BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੀ.ਸੀ.ਐਮ.ਐਸ.ਡੀ. ਕਾਲਜੀਏਟ ਸੀ.ਸੈ. ਗਰਲਜ ਸਕੂਲ, ਜਲੰਧਰ ਵਿਚ ਨਿਬੰਧ ਲੇਖਣ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ

ਜਲੰਧਰ 26 ਮਈ (ਜਸਵਿੰਦਰ ਆਜ਼ਾਦ)- ਪੀ.ਸੀ.ਐਮ.ਐਸ.ਡੀ. ਕਾਲਜੀਏਟ ਸੀ.ਸੈ. ਗਰਲਜ ਸਕੂਲ, ਜਲੰਧਰ ਵਿਚ ਨਿਬੰਧ ਲੇਖਣ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਗਯਾਰਵੀਂ ਅਤੇ ਬਾਰਵੀਂ ਦੇ ਕਰੀਬ 225 ਵਿਦਿਆਰਥੀਆਂ ਨੇ ਭਾਗ ਲਿਆ। ਨਿਬੰਧ ਦਾ ਵਿਸ਼ਾ ਸੀ-ਸੋਸ਼ਲ ਮੀਡੀਆ-ਵਰਦਾਨ ਜਾਂ ਸਰਾਪ। ਵਿਦਿਆਰਥਣਾਂ ਨੇ ਅਤਿਅੰਤ ਉਤਸ਼ਾਹ ਪੂਰਵਕ ਲੇਖ ਲਿਖੇ ਜਿਸ ਤੋਂ ਉਹਨਾਂ ਦਾ ਦ੍ਰਿਸ਼ਟੀਕੋਣ ਪਤਾ ਲਗਾ। ਸ਼੍ਰੀਮਤੀ ਕੁਸਮ ਮਿੱਡਾ, ਸ਼੍ਰੀਮਤੀ ਮੋਨਿਕਾ ਸ਼ਰਮਾ ਤੇ ਮਿਸ ਸ਼ੀਨਮ ਨੇ ਨਿਰਨਾਇਕ ਦੀ ਭੂਮਿਕਾ ਨਿਭਾਈ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥੀਆਂ ਨੂੰ ਹੋਰ ਵੀ ਪ੍ਰਤੀਯੋਗਿਤਾਵਾਂ ਵਿੱਚ ਹਿਸਾ ਲੈਣ ਲਈ ਉਤਸ਼ਾਹਿਤ ਕੀਤਾ। ਨਿਬੰਧ ਲੇਖਣ ਪਰਿਨਾਮ ਵਿਚ ਬਾਰਵੀਂ ਮੈਡਿਕਲ ਦੀ ਸੁਕ੍ਰਿਤੀ, ਗਯਰਵੀਂ ਆਰਟਸ ਦੀ ਅਜੀਜੁਲ ਅਤੇ ਬਾਰਵੀਂ ਅਰਟਸ ਦੀ ਨੰਦਿਨੀ ਪਹਿਲੇ ਸਥਾਨ ਤੇ ਰਹੀਆਂ। ਬਾਰਵੀਂ ਆਰਟਸ ਦੀ ਅਕਾਸ਼ਦੀਪ, ਅਯੂਸ਼ੀ, ਕਾਮਰਸ ਦੀ ਸਿਮੀ ਤੇ ਸਾਇੰਸ ਦੀ ਰਾਧਿਕਾ ਦੂਜੇ ਨੰਬਰ ਤੇ ਰਹੀਆਂ।

No comments: