BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਬਾ ਢੱਡਰੀਆ 'ਤੇ ਹੋਏ ਹਮਲੇ ਦੀ ਸਾਜਿਸ਼ ਨੂੰ ਨੰਗਾ ਕੀਤਾ ਜਾਵੇ- ਹਰਵਿੰਦਰ ਸਿੰਘ ਸਰਨਾ

ਨਵੀ ਦਿੱਲੀ 18 ਮਈ (ਬਿਊਰੋ)- ਸ੍ਰ ਹਰਵਿਦੰਰ ਸਿੰਘ ਸਰਨਾ ਸਕੱਤਰ ਜਰਨਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਗੁਰੂ ਘਰ ਦੇ ਪ੍ਰਚਾਰਕ ਤੇ ਸੰਗਤਾਂ ਨੂੰ ਨਸ਼ਿਆ ਤੋ ਹੋਰ ਬੁਰਾਈਆ ਤੋ ਹੱਟਾਂ ਕੇ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਜੋੜਣ ਵਾਲੇ ਬਾਬਾ ਰਣਜੀਤ ਸਿੰਘ ਢੱਡਰੀਆ ਵਾਲੇ ਤੇ ਹੋਏ ਕਾਤਲਾਨਾ ਦੌਰਾਨ ਉਹਨਾਂ ਦੇ ਇੱਕ ਸਾਥੀ ਦੇ ਮਾਰੇ ਜਾਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਦੋਸ਼ੀਆ ਨੂੰ ਬਿਨਾਂ ਕਿਸੇ ਦੇਰੀ ਤੋ ਗ੍ਰਿਫਤਾਰ ਕਰਕੇ ਕਨੂੰਨ ਦੇ ਹਵਾਲੇ ਕੀਤਾ ਜਾਵੇ ਤੇ ਇਸ ਘਿਨਾਉਣੀ ਸਾਜਿਸ਼ ਨੂੰ ਜਨਤਾ ਦੀ ਕਚਿਹਰੀ ਵਿੱਚ ਨੰਗਾ ਕੀਤਾ ਜਾਵੇ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਪੰਜਾਬ ਵਿੱਚ ਜਦੋਵੀ ਬਾਦਲ ਦੀ ਅਕਾਲੀ ਸਰਕਾਰ ਹੋਂਦ ਵਿੱਚ ਆਈ ਹੈ ਉਦੋ ਹੀ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਹਮਲੇ ਹੋਏ ਹਨ ਜਿਹਨਾਂ ਵਿੱਚ ਬਾਦਲ ਪਰਿਵਾਰ ਦੀ ਤਾਂ ਭਾਂਵੇ ਤਰੱਕੀ ਹੋਈ ਹੋਵੇ ਪਰ ਸਿੱਖ ਪੰਥ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਪਹਿਲਾਂ ਸ੍ਰੀ ਗੁਰੂ ਗੰ੍ਰਥ ਸਾਹਿਬ ਦਾ ਸਰੂਪ ਚੋਰੀ ਹੋਇਆ ਤੇ ਫਿਰ ਗੁਰੂ ਸਾਹਿਬ ਦੇ ਅੰਗ ਪਾੜ ਕੇ ਗਲੀਆ ਵਿੱਚ ਖਿਲਾਰ ਕੇ ਬੇਅਦਬੀ ਕੀਤੀ ਗਈ ਪਰ ਹਾਲੇ ਤੱਕ ਦੋਸ਼ੀ ਗ੍ਰਿਫਤ ਤੋ ਬਾਹਰ ਹਨ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀ ਫਿਰ ਸ਼ਾਤਮਈ ਰੋਸ ਪ੍ਰਗਟ ਕਰ ਰਹੇ ਸਿੱਖਾਂ ਤੋ ਉਸ ਵੇਲੇ ਗੋਲੀਆ ਦਾ ਮੀਂਹ ਵਰਾ ਦਿੱਤਾ ਗਿਆ ਜਦੋ ਉਹ ਸਵੇਰੇ ਸਵੇਰੇ ਕੁਝ ਪਾਠ ਪੂਜਾ ਤੇ ਕੁਝ ਆਪਣੀ ਹਜ਼ਤ ਆਦਿ ਲਈ ਗਏ ਹੋਏ ਸਨ। ਇਸ ਗੋਲੀਬਾਰੀ ਦੌਰਾਨ ਪੁਲੀਸ ਨੇ ਦੋ ਸਿੱਖਾਂ ਨੂੰ ਭੁੰਨ ਦਿੱਤਾ ਪਰ ਹਾਲੇ ਤੱਕ ਦੋਸ਼ੀ ਪੁਲੀਸ ਵਾਲਿਆ ਦੀ ਵੀ ਗ੍ਰਿਫਤਾਰੀ ਨਹੀ ਹੋ ਸਕੀ। ਲੋਕ ਸੜਕਾਂ ਤੇ ਆਏ ਪਰ ਸਰਕਾਰ ਚੰਡੀਗੜ੍ਹ ਵਿਖੇ ਏ.ਸੀ ਕਮਰਿਆ ਵਿੱਚ ਅਨੰਦ ਮਾਣਦੀ ਰਹੀ।
ਉਹਨਾਂ ਕਿਹਾ ਕਿ ਬੀਤੇ ਦਿਨੀ ਨਾਮਧਾਰੀ ਸੰਪਰਦਾ ਦੀ ਜਗਤ ਮਾਤਾ ਨੂੰ ਵੀ ਉਹਨਾਂ ਦੇ ਡੇਰੇ ਵਿੱਚ ਗੋਲੀਆ ਮਾਰ ਕੇ ਚਿੱਟੇ ਦਿਨ ਡੇਰੇ ਵਿੱਚ ਹੀ ਕਤਲ ਕਰ ਦਿੱਤਾ ਤੇ ਸੀ.ਸੀ.ਟੀ.ਵੀ ਕੈਮਰੇ ਵਿੱਚ ਦੋਸ਼ੀਆ ਦੀਆ ਤਸਵੀਰਾਂ ਕੈਦ ਹੋ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਦੋਸ਼ੀ ਕਨੂੰਨ ਦੀ ਗ੍ਰਿਫਤ ਤੋ ਬਾਹਰ ਹਨ ਜਿਸ ਤੋ ਸਪੱਸ਼ਟ ਹੁੰਦਾ ਹੈ ਕਿ ਜਾਂ ਤਾਂ ਪੰਜਾਬ ਵਿੱਚ ਸਰਕਾਰ ਨਾਮ ਦੀ  ਕੋਈ ਚੀਜ਼ ਨਹੀ ਜਾਂ ਫਿਰ ਇਹ ਸਰਕਾਰੀ ਸਾਜਿਸ਼ ਹੈ। ਉਹਨਾਂ ਕਿਹਾ ਕਿ ਬਾਬਾ ਢੱਡਰੀਆ ਵਾਲੇ ਨੇ ਵੀ ਪਿਛਲੇ ਲੰਮੇ ਸਮੇਂ ਤੋ ਸਰਕਾਰ ਦੇ ਉਸ ਬਾਦਲ ਮਾਰਕਾ ਸਾਧ ਲਾਣੇ ਦੇ ਖਿਲਾਫ ਮੋਰਚਾ ਖੋਹਲਿਆ ਹੋਇਆ ਸੀ ਜਿਹੜਾ ਪੰਜਾਬ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਦੇ ਬਾਅਦ ਵੀ ਬਾਦਲਾਂ ਨਾਲ ਲਸੂੜੇ ਦੀ ਗਿਟਕ ਵਾਂਗ ਲੱਗਾ ਹੋਇਆ ਹੈ। ਉਹਨਾਂ ਕਿਹਾ ਕਿ ਬਾਬਾ ਢੱਡਰੀਆ ਵਾਲਾ ਨੌਜਵਾਨ ਸਿੱਖ ਪ੍ਰਚਾਰਕ ਹੈ ਤੇ ਆਰ .ਐਸ.ਐਸ. ਜਿਹੜੀ ਬਾਦਲ ਅਕਾਲੀ ਦਲ ਦੀ ਮਾਂ ਸਮਝੀ ਜਾਂਦੀ ਹੈ ਕਦੇ ਨਹੀ ਚਾਹੁੰਦੀ ਕਿ ਸਿੱਖਾਂ ਨੂੰ ਮਜਬੂਤ ਕਰਨ ਵਾਲੀ ਕੋਈ ਸੰਸਥਾ ਜਾਂ ਵਿਅਕਤੀ ਜਿੰਦਾ ਰਹੇ। ਉਹਨਾਂ ਕਿਹਾ ਕਿ ਜਿਸ ਯੋਜਨਾਬੰਦੀ ਨਾਲ ਬਾਬਾ ਢੱਡਰੀਆ ਵਾਲੇ ਤੇ ਹਮਲਾ ਕੀਤਾ ਗਿਆ ਉਸ ਤੋ ਪ੍ਰਤੀਤ ਹੁੰਦਾ ਹੈ ਕਿ ਇਹ ਬਾਬਾ ਢੱਡਰੀਆ ਵਾਲੇ ਨੂੰ ਖਤਮ ਕਰਨ ਦੀ ਸਾਜਿਸ਼ ਹੈ ਤੇ ਜੇਕਰ ਹੁਣ ਵੀ ਬਾਬੇ ਨੂੰ ਕੁਝ ਹੁੰਦਾ ਹੈ ਤਾਂ ਉਸ ਦੀ ਸਮੁੱਚੀ ਜਿੰਮੇਵਾਰੀ ਸਰਕਾਰ ਦੇ ਸਿਰ ਸਥਾਪਤ ਹੋਵੇਗੀ ਤੇ ਸਿੱਖ ਕੌਮ ਬਾਦਲ ਸਰਕਾਰ ਤੇ ਬਾਦਲ ਪਰਿਵਾਰ ਨੂੰ ਕਦੇ ਮੁਆਫ ਨਹੀ ਕਰੇਗੀ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੇ ਸ਼ਾਤਮਈ ਮਾਹੌਲ ਨੂੰ ਲਾਂਬੂ ਲਗਾਉਣ ਲਈ 1978 ਵਿੱਚ ਨਿਰੰਕਾਰੀ ਕਾਂਡ ਵੀ ਬਾਦਲ ਸਰਕਾਰ ਦੇ ਸਮੇਂ ਹੀ ਵਾਪਰਿਆ ਸੀ ਤੇ ਹੁਣ ਵੀ ਉਸ ਵਰਗੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ।

No comments: