BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬੀ ਫਿਲਮ 'ਤੂਫਾਨ ਸਿੰਘ' ਦਾ ਪੋਸਟਰ ਜਾਰੀ

  • ....ਅਜ਼ਾਦੀ ਦਾ ਓਹੀ ਹੱਕਦਾਰ ਜੋ ਅਜ਼ਾਦੀ ਲਈ ਲੜਿਆ
  • ਇੰਗਲੈਂਡ ਤੋਂ ਨਿਊਜ਼ੀਲੈਂਡ ਪਹੁੰਚੇ ਨਿਰਮਾਤਾ
  • ਸ. ਦਿਲਬਾਗ ਸਿੰਘ ਦੇ ਉਦਮ ਦੀ ਸਭ ਵੱਲੋਂ ਸ਼ਲਾਘਾ
  • ਭਾਈ ਸਰਵਣ ਸਿੰਘ, ਸ. ਪਰਮਿੰਦਰ ਸਿੰਘ ਤੱਖਰ ਅਤੇ ਸ. ਅਮਰਿੰਦਰ ਸਿੰਘ ਸੰਧੂ ਹੋਰਾਂ ਭਾਈਚਾਰੇ ਅਤੇ ਮੀਡੀਆ ਸੰਗ ਆਯੋਜਿਤ ਕੀਤਾ ਬਿਹਤਰੀਨ ਸਮਾਗਮ
ਆ ਰਹੀ ਨਵੀਂ ਪੰਜਾਬੀ ਫਿਲਮ 'ਤੂਫਾਨ ਸਿੰਘ' ਦਾ ਪੋਸਟਰ ਜਾਰੀ ਕਰਦੇ ਹੋਏ।
ਆਕਲੈਂਡ-24 ਮਈ (ਹਰਜਿੰਦਰ ਸਿੰਘ ਬਸਿਆਲਾ)-15 ਜੁਲਾਈ ਨੂੰ ਪੰਜਾਬੀ ਸਿਨੇਮਾ ਜਗਤ ਦੇ ਵਿਚ ਇਕ ਅਜਿਹੀ ਫਿਲਮ ਪ੍ਰਦਰਸ਼ਿਤ ਹੋਣ ਦੇ ਲਈ ਤਿਆਰੀਆਂ ਫੜ ਰਹੀ ਹੈ ਜਿਹੜੀ ਕਿ ਪੰਜਾਬ ਦੇ ਕਾਲੇ ਦੌਰ ਦੇ ਵਿਚ ਸਿੱਖ ਜ਼ਜਬਿਆਂ, ਸਿਧਾਂਤਾਂ ਅਤੇ ਸਿੱਖੀ ਦਾ ਮਾਣ ਸਤਿਕਾਰ ਕਾਇਮ ਰੱਖਣ ਵਾਲੇ ਇਕ ਜੁਝਾਰੂ ਸਿੰਘ ਦਾ ਜੀਵਨ ਬਿਆਨ ਕਰੇਗੀ। ਇਸ ਫਿਲਮ ਦਾ ਨਾਂਅ ਹੈ ਜੁਗਰਾਜ ਸਿੰਘ ਉਰਫ ਤੂਫਾਨ ਸਿੰਘ। ਇਸ ਫਿਲਮ ਦੇ ਨਿਰਮਾਤਾ ਹਨ ਸਿੱਖ ਚੈਨਲ ਯੂ. ਕੇ. ਦੇ ਮੁੱਖ ਪ੍ਰਜੈਂਟਰ ਸ. ਦਿਲਬਾਗ ਸਿੰਘ ਜਦ ਕਿ ਨਿਰਦੇਸ਼ਕ ਹਨ ਉਨਾਂ ਦੇ ਪੁੱਤਰ ਸ. ਬਘੇਲ ਸਿੰਘ। ਬਾਲੀਵੁੱਡ ਦੇ ਚੁਨਿੰਦਾ ਕਲਾਕਾਰਾਂ ਨਾਲ ਬਣਾਈ ਜਾ ਰਹੀ ਇਹ ਵੱਡੇ ਬੱਜਟ ਦੀ ਫਿਲਮ ਹੈ ਅਤੇ ਇਸਦੇ ਮੁੱਖ ਨਾਇਕ ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਬਾਵਾ ਹਨ। ਫਿਲਮ ਦੀ ਸ਼ੂਟਿੰਗ ਬਹੁਤ ਵੱਡੇ ਸੈਟ ਲਗਾ ਕੇ ਕੀਤੀ ਗਈ ਹੈ। ਇਸ ਫਿਲਮ ਦੇ ਨਿਰਮਾਤਾ ਅੱਜ ਇਸ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਨਿਊਜ਼ੀਲੈਂਡ ਪਹੁੰਚੇ। ਹਵਾਈ ਅੱਡੇ ਉਤੇ ਉਨਾਂ ਦਾ ਸਵਾਗਤ ਭਾਈ ਸਰਵਣ ਸਿੰਘ ਅਗਵਾਨ, ਭਾਈ ਗੁਰਿੰਦਰ ਸਿੰਘ ਤੇ  ਸ. ਅਮਰਿੰਦਰ ਸਿੰਘ ਸੰਧੂ ਹੋਰਾਂ ਕੀਤਾ।
ਅੱਜ ਸ਼ਾਮ ਇਸ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਇਕ ਬਿਹਤਰੀਨ ਸਮਾਗਮ ਦਾ ਆਯੋਜਨ ਇੰਡੀਅਨ ਐਕਸੈਂਟ ਬੌਟਨੀ ਵਿਖੇ ਕੀਤਾ ਗਿਆ, ਜਿਸ ਦੇ ਵਿਚ 60 ਦੇ ਕਰੀਬ ਪੰਜਾਬੀ ਭਾਈਚਾਰੇ ਅਤੇ ਮੀਡੀਆ ਕਰਮੀ ਸ਼ਾਮਿਲ ਹੋਏ। ਪ੍ਰੋਗਰਾਮ ਦੇ ਸ਼ੁਰੂ ਵਿਚ ਸਾਰਿਆਂ ਦਾ ਸਵਾਗਤ ਕੀਤਾ ਗਿਆ। ਪਰਦੇ ਉਤੇ ਫਿਲਮ ਮੇਕਿੰਗ ਦੇ ਕੁਝ ਸੀਨ ਅਤੇ ਫਿਲਮ ਦੇ ਕੁਝ ਪ੍ਰੋਮੋ ਚਲਾਏ ਗਏ। ਉਪਰੰਤ ਸ. ਖੜਗ ਸਿੰਘ, ਸ. ਪਰਮਿੰਦਰ ਸਿੰਘ ਤੱਖਰ, ਜਸਬੀਰ ਸਿੰਘ ਢਿੱਲੋਂ, ਸ. ਦਲਬੀਰ ਸਿੰਘ,ਸ. ਕੁਲਦੀਪ ਸਿੰਘ,  ਨਵਤੇਜ ਰੰਧਾਵਾ, ਹਰਿੰਦਰਪਾਲ ਸਿੰਘ ਢਿੱਲੋਂ, ਹਰਪਾਲ ਸਿੰਘ ਪਾਲ ਅਤੇ ਭਾਈ ਸਰਵਣ ਸਿੰਘ ਹੋਰਾਂ ਆਪਣੇ ਵਿਚਾਰ ਰੱਖੇ। ਸਾਰਿਆਂ ਨੇ ਫਿਲਮ ਦੀ ਪ੍ਰੋਮੋ ਤੋਂ ਅੰਦਾਜ਼ਾ ਲਗਾ ਕੇ ਆਖਿਆ ਕਿ ਇਹ ਫਿਲਮ ਬਹੁਤ ਹੀ ਕਮਾਲ ਦੀ ਬਣੀ ਹੈ। ਸਾਰਿਆਂ ਨੇ ਨਿਰਮਾਤਾ ਨਿਰਦੇਸ਼ਕ ਅਤੇ ਪੂਰੀ ਟੀਮ ਨੂੰ ਵਧਾਈ ਦਿੱਤੀ। ਸ. ਦਿਲਬਾਗ ਸਿੰਘ ਜੋ ਕਿ ਯੂ.ਕੇ. ਤੋਂ ਆਏ ਸਨ, ਨੇ ਮੀਡੀਆ ਦੇ ਨਾਲ ਇਕ ਵੱਖਰੀ ਇੰਟਰਵਿਊ ਵੀ ਕੀਤੀ। ਉਨੰਾਂ ਫਿਲਮ ਬਾਰੇ ਆਪਣੇ ਸਾਰੇ ਤਜ਼ਰਬੇ ਸਾਂਝੇ ਕੀਤੇ। ਅਨੁਮਾਨ ਤੋਂ ਕਿਤੇ ਵੱਡੇ ਬੱਜਟ ਦੀ ਇਹ ਫਿਲਮ ਬਾਰੇ ਉਨਾਂ ਕਿਹਾ ਕਿ ਇਸਦਾ ਤਕਨੀਕੀ ਕੰਮ ਹਾਲੀਵੁੱਡ ਦੇ ਤਕਨੀਸ਼ੀਅਨਜ਼ ਵੱਲੋਂ ਕੀਤਾ ਜਾ ਰਿਹਾ ਹੈ। ਫਿਲਮ ਨੂੰ ਅਮਰੀਕਨ ਇੰਗਲਿਸ਼ ਦੇ ਵਿਚ ਵੀ ਡੱਬ ਕੀਤਾ ਜਾਵੇਗਾ। ਇਹ ਫਿਲਮ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਵਿਖਾਉਣ ਦੇ ਲਈ ਵੀ ਅੱਜ ਕਈ ਸੱਜਣਾ ਨੇ ਵਾਅਦਾ ਕੀਤਾ। ਪੰਜਾਬੀ ਭਾਈਚਾਰੇ ਤੋਂ ਚੋਣਵੇਂ ਪਤਵੰਤੇ ਸੱਜਣਾਂ ਤੋਂ ਇਲਾਵਾ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਤੋਂ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਅਤੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਤੋਂ ਵੀ ਨੁਮਾਇੰਦੇ ਪਹੁੰਚੇ ਸਨ। ਪੰਜਾਬੀ ਮੀਡੀਆ ਕਰਮੀਆਂ ਅਤੇ ਇਕੱਤਰ ਸਾਰੇ ਭਾਈਚਾਰੇ ਵੱਲੋਂ ਇਸ ਪੰਜਾਬੀ ਫਿਲਮ 'ਤੂਫਾਨ ਸਿੰਘ' ਦਾ ਰੰਗਦਾਰ ਪੋਸਟਰ ਵੀ ਜਾਰੀ ਕੀਤਾ ਗਿਆ। ਸਾਰਿਆਂ ਨੇ ਕੋਟ ਉਤੇ ਲਗਾਉਣ ਲਈ ਬੈਜ਼ ਵੀ ਦਿੱਤੇ ਗਏ।
ਅੰਤ ਦੇ ਵਿਚ ਭਾਈ ਸਰਵਣ ਸਿੰਘ ਨੇ ਆੲੋ ਹੋਏ ਸਾਰੇ ਸੱਜਣਾਂ-ਮਿੱਤਰਾਂ ਤੇ ਪੰਜਾਬੀ ਮੀਡੀਆ ਕਰਮੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨਾਂ ਸ. ਦਿਲਬਾਗ ਸਿੰਘ ਹੋਰਾਂ ਦੇ ਇਸ ਵੱਡੇ ਉਦਮ ਦੀ ਦਾਦ ਦਿੱਤੀ। ਉਨਾਂ ਜ਼ਿਕਰ ਕੀਤਾ ਕਿ ਭਾਈ ਤੂਫਾਨ ਸਿੰਘ ਦੀ ਬੇਟੀ ਨੂੰ ਦਮਦਮੀ ਟਕਸਾਲ ਵਿਖੇ ਸਕੂਲੀ ਪੜਾਈ ਦਿੱਤੀ ਗਈ ਹੈ। ਤੂਫਾਨ ਦੇ ਭੋਗ ਉਤੇ ਲੱਖਾਂ ਰੁਪਏ ਇਕੱਤਰ ਹੋਏ ਸਨ ਜੋ ਕਿ ਉਨਾਂ ਦੇ ਪਰਿਵਾਰ ਨੇ ਨਹੀਂ ਸਨ ਲਏ ਅਤੇ ਪੰਥ ਦੇ ਲਈ ਅਰਪਨ ਕਰ ਦਿੱਤੇ ਸਨ।

No comments: