਕਰਵਾਏ ਜਾ ਰਹੇ ਕੋਰਸਾਂ ਅਤੇ ਦਾਖਲੇ ਦੀ ਪ੍ਰਕਿਰਿਆ, ਪ੍ਰੋ.ਹਰਸ਼ ਕੁਮਾਰ ਵਲੋਂ ਡਿਪਲੋਮਾ ਕੋਰਸਾਂ ਅਤੇ ਪ੍ਰੋ.ਕੁਲਵਿੰਦਰ ਸਿੰਘ ਬੇਦੀ ਨੇ ਇੰਜੀਨੀਅਰਿੰਗ ਖੇਤਰ ਦੇ ਡਿਪਲੋਮਾ ਕੋਰਸਾਂ, ਸ੍ਰੀ ਗੁਰਿੰਦਰ ਸਿੰਘ ਸੰਘਾ ਨੇ ਖੇਡਾਂ ਦੇ ਖੇਤਰ ਵਿਚ ਰੁਜਗਾਰ ਦੇ ਮੌਕਿਆਂ ਅਤੇ ਜ਼ਿਲਾ ਲੋਕ ਸੰਪਰਕ ਅਫਸਰ ਨੇ ਪੱਤਰਕਾਰੀ ਸਬੰਧੀ ਕੋਰਸਾਂ ਅਤੇ ਰੁਜਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ 'ਤੇ ਸ੍ਰੀ ਸੁਰਜੀਤ ਲਾਲ ਜ਼ਿਲਾ ਗਾਈਡੈਂਸ ਕਾਊਂਸਲਰ ਅਤੇ ਪ੍ਰਿੰਸੀਪਲ ਸ੍ਰੀ ਨਰਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦ ਕੀਤਾ।

No comments: