BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ. ਵਿਚ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਅਧੀਨ ਲੈਕਚਰਾਂ ਦੀ ਲੜੀ ਦਾ ਆਯੋਜਨ

ਜਲੰਧਰ 11 ਮਈ (ਜਸਵਿੰਦਰ ਆਜ਼ਾਦ)- ਭਾਰਤ ਦੀ ਵਿਰਾਸਤ ਸੰਸਥਾ, ਕੰਨਿਆ ਮਹਾਵਿਦਿਆਲਾ, ਜਲੰਧਰ ਵਿਚ ਫੈਕਲਟੀ ਡਿਵੈਲਪਮੈਂਟ ਲੈਕਚਰਾਂ ਦੀ ਲੜੀ ਦੇ ਅੰਤਰਗਤ ਦੋ ਲੈਕਚਰ ਕਰਵਾਏ ਗਏ। ਇਹਨਾਂ ਵਿਚੋਂ ਪਹਿਲਾ ਲੈਕਚਰ ਸ਼੍ਰੀ ਪ੍ਰਦੀਪ ਅਰੋੜਾ, ਅਸਿਸਟੈਂਟ ਪ੍ਰੋ. ਪੀ.ਜੀ. ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਨੇ 'ਮੈਨੇਜਿੰਗ ਬਿਬਲਿਓਗ੍ਰਾਫੀ ਐਂਡ ਰੈਫਰੈਂਸ ਪੇਪਰਜ਼' ਤੇ ਦਿੱਤਾ। ਇਸ ਲੈਕਚਰ ਵਿਚ ਸ਼੍ਰੀ ਪ੍ਰਦੀਪ ਨੇ ਖੋਜ ਦੇ ਕਾਰਜ ਵਿਚ ਬਿਬਲਿਓਗ੍ਰਾਫੀ ਅਤੇ ਰੈਫਰੈਂਸ ਪੇਪਰਜ਼ ਨੂੰ ਵਿਵਸਥਾਪਿਤ ਕਰਨ ਦੇ ਵਿਭਿੰਨ ਸਾਫਟਵੇਅਰਾਂ ਦੇ ਵਿਸ਼ੇ ਵਿਚ ਦੱਸਿਆ। ਉਹਨਾਂ ਨੇ ਦੱਸਿਆ ਕਿ ਇਹਨਾਂ ਟੂਲਜ਼ ਦੇ ਇਸਤੇਮਾਲ ਨਾਲ ਪੁਸਤਕਸੂਚੀ ਅਤੇ ਰੈਫਰੈਂਸ ਪੇਪਰਜ਼ ਨੂੰ ਲੇਖਣ, ਪ੍ਰਕਾਸ਼ਨ ਸਾਲ ਅਤੇ ਪ੍ਰਕਾਸ਼ਨ ਸੰਸਥਾ ਦੇ ਆਧਾਰ ਤੇ ਵਿਵਸਥਾਪਿਤ ਕਰਨਾ ਤਾਂ ਆਸਾਨ ਹੈ ਹੀ ਇਸ ਨਾਲ ਬਿਬਲਿਓਗ੍ਰਾਫੀ ਅਤੇ ਰੈਫਰੈਂਸ ਪੇਪਰਜ਼ ਦੀ ਸੂਚੀ ਉਪਯੁਕਤ ਢੰਗ ਨਾਲ ਬਣਾਉਣ ਵਿਚ ਵੀ ਮਦਦ ਮਿਲਦੀ ਹੈ। ਇਸਦੇ ਇਲਾਵਾ ਉਹਨਾਂ ਵਿਭਿੰਨ ਪ੍ਰਕਾਰ ਦੇ ਪਲੇਜਰਿਜ਼ਮ ਦੇ ਬਾਰੇ ਦੱਸਦੇ ਹੋਏ ਇਸ ਤੋਂ ਬਚਣ ਦੇ ਉਪਾਅ ਵੀ ਦੱਸੇ। ਇਸੇ ਲੜੀ ਤਹਿਤ ਦੂਸਰਾ ਲੈਕਚਰ ਸ਼੍ਰੀਮਤੀ ਪੂਨਮ ਸ਼ਰਮਾ, ਅਸਿਸਟੈਂਟ ਪ੍ਰੋ. ਪੀ.ਜੀ ਡਿਪਾਰਟਮੈਂਟ ਆਫ ਮਿਊਜ਼ਿਕ, ਕੇ.ਐਮ.ਵੀ., ਜਰਨੀ ਆਫ ਵੂਮੈਨ ਇਨ ਇੰਡੀਆ ਸਿਨੇਮੈਟਿਕ ਮਿਊਜ਼ਿਕ- ਸ਼ਪੈਸ਼ਲ ਕੰਟੇਸਪਟ ਆਫ ਪਲੇਬੈਕ ਸਿੰਗਿਗ ਵਿਸ਼ੇ ਤੇ ਦਿੱਤਾ। ਆਪਣੇ ਇਸ ਲੈਕਚਰ ਵਿਚ ਸ਼੍ਰੀਮਤੀ ਪੂਨਮ ਸ਼ਰਮਾ ਨੇ ਪਲੇਬੈਕ ਸਿੰਗਿਗ ਵਿਚ ਸੰਨ 1913 ਤੋਂ ਲੈ ਕੇ ਹੁਣ ਤਕ ਮਹਿਲਾ ਗਾਇਕਾਵਾਂ ਦੇ ਯੋਗਦਾਨ ਤੇ ਪ੍ਰਕਾਸ਼ ਪਾਇਆ। ਉਹਨਾਂ ਨੇ ਪੁਰਾਣੇ ਅਤੇ ਨਵੀਨ ਗੀਤਾਂ ਦੀਆਂ ਸੁਰੀਲੀਆਂ ਧੁਨਾਂ ਨੂੰ ਗਾ ਕੇ ਵੀ ਸੁਣਾਇਆ। ਇਸਦੇ ਨਾਲ ਉਹਨਾਂ ਨੇ ਪਲੇਬੈਕ ਸਿੰਗਿਗ ਦੇ ਖੇਤਰ ਵਿਚ ਔਰਤਾਂ ਦੇ ਸੰਘਰਸ਼ ਤੇ ਵੀ ਚਰਚਾ ਕੀਤੀ। ਵਿਦਿਆਲਾ ਪ੍ਰਿੰਸੀਪਲ ਪ੍ਰੋ ਅਤਿਮਾ ਸ਼ਰਮਾ ਦਿਵੇਦੀ ਨੇ ਦੋਨਾਂ ਲੈਕਚਰਾਂ ਦੇ ਬੁਲਾਰਿਆਂ ਦੇ ਵੱਲੋਂ ਪ੍ਰਦਾਨ ਕੀਤੀ ਗਈ ਮਹੱਤਵਪੂਰਨ ਜਾਣਕਾਰੀ ਦੇ ਲਈ ਉਹਨਾਂ ਦੀ ਸਰਾਹਨਾ ਕੀਤੀ ਅਤੇ ਇੰਟਰਡਿਸਿਪਲਨਰੀ ਅਪਰੋਚ ਦੇ ਨਾਲ ਕਰਵਾਏ ਜਾ ਰਹੇ ਇਹਨਾਂ ਲੈਕਚਰਾਂ ਨੂੰ ਫੈਕਲਟੀ ਡਿਵੈਲਪਮੈਂਟ ਦੇ ਲਈ ਅਤਿਅੰਤ ਮਹੱਤਵਪੂਰਨ ਦੱਸਿਆ ਅਤੇ ਭਵਿੱਖ ਵਿਚ ਵੀ ਇਸ ਤਰਾਂ ਦੇ ਲੈਕਚਰ ਆਯੋਜਿਤ ਕਰਨ ਦੀ ਪ੍ਰੇਰਣਾ ਦਿੱਤੀ।

No comments: