BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਅੱਜ ਨਵੇਂ ਬਣ ਰਹੇ ਆਡੀਟੋਰਿਅਮ ਦਾ ਨੀਂਹ ਪੱਥਰ ਰੱਖਿਆ

ਜਲੰਧਰ 12 ਮਈ (ਜਸਵਿੰਦਰ ਆਜ਼ਾਦ)- ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਅੱਜ ਕਾਲਜ ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ, ਉਪ ਪ੍ਰਧਾਨ ਸ. ਦੀਪਇੰਦਰ ਸਿੰਘ ਪੁਰੇਵਾਲ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਨਵੇਂ ਬਣ ਰਹੇ ਆਡੀਟੋਰਿਅਮ ਦਾ ਨੀਂਹ ਪੱਥਰ ਰੱਖਿਆ। ਇਸ ਸ਼ੁੱਭ ਮੌਕੇ ਤੇ ਪ੍ਰਿੰਸੀਪਲ ਡਾ ਗੁਰਪਿੰਦਰ ਸਿੰਘ ਸਮਰਾ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਜਰੂਰਤਾਂ ਨੂੰ ਮੁੱਖ ਰਖਦਿਆਂ ਹੋਇਆਂ, ਇਹ ਆਡੀਟੋਰੀਅਮ ਆਧੁਨਿਕ ਸਹੂਲਤਾਂ ਵਾਲਾ ਬਣੇਗਾ, ਜਿਸ ਨਾਲ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ। ਇਸ ਮੌਕੇ ਸ. ਕਰਮਜੀਤ ਸਿੰਘ ਰਾਏ, ਪ੍ਰੋ. ਤਵਿੰਦਰਪਾਲ ਕੌਰ, ਡੀਨ ਅਕੈਡਮਿਕ ਅਫੇਅਰਜ਼, ਪ੍ਰੋ. ਜਸਬੀਰ ਸਿੰਘ ਰਾਣਾ, ਕਾਲਜ ਰਜਿਸਟਰਾਰ, ਡਾ. ਕੁਲਵੰਤ ਸਿੰਘ ਸੰਧੂ, ਡੀਨ ਐਡਮਨਿਸਟਰੇਸ਼ਨ ਅਤੇ ਕਾਲਜ ਦੇ ਹੋਰ ਸੀਨੀਅਰ ਅਧਿਆਪਕ ਅਤੇ ਨਾਨੁਟੀਚਿੰਗ ਸਟਾਫ ਦੇ ਮੈਂਬਰ ਵੀ ਹਾਜ਼ਰ ਸਨ।

No comments: