BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਵਿਚ ਫਰੈਸ਼ਰਜ ਪਾਰਟੀ

ਜਲੰਧਰ 9 ਮਈ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਵਿਚ ਗਿਆਰਵੀਂ ਅਤੇ ਬਾਰਵੀਂ ਦੇ ਨਵੇਂ ਵਿਦਿਆਰਥੀਆਂ ਦੇ ਲਈ ਫਰੈਸ਼ਰਜ ਪਾਰਟੀ ਰਖੀ ਗਈ। ਜਿਸ ਦੇ ਮੁਖ ਮਹਿਮਾਨ ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਸਨ। ਸਕੂਲ ਦੇ ਇੰਚਾਰਜ ਸ਼੍ਰੀਮਤੀ ਕੁਸਮ ਮਿਢਾ ਨੇ ਮੁਖ ਮਹਿਮਾਨ ਦਾ ਫੁਲਾਂ ਨਾਲ ਸਵਾਗਤ ਕੀਤਾ। ਇਸ ਮੌਕੇ ਤੇ ਵਿਦਿਆਰਥੀਆਂ ਨੇ ਵਿਭਿੰਨ ਤਰਾਂ ਦੇ ਨਾਚ ਦੁਆਰਾ ਸਾਰਿਆਂ ਦਾ ਮਨੋਰੰਜਨ ਕੀਤਾ। ਵਿਦਿਆਰਥੀਆਂ ਲਈ ਮਾਡਲਿੰਗ ਰੱਖੀ ਗਈ। ਜਿਸ ਦੇ ਤਿੰਨ ਰਾਊਂਡ ਸਨ। ਚੁਣੇ ਗਏ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਨੇ ਇਨਾਮ ਵੰਡੇ। ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਨੇ ਕਾਲਜ ਦੀ ਪਰੰਪਰਾ ਅਨੁਸਾਰ ਪ੍ਰੋਗਰਾਮ ਦਾ ਆਰੰਭ ਗਰੁਪ ਭਜਨ ਨਾਲ ਕੀਤਾ। ਬਾਰਵੀਂ ਦੀ ਕੁਮਾਰੀ ਸਿਮੀ ਨੇ ਸਵਾਗਤੀ ਭਾਸ਼ਣ ਦਿੱਤਾ। ਮਾਡਲਿੰਗ ਵਿਚ ਜੱਜਾਂ ਦੀ ਭੂਮਿਕਾ ਪ੍ਰੋ. ਗੀਤਾ ਕਹੋਲ, ਪ੍ਰੋ. ਸੁਸ਼ਮਾ ਸ਼ਰਮਾ, ਪ੍ਰੋ. ਨੀਨਾ ਮਿੱਤਲ, ਪ੍ਰੋ. ਸੁਗੰਧੀ ਅਤੇ ਪ੍ਰੋ. ਸੀਮਾ ਨੇ ਨਿਭਾਈ। ਸਕੂਲ ਦੇ ਇੰਚਾਰਜ ਸ਼੍ਰੀਮਤੀ ਕੁਸਮ ਮਿਡਾ ਅਤੇ ਆਈ. ਟੀ. ਬਲਾਕ ਦੇ ਇੰਚਾਰਜ ਸ਼੍ਰੀਮਤੀ ਸੁਦੇਸ਼ ਸਹਿਗਲ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਭੇਂਟ ਦਿੱਤੀ ਅਤੇ ਮੁੱਖ ਮਹਿਮਾਨ ਨੇ ਆਪਣੇ ਭਾਸ਼ਣ ਵਿਚ ਵਿਦਿਆਰਥਣਾਂ ਨੁੰੰ ਸ਼ੁਭ ਕਾਮਨਾਵਾਂ ਦਿੱਤੀਆ ਅਤੇ ਉਹਨਾਂ ਨੂੰ ਨਿਰੰਤਰ ਮਿਹਨਤ ਅਤੇ ਸੰਘਰਸ਼ ਨਾਲ ਕੁੰਦਣ ਸੋਨਾ ਬਨਣ ਲਈ ਕਿਹਾ। ਇਸ ਸਮਾਰੋਹ ਵਿਚ ਮੰਚ ਸੰਚਾਲਨ ਨੇਹਾ, ਪੂਜਾ, ਤਨਵੀ, ਗੁਰਪ੍ਰੀਤ, ਨੰਦਿਨੀ ਅਤੇ ਗੀਤਾਯਨੀ ਨੇ ਕੀਤਾ।

No comments: