BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੋ ਮੋਟਰਸਾਇਕਲ ਸਵਾਰਾਂ ਨੇ ਦਿਨ ਦਿਹਾੜੇ ਕੀਤੀ ਨੋਜਵਾਨ ਦੀ ਲੁੱਟ ਮੌਕੇ ਤੋ ਫਰਾਰ

ਰਮਦਾਸ, 18 ਮਈ (ਰਜਿੰਦਰ ਭਗਤ)- ਰਾਹਗੀਰਾ ਤੋਂ ਲੁੱਟਾ ਖੋਹਾ ਕਰਨ ਵਾਲੇ ਗੈਂਗਾ ਦੀਆਂ ਸਰਗਰਮੀਆਂ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ ਜਿਸ ਦੀ ਤਾਜਾ ਮਿਸਾਲ ਉਦੋਂ ਸਾਹਮੇ ਆਈ ਜਦੋਂ ਹਰਜਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਲੱਖੂਵਾਲ ਨੇ ਆਪਣੇ ਨਾਲ ਵਾਪਰੀ ਅਣਹੋਣੀ ਬਿਆਨਦਿਆ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ ਆਪਣੇ ਹੀਰੋ ਹਾਂਡਾ ਮੋਟਰ ਸਾਇਕਲ ਅੰਮ੍ਰਿਤਸਰ ਤੋਂ ਆ ਰਿਹਾ ਸੀ ਜਦੋਂ ਮੈਂ ਪਿੰਡ ਬੱਲ ਬਾਵਾ ਤੋਂ ਥੋੜਾ ਅੱਗੇ ਆਇਆ ਤਾਂ ਮੋਟਰ ਸਾਇਕਲ ਤੇ ਪਿੱਛਾ ਕਰਦੇ ਦੋ ਨੌਜਵਾਨਾਂ ਨੇ ਮੇਰੇ ਬਰਾਬਰ ਮੋਟਰ ਸਾਇਕਲ ਕਰ ਲਿਆ ਤੇ ਮੋਟਰ ਸਾਇਕਲ ਚਲਾ ਰਹੇ ਨੌਜਵਾਨ ਨੇ ਮੇਰੇ ਕਮੀਜ ਦੀ ਵੱਖੀ ਵਿੱਚ ਲੱਗੀ ਜੇਬ ਜਿਸ ਵਿੱਚ ਮੇਰਾ ਪਰਸ ਤੇ ਹੋਰ ਜਰੂਰੀ ਕਾਗਜਾਤ ਸਨ ਫੜ੍ਹ ਲਿਆ ਜਦੋਂ ਕਿ ਪਿੱਛੇ ਬੈਠੇ ਨੌਜਵਾਨ ਨੇ ਦਾਤਰ ਨਾਲ ਵਾਰ ਕਰਕੇ ਮੇਰੀ ਜੇਬ ਸਣੇ ਪਰਸ ਕੱਟ ਲਈ ਤੇ ਮੌਕੇ ਤੇ ਫਰਾਰ ਹੋ ਗਏ। ਮੈਂ ਇਸ ਸਬੰਧੀ ਰੋਲਾ ਪਾਇਆ ਪ੍ਰੰਤੁ ਮੇਰੀ ਕਿਸੇ ਨਹੀ ਸੁਣੀ ਪਰਸ ਵਿੱਚ ਮੇਰਾ ਡਰਾਇਵਿੰਗ ਲਾਇਸੰਸ, ਪੈਸੇ ਤੇ ਹੋਰ ਜਰੂਰੀ ਕਾਗਜਾਤ ਸਨ। ਇਸ ਦੀ ਇਤਲਾਹ ਮੈਂ ਪੁਲਿਸ ਥਾਣਾ ਰਮਦਾਸ ਨੂੰ ਦੇ ਦਿੱਤੀ ਹੈ।

No comments: