BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਇੰਜ.ਸੰਧੂ ਨੂੰ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ

  • ਸੇਵਾ ਮੁਕਤੀ ਤੋਂ ਬਾਅਦ ਬਾਕੀ ਜੀਵਨ ਸਮਾਜ ਸੇਵਾ ਲਈ ਲਾਵਾਂਗਾ-ਇੰਜ. ਸੁਰਿੰਦਰ ਸੰਧੂ
  • ਰਿਟਾਇਰਮੈਂਟ ਪਾਰਟੀ ਤੇ ਬਸਪਾ ਪੰਜਾਬ ਪ੍ਰਧਾਨ ਕਰੀਮਪੁਰੀ ਤੇ ਸੈਂਕੜੇ ਪ੍ਰਸ਼ੰਸ਼ਕ ਪਹੁੰਚੇ ਵਧਾਈ ਦੇਣ
ਹੁਸਿਆਰਪੁਰ 9 ਮਈ (ਤਰਸੇਮ ਦੀਵਾਨਾ)- ਸਤਿਗੁਰੂ ਸ੍ਰੀ ਗੁਰੂ ਰਵਿਦਾਸ ਜੀ ਅਤੇ ਬਾਬਾ ਸਾਹਿਬ ਅੰਬੇਦਕਰ ਮਿਸ਼ਨ ਦੇ ਉੱਘੇ ਪੈਰੋਕਾਰ ਅਤੇ ਬਸਪਾ ਬਾਨੀ ਸ੍ਰੀ ਕਾਸ਼ੀ ਰਾਮ ਜੀ ਦੇ ਕੈਡਰਾਈਜ ਕੀਤੇ ਹੋਏ ਬਾਮਸੇਫ ਪੰਜਾਬ ਦੇ ਸੀਨੀਅਰ ਆਗੂ ਇੰਜ ਸੁਰਿੰਦਰ ਸਿੰਘ ਸੰਧੂ ਚੈਅਰਮੈਨ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਰਜਿ.ਪੰਜਾਬ ਜੋ ਕਿ ਪਾਵਰਕਾਮ ਪੰਜਾਬ ਤੋਂ ਬਤੌਰ ਸੀਨੀਅਰ ਐਕਸ਼ੀਅਨ ਸੇਵਾ ਮੁਕਤ ਹੋਏ  ਉਨਾਂ ਦੀ ਸੇਵਾ ਮੁਕਤੀ ਪਾਰਟੀ ਤੇ ਅੱਜ ਪੰਜਾਬ ਦੇ ਕੋਨੇ ਕੋਨੇ ਤੇ ਵਿਦੇਸ਼ਾਂ ਤੋਂ ਉਨਾਂ ਦੇ ਪ੍ਰਸੰਸਕ ਵਿਸ਼ੇਸ਼ ਤੌਰ ਤੇ ਵਧਾਈ ਦੇਣ ਪਹੁੰਚੇ  ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਇੰਜ. ਸੰਧੂ ਦੇ ਮਾਤਾ ਸਵਰਨ ਕੌਰ ਅਤੇ ਪਤਨੀ ਅਮਰੀਕ ਕੌਰ ਸੰਧੂ ਬੇਟੀ ਪ੍ਰਭਜੋਤ ਕੌਰ ਤੇ ਕਮਲਜੀਤ ਸਿੰਘ , ਬੇਟਾ ਮਨਪ੍ਰੀਤ ਸੰਧੂ ਗਗਨਦੀਪ ਸੰਧੂ ਉਨਾਂ ਨੇ ਦੇ ਨਾਲ ਹਾਜਰ ਸਨ  ਇਸ ਸਮਾਗਮ ਵਿਚ ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ , ਪ੍ਰਸਿੱਧ ਸਮਾਜਸੇਵੀ ਠੇਕੇਦਾਰ ਭਗਵਾਨ ਦਾਸ , ਭਗਵਾਨ ਸਿੰਘ ਚੌਹਾਨ ਸਾਬਕਾ ਕੋਆਡੀਨੇਟਰ ਜੰਮੂ ਕਸ਼ਮੀਰ ਤੇ ਹਿਮਾਚਲ ,ਪੰਜਾਬ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ , ਰਛਪਾਲ ਰਾਜੂ , ਗੁਰਲਾਲ ਸੈਲਾ ਆਪਣੇ ਸਾਥੀਆਂ ਨਾਲ ਇੰਜ.ਸੰਧੂ ਨੂੰ ਵਧਾਈ ਸ਼ੰਦੇਸ਼  ਦੇਣ ਲਈ ਹਾਜਰ ਹੋਏ  ਇਸ ਸਮੇਂ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਵਲੋਂ ਇੰਜ.ਸੰਧੂ ਤੇ ਉਨਾਂ ਦੇ ਪ੍ਰੀਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ  ਇਸ ਸਮੇਂ ਡਾ. ਸੁਰਿੰਦਰ ਸਿੰਘ ਸੱਚ ਫਾਊਡੇਂਸ਼ਨ, ਐਡਵੋਕੇਟ ਰਣਜੀਤ ਕੁਮਾਰ, ਇੰਜ.ਜਗਦੀਸ਼ ਬੱਧਣ, ਕਪੂਰ ਸਿੰਘ ਚੀਫ.ਮੈਨੇਜਰ, ਚੀਫ ਇੰਜ.ਜਗਮੋਹਣ ਸਿੰਘ, ਡਾ.ਸਰਦੂਲ ਸਿੰਘ, ਐਫ.ਸੀ.ਜੱਸਲ ਪ੍ਰਧਾਨ ਪੀ.ਸੀ.ਵੀ., ਜਸਵੰਤ ਰਾਏ ਪ੍ਰਧਾਨ ਡਿਪਲੋਮਾ ਇੰਜੀਅਰ, ਸ਼ਤੀਸ਼ ਚੰਦਰ ਪ੍ਰਧਾਨ ਟੈਕਨੀਕਲ ਸਰਵਿਸ ਯੂਨੀਅਨ, ਰਾਮ ਆਸਰਾ, ਰਾਮ ਜੀ ਦਾਸ, ਪਿਆਰਾ ਸਿੰਘ ਬੱਧਣ ਰਣਵੀਰ ਸਿੰਘ ਵੀ ਹਾਜਰ ਸਨ  ਇਸ ਸਮੇਂ ਇੰਜ. ਸੰਧੂ ਨੇ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੇਵਾ ਮੁਕਤੀ ਤੋਂ ਬਾਅਦ ਜੀਵਨ ਦਾ ਬਾਕੀ ਸਮਾਂ ਸਮਾਜ ਸੇਵਾ ਲਈ ਲਗਾਉਣਗੇ।

No comments: