BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੰਗੇ ਸਮਾਜ ਦੀ ਸਿਰਜਨਾ ਲਈ ਪੜ੍ਹੇ ਲਿਖੇ ਤੇ ਸਮਾਜ ਸੇਵੀ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ-ਐਡਵੋਕੇਟ ਰਾਜੀਵ ਮਦਾਨ

ਰਮਦਾਸ, 14 ਮਈ (ਰਜਿੰਦਰ ਭਗਤ) ਲੋਕਾਂ ਨੂੰ ਲਾਮਬੰਦ ਕਰਨ ਲਈ ਉਨ੍ਹਾਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕ ਕਰਨ ਤੇ ਸਵੈ ਨਿਰਭਰ ਬਣਾਉਣ ਲਈ ਵਿਸੇਸ਼ ਉਪਰਾਲੇ ਕੀਤੇ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਐਡਵੋਕੇਟ ਰਾਜੀਵ ਮਦਾਨ ਰਮਦਾਸ ਨੇ ਪਿੰਡ ਜੱਟਾ ਵਿਖੇ ਪ੍ਰਧਾਨ ਮੰਗਾਂ ਮਸੀਹ ਦੀ ਅਗਵਾਈ ਹੇਠ ਕਰਵਾਈ ਗਈ ਜਾਗਰੂਕਤਾ ਮੀਟਿੰਗ ਮੌਕੇ ਕਹੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮੋਲਿਕ ਅਧਿਕਾਰ ਤੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਤਾ ਜੋ ਉਹ ਲੋਕਾਂ ਨੂੰ ਵਧੀਆ ਆਰਥਿਕ ਰੋਲ ਅਦਾ ਕਰਕੇ ਪ੍ਰੇਰਿਤ ਕਰ ਸਕਣ ਅਤੇ ਚੰਗੇ ਸਮਾਜ ਦੀ ਸਿਰਜਨਾ ਲਈ ਪੜ੍ਹੇ ਲਿਖੇ ਤੇ ਸਮਾਜ ਸੇਵੀ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਪਿੰਡ ਪੱਧਰ ਤੱਕ ਲੋਕਾਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਇਨ੍ਹਾਂ ਤੋਂ ਪਹਿਲਾ ਪ੍ਰਧਾਨ ਮੰਗਾ ਮਸੀਹ ਨੇ ਕਿਹਾ ਕਿ ਮਸੀਹ ਭਾਈਚਾਰੇ ਨੂੰ ਆਰਥਿਕ, ਰਾਜਨੀਤੀ, ਸਮਾਜਿਕ ਤੌਰ ਤੇ ਵਿਕਸਤ ਕਰਨ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਮਸੀਹ ਭਾਈਚਾਰੇ ਦੇ ਲੋਕਾਂ ਵੱਲੋਂ ਆਪ ਦੇ ਵਲੰਟੀਅਰ ਐਡਵੋਕੇਟ ਰਾਜੀਵ ਮਦਾਨ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਰੋਬਟ ਮਸੀਹ, ਹਰਬੰਸ ਸਿੰਘ, ਮੇਜਰ ਸਿੰਘ ਕਾਲਾ, ਰਮਨ ਮਸੀਹ, ਬਲਜੀਤ ਸਿੰਘ, ਜਸਵੰਤ ਸਿੰਘ, ਪੀਟਰ ਮਸੀਹ, ਵਾਰਸ ਮਸੀਹ, ਸੁਖਦੇਵ ਸਿੰਘ, ਸ਼ਰਨਜੀਤ, ਮੁੱਖਵਿੰਦਰ, ਰੇਖਾ, ਪ੍ਰਵੀਨ, ਰਾਜ, ਤਰਸੇਮ ਸਿੰਘ, ਮਮਤਾ ਆਦਿ ਮੋਜੂਦ ਸਨ।

No comments: