BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੀ ਵਿਦਿਆਰਥਣ ਆਰਤੀ ਸੋਨੀ ਨੇ ਆਈ ਕੇ ਜੀ ਪੀ ਟੀ ਯੂ ਤੋਂ ਹਾਸਿਲ ਕੀਤਾ ਗੋਲਡ ਮੈਡਲ

ਹੋਟਲ ਮੈਨੇਜਮੈਂਟ ਅਤੇ ਕੈਟਰਿੰਗ ਤਕਨਾਲੋਜੀ ਵਿੱਚੋਂ 84.94% ਨੰਬਰ ਲੈ ਕੇ ਰਹੀ ਅਵੱਲ
ਜਲੰਧਰ 17 ਮਈ (ਜਸਵਿੰਦਰ ਆਜ਼ਾਦ)- ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀ ਹਮੇਸ਼ਾਂ ਤੋਂ ਹੀ ਆਪਣੀ ਸੰਸਥਾ ਦਾ ਨਾਮ ਰੋਸ਼ਨ ਕਰਦੇ ਰਹੇ ਹਨ। ਹਰ ਵਾਰ ਦੀ ਤਰਾਂ ਇਸ ਵਾਰੀ ਵੀ ਸੀਟੀ ਇੰਸਚੀਚਿਊਟ ਆਫ ਹੋਟਲ ਮੈਨੇਜਮੈਂਟ ਅਤੇ ਕੈਟਰਿੰਗ ਤਕਨਾਲੋਜੀ, ਮਕਸੂਦਾਂ ਦੀ ਵਿਦਿਆਰਥਣ ਆਰਤੀ ਸੋਨੀ ਨੇ ਪੂਰੇ ਪੰਜਾਬ ਵਿੱਚੋਂ ਅਵੱਲ ਰਹਿ ਕੇ ਵਿਦਿਆਰਥੀਆਂ ਦੀ ਇਸ ਪਰੰਮਪਰਾ ਨੂੰ ਜਾਰੀ ਰੱਖਿਆ ਹੈ।
ਆਰਤੀ ਸੋਨੀ ਹੋਟਲ ਮੈਨੇਜਮੈਂਟ ਅਤੇ ਕੈਟਰਿੰਗ ਤਕਨਾਲੋਜੀ ਦੀ ਚਾਰ ਸਾਲਾ ਬੈਚਲਰਜ਼ ਡਿਗਰੀ ਕਰਦਿਆਂ 84.94% ਨੰਬਰ ਹਾਸਿਲ ਕਰਕੇ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਿਸਟੀ ਵਿੱਚੋਂ ਗੋਲਡ ਮੈਡਲਿਸਟ ਬਣੀ ਹੈ।  ਉਸਨੇ ਫਰੰਟ ਆਫ਼ਿਸ ਐੰਡ ਹਾਊਸ ਕੀਪਿੰਗ ਵਿੱਚ ਮਹਾਰਤ ਹਾਸਿਲ ਕੀਤੀ ਹੈ।
ਆਰਤੀ ਸੋਨੀ ਨੇ ਦੱਸਿਆ ਕਿ ਉਸਨੇ ਕਾਮਰਸ ਵਿੱਚ 12ਵੀਂ ਕਰਕੇ, ਬੀ ਬੀ ਏ ਵਿੱਚ ਦਾਖਿਲਾ ਲਿਆ ਸੀ। ਪਰ ਬੀ ਬੀ ਏ ਦੀਆਂ ਦੋ ਜਮਾਤਾਂ ਵਿੱਚ ਜਾਣ ਤੋਂ ਬਾਅਦ ਉਸਨੇ ਹੋਟਲ ਮੈਨੇਜਮੈਂਟ ਵਿੱਚ ਦਾਖਿਲਾ ਲੈ ਲਿਆ ਅਤੇ ਲਗਾਤਾਰ ਜਮਾਤਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਉਸਦੀ ਰੂਚੀ ਹੋਟਲ ਮੈਨੇਜਮੈਂਟ ਵਿੱਚ ਵੱਧਦੀ ਗਈ ਅਤੇ ਹੋਰ ਮਹਿਨਤ ਕਰਦੀ ਰਹੀ। ਜਿਸ ਦਾ ਨਤੀਜਾ ਅੱਜ ਉਹ ਗੋਲਡ ਮੈਡਲਿਸਟ ਹੈ। ਉਸਨੇ ਕਿਹਾ ਕਿ ਉਸਨੂੰ ਉਸਦੇ ਪ੍ਰੋਫੈਸਰਾਂ ਅਤੇ ਸਾਰੇ ਸਟਾਫ ਨੇ  ਪੂਰਾ ਸਾਥ ਦਿੱਤਾ ਹੈ। ਉਸਦਾ ਕਹਿਣਾ ਹੈ ਕਿ ਸੀਟੀ ਇੰਸਟੀਚਿਊਟ ਦਾ ਹੋਟਲ ਮੈਨੇਜਮੈਂਟ ਵਿਭਾਗ ਫੈਕਲਟੀ ਤੋਂ ਲੈ ਕੇ ਤਕਨੀਕੀ ਲੈਬ ਤੱਕ ਹਰ ਤਰਾਂ ਦੀਆਂ ਸਹੂਲਤਾਂ ਨਾਲ ਲੈਸ ਹੈ, ਜੋ ਕਿ ਤੁਹਾਡੇ ਵਿੱਚੋਂ ਤੁਹਾਡਾ ਬੈਸਟ ਕੱਡਣ ਲਈ  ਬੁਹਤ ਸਹਾਇਕ ਹੁੰਦਾ ਹੈ।
ਸੀਟੀ ਆਈ ਐਚ ਐਮ ਐੰਡ ਸੀਟੀ ਦੇ ਡਾਇਰੈਕਟਰ ਡਾ. ਰੋਹਿਤ ਸਰੀਨ ਨੇ ਕਿਹਾ ਕਿ ਸਾਡੀ ਜਿੰਮੇਵਾਰੀ ਸਿਰਫ ਕਾਲਜ ਦੇ ਕਲਾਸਰੂਮ ਵਿੱਚ ਹੀ ਖਤਮ ਨਹੀਂ ਹੋ ਜਾਂਦੀ, ਸਗੋਂ ਅਸੀਂ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਉਣ ਦੀ ਵੀ ਪੂਰੀ ਕੋਸ਼ਿਸ਼ ਕਰਦੇ ਹਾਂ। ਸਾਡੀ ਅਕਾਦਮਿਕ ਪੜਾਈ, ਪ੍ਰੈਕਟੀਕਲ ਟ੍ਰੇਨਿੰਗ ਅਤੇ ਸਮੁੱਚੀ ਸਖਸ਼ੀਅਤ ਦਾ ਵਿਕਾਸ ਉਹਨਾਂ ਲਈ ਸਿਰਫ ਹੋਟਲਾਂ ਵਿੱਚ ਹੀ ਨਹੀਂ ਸਗੋਂ ਏਅਰਲਾਈਨਜ਼, ਟ੍ਰੈਵਲ ਏਜੰਸੀ, ਟੂਰ ਆਪਰੇਟਰ, ਬੈਂਕ ਐਂਡ ਰਿਟੇਲ ਵਿੱਚ ਵੀ ਨੌਕਰੀ ਦੇ ਦਰਵਾਜ਼ੇ ਖੋਲਦਾ ਹੈ।
ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ ਨੇ ਆਰਤੀ ਸੋਨੀ ਨੂੰ ਅਵੱਲ ਰਹਿਣ ਤੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਮਹਿਨਤ ਕਰਨ ਲਈ ਪ੍ਰੇਰਿਤ ਕੀਤਾ।  ਉਹਨਾਂ ਕਿਹਾ ਕਿ ਉਹ ਹੁਣ ਸੀਟੀ ਗਰੁੱਪ ਦੀ  ਫੈਕਲਟੀ  ਮੈਂਬਰ ਵੀ ਹੈ ਅਤੇ ਉਹਨਾਂ ਆਸ ਪ੍ਰਗਟਾਈ ਕਿ ਉਹ ਭਵਿੱਖ ਵਿੱਚ ਜੀ-ਤੋੜ ਮਹਿਨਤ ਕਰੇਗੀ ਅਤੇ ਸੀਟੀ ਗਰੁੱਪ ਦਾ ਇੱਕ ਵਾਰ ਫਿਰ ਨਾਮ ਰੋਸ਼ਨ ਕਰੇਗੀ। ਉਹਨਾਂ ਕਿਹਾ ਕਿ ਮੈਨੂੰ ਆਪਣੇ ਵਿਦਿਆਰਥੀਆਂ ਅਤੇ ਫੈਕਲਟੀ ਉੱਤੇ ਪੂਰੇ ਮਾਣ ਹੈ ਜਿਹਨਾਂ ਦੇ ਕਾਰਨ ਇੰਨਾ ਸ਼ਾਨਦਾਰ ਨਤੀਜਾ ਆਇਆ ਹੈ।

No comments: