BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੁੱਖ ਸੰਸਦੀ ਸਕੱਤਰ ਅਜਨਾਲਾ ਦੇ ਸ਼ਹਿਰੀ ਯੂਥ ਪ੍ਰਧਾਨ ਵੱਲੋਂ ਤੰਗ ਆ ਕੇ ਦਿੱਤਾ ਅਸਤੀਫਾ

ਮੇਜਰ ਰਾਜਬੀਰ ਸਿੰਘ ਅਜਨਾਲਾ, ਰਛਪਾਲ ਸਿੰਘ ਸ਼ਹਿਰੀ ਪ੍ਰਧਾਨ ਅਜਨਾਲਾ ਦੇ ਗ੍ਰਹਿ ਵਿਖੇ ਉਨ੍ਹਾਂ ਨਾਲ ਹੋਏ ਕਾਂਡ ਦਾ ਦੁੱਖ ਸਾਂਝਾ ਕਰਦੇ ਹੋਏ।
ਅਜਨਾਲਾ 29 ਮਈ (ਕੁਲਬੀਰ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਯੂਥ ਅਜਨਾਲਾ ਦੇ ਸ਼ਹਿਰੀ ਪ੍ਰਧਾਨ ਰਛਪਾਲ ਸਿੰਘ ਕਾਲੀ ਨੇ ਅੱਜ ਆਪਣੇ ਗ੍ਰਹਿ ਵਿਖੇ ਚੋਂਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਦਵਿੰਦਰ ਸਿੰਘ ਡੈਮ ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ ਅਜਨਾਲਾ ਅਤੇ ਸ਼ਹਿਰੀ ਵਪਾਰ ਮੰਡਲ ਦੇ ਪ੍ਰਧਾਨ ਹੈਪੀ ਗਾਈਆਂ ਵਾਲੇ ਵਲੋਂ ਮੇਰੇ ਨਾਲ ਕੀਤੀ ਗੁੰਡਾਗਰਦੀ  ਅਤੇ ਮੇਰੀ ਕਾਲਜ ਬੱਸ ਦੀ ਭੰਨਤੋੜ  ਕੀਤੀ ਗਈ ਅਤੇ ਮੇਰੇ ਕੇਸਾਂ ਦੀ ਬੇਅਦਬੀ ਕੀਤੀ  ਦੋ ਦਿਨ ਸਿਆਸੀ ਸ਼ਹਿ ਤੇ ਪੁਲਿਸ ਵਲੋਂ ਮੈਨੂੰ ਨਜ਼ਾਇਜ ਹਵਾਲਾਤ ਚ ਰਖਿਆ ਗਿਆ ਜਦਕਿ ਅਜੇ ਤਕ ਅਜਨਾਲਾ ਪੁਲਿਸ ਨੇ ਉਪਰੋਕਤ ਦੋਨਾਂ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ  ਮੈਂ ਆਪਣੇ ਹਲਕੇ ਦੇ ਮੁੱਖ ਸੰਸਦੀ ਸਕੱਤਰ ਅਮਰਪਾਲ ਸਿੰਘ ਬੋਨੀ ਅਜਨਾਲਾ ਤੋਂ ਦੁਖੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਯੂਥ ਅਜਨਾਲਾ ਦੀ ਸ਼ਹਿਰੀ ਪ੍ਰਧਾਨਗੀ ਅਤੇ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਆਪਣੇ ਪਾਰਟੀ ਪ੍ਰਧਾਨ ਨੂੰ ਭੇਜ ਦਿੱਤਾ ਹੈ ਇਸ ਮੌਕੇ ਮੇਜਰ ਰਾਜਬੀਰ ਸਿੰਘ ਅਜਨਾਲਾ ਵਰਕਰ ਆਮ ਆਦਮੀ ਪਾਰਟੀ ਅਜਨਾਲਾ ਪਹੁੰਚੇ ਹੋਏ ਸਨ ਤੇ ਰਛਪਾਲ ਸਿੰਘ ਕਾਲੀ ਨੇ ਆਪਣੇ ਨਾਲ ਹੋਈ ਘਟਨਾ ਸਾਂਝੀ ਕੀਤੀ ਅਤੇ ਮੇਜਰ ਸਾਬ ਨਾਲ ਚੱਲਣ ਦਾ ਵਾਅਦਾ ਕੀਤਾ।ਇਸ ਮੌਕੇ ਗਗਨਦੀਪ ਸਿੰਘ ਅਜਨਾਲਾ, ਪ੍ਰਭਦੀਪ ਸਿੰਘ, ਜਗਤਾਰ ਸਿੰਘ,ਮਿਲਖਾ ਸਿੰਘ ਚਮਿਆਰੀ, ਵਿਨੋਦ ਕੁਮਾਰ ਅਜਨਾਲਾ, ਗਰਬਚਨ ਸਿੰਘ ਡਿਆਲ ਭੜੰਗ, ਜਤਿੰਦਰ ਕੁਮਾਰ ਅਜਨਾਲਾ, ਕੁਲਬੀਰ ਸਿੰਘ ਰੋਖੇ, ਪਰਮਜੀਤ ਸਿੰਘ ਨਾਸਰ, ਨਾਜਰ ਸਿੰਘ ਨਾਸਰ, ਸੁਭਾਸ਼ ਸਹਿਗਲ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।

No comments: