BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੀ ਸੀ ਨੇ ਪਵਿੱਤਰ ਵੇਈਂ ਸਬੰਧੀ ਚੱਲ ਰਹੇ ਕੰਮਾਂ ਦਾ ਲਿਆ ਜਾਇਜ਼ਾ

ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਬਾਬਾ ਬਲਬੀਰ ਸਿੰਘ ਸੀਂਚੇਵਾਲ ਨਾਲ ਕੀਤੀ ਵਿਸ਼ੇਸ਼ ਬੈਠਕ
ਹੁਸ਼ਿਆਰਪੁਰ,11 ਮਈ (ਤਰਸੇਮ ਦੀਵਾਨਾ)-
ਪਵਿੱਤਰ ਵੇਈਂ ਦੀ ਮਰਿਆਦਾ ਨੂੰ ਮੁੜ ਬਹਾਲ ਕਰਨ ਲਈ ਡਿਪਟੀ ਕਮਿਸ਼ਨਰ ਅਨਿੰਦਿਤਾ ਮਿਤਰਾ ਦੀ ਪ੍ਰਧਾਨਗੀ ਹੇਠ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ੇਸ਼ ਮੀਟਿੰਗ ਬਾਬਾ ਬਲਬੀਰ ਸਿੰਘ ਸੀਂਚੇਵਾਲ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਮਨਪ੍ਰੀਤ ਸਿੰਘ ਛੱਤਵਾਲ ਅਤੇ ਸੰਤ ਸੁਖਜੀਤ ਸਿੰਘ ਸੀਂਚੇਵਾਲ ਨਾਲ ਹੋਈ। ਪਵਿੱਤਰ ਵੇਈਂ ਸਬੰਧੀ ਚਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਪਵਿੱਤਰ ਵੇਈਂ ਨਾਲ ਸਬੰਧਤ 18 ਪਿੰਡਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਵੇਈਂ ਵਿੱਚ ਪੈਣ ਤੋਂ ਰੋਕਣ ਲਈ ਕੰਮ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਪਿੰਡ ਪੱਟੀ ਮੀਰਾਪੁਰ, ਪੁਲਪੁਖਤਾ, ਤਲਵੰਡੀ ਸੱਲਾਂ, ਬਹਾਦਰਪੁਰ, ਤਲਵੰਡੀ ਡੰਡੀਆਂ, ਠਾਕਰੀ, ਗਿੱਲ, ਸ਼ਤਾਬਕੋਟ ਸਫ਼ਦਰਪੁਰ, ਮਾਂਗਟ, ਬੁਧੋਬਰਕਤ, ਨਰਾਇਣਗੜ ਸਮੇਤ ਬਾਕੀ ਪਿੰਡਾਂ ਵਿੱਚ ਪੰਚਾਇਤ ਅਤੇ ਪਿੰਡ ਵਾਸੀਆਂ ਦੀ ਸਲਾਹ ਅਨੁਸਾਰ ਗੰਦੇ ਪਾਣੀ ਨੂੰ ਛੱਪੜਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਨਾਂ ਕਈ ਪਿੰਡਾਂ ਵਿੱਚ  ਗੰਦੇ ਪਾਣੀ ਦੀ ਨਿਕਾਸੀ ਦੇ ਲਈ ਅੰਡਰ ਗਰਾਉਂਡ ਪਾਈਪਾਂ ਵੀ ਵਿਛਾਈਆਂ ਜਾ ਰਹੀਆਂ ਹਨ। ਸ੍ਰੀਮਤੀ ਮਿਤਰਾ ਨੇ ਕਿਹਾ ਕਿ ਜਿਨਾਂ ਪਿੰਡਾਂ ਵਿੱਚ ਛੱਪੜ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਪਰ ਲਿਫਟਿੰਗ ਪੰਪ, ਪੰਪ ਚੈਂਬਰ ਅਤੇ ਸਿੰਚਾਈ ਨੈਟਵਰਕ ਵਿਛਾਉਣਾ ਰਹਿੰਦਾ ਹੈ, ਉਨਾਂ ਪਿੰਡਾਂ ਵਿੱਚ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਨਾਂ ਪਿੰਡਾਂ ਦੀਆਂ ਪੰਚਾਇਤਾਂ ਦੀ ਸਲਾਹ ਅਨੁਸਾਰ ਪਵਿੱਤਰ ਬੇਈਂ ਨੂੰ ਮੁੜ ਬਹਾਲ ਕਰਨ ਦੇ ਲਈ ਜਿਹੜੇ ਕੰਮ ਪਿੰਡ ਪੱਧਰ 'ਤੇ ਕਰਵਾਏ ਜਾ ਸਕਦੇ ਹਨ, ਉਹ ਪਹਿਲ ਦੇ ਆਧਾਰ 'ਤੇ ਕਰਵਾਏ ਜਾਣ। ਜਿਹੜੇ ਕੰਮ ਪਿੰਡ ਪੱਧਰ 'ਤੇ ਨਹੀਂ ਹੋ ਸਕਦੇ ਹਨ, ਉਸ ਦੇ ਲਈ ਲਿਖਤੀ ਤੌਰ 'ਤੇ ਦੱਸਿਆ ਜਾਵੇ ਤਾਂ ਜੋ ਕੰਮ ਕਰਾਉਣ ਲਈ ਸਬੰਧਤ ਵਿਭਾਗਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਸਕਣ। ਉਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਜਿਹੜੇ ਕੰਮ ਉਨਾਂ ਨੂੰ ਸੌਂਪੇ ਗਏ ਹਨ, ਉਨਾਂ ਕੰਮਾਂ ਨੂੰ ਸਮੇਂ ਸਿਰ ਜਲਦੀ ਪੂਰਾ ਕੀਤਾ ਜਾਵੇ। ਜੇ ਕਿਸੇ ਅਧਿਕਾਰੀ ਨੂੰ ਪਿੰਡਾਂ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਪਿੰਡ ਵਾਸੀਆਂ ਨਾਲ ਸਲਾਹ ਕਰਕੇ ਹੱਲ ਕਰਨ। ਇਸ ਦੌਰਾਨ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਮੌਜੂਦ ਸਾਰੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋੲੋ ਕਿਹਾ ਕਿ ਪਵਿੱਤਰ ਵੇਈਂ ਨੂੰ ਸੁਰਜੀਤ ਕਰਨ ਲਈ ਸਾਰੇ ਵਿਭਾਗ ਦੇ ਅਧਿਕਾਰੀਆਂ ਵਲੋਂ ਵਧੀਆ ਕੰਮ ਕੀਤਾ ਜਾ ਰਿਹਾ ਹੈ। ਇਹ ਇਕ ਧਾਰਮਿਕ ਕੰਮ ਹੈ ਅਤੇ ਪੂਰੀ ਦੁਨੀਆਂ ਵਿਚ ਪਵਿੱਤਰ ਵੇਈਂ ਦੀ ਪਵਿੱਤਰਤਾ ਨੂੰ ਸਾਰੇ ਜਾਣਦੇ ਹਨ। ਉੁਨਾਂ ਨੇ ਪਵਿੱਤਰ ਵੇੇਈਂ ਨੂੰ ਮੁੜ ਸੁਰਜੀਤ ਕਰਨ ਲਈ ਸਾਰਿਆਂ ਦੇ ਸਹਿਯੋਗ ਲਈ ਅਪੀਲ ਕੀਤੀ। ਇਸ ਮੌਕੇ 'ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਐਸ ਡੀ ਐਮ ਦਸੂਹਾ ਬਲਜਿੰਦਰ ਸਿੰਘ, ਮੁਕੇਰੀਆਂ ਐਸ ਡੀ ਐਮ ਹਰਚਰਨ ਸਿੰਘ, ਡੀ ਡੀ ਪੀ ਓ ਦਿਨੇਸ਼ ਵਸ਼ਿਸ਼ਟ, ਐਕਸੀਅਨ ਅਵਤਾਰ ਸਿੰਘ, ਮੈਂਬਰ ਸਕੱਤਰ ਡਾ. ਬਾਬੂ ਰਾਮ ਸਮੇਤ ਸਬੰਧਤ ਵਿਭਾਗ ਦੇ ਅਧਿਕਾਰੀ ਮੌਜੂਦ ਸਨ।

No comments: