BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਹਾਰਾਜਾ ਜੱਸਾ ਸਿੰਘ ਰਾਮਗੜੀਆ ਮੈਮੋਰੀਅਲ ਵੈਲਫੇਅਰ ਸੁਸਾਇਟੀ ਰਜਿ.ਹੁਸ਼ਿਆਰਪੁਰ ਵੱਲੋਂ ਵਿਸ਼ਾਲ ਸਮਾਗਮ ਆਯੋਜਿਤ

  • ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ 293ਵੇਂ ਜਨਮ ਦਿਹਾੜੇ ਸੰਬੰਧੀ
  • ਮਹਾਰਾਜਾ ਜੱਸਾ ਸਿੰਘ ਰਾਮਗੜੀਆ ਨੇ ਦੇਸ਼ ਵਾਸੀਆਂ ਅੰਦਰ ਸਵੈਮਾਣ ਅਤੇ ਕੌਮੀ ਅਣਖ ਦੀ ਚਿਣਗ ਬਾਲੀ-ਰਾਠਾਂ

ਹੁਸ਼ਿਆਰਪੁਰ 9 ਮਈ (ਤਰਸੇਮ ਦੀਵਾਨਾ)- ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ 293ਵੇਂ ਜਨਮ ਦਿਹਾੜੇ ਸੰਬੰਧੀ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਮੈਮੋਰੀਅਲ ਵੈਲਫੇਅਰ ਸੁਸਾਇਟੀ ਰਜਿ.ਹੁਸ਼ਿਆਰਪੁਰ ਵੱਲੋਂ ਇੱਕ ਵਿਸ਼ਾਲ ਸਮਾਗਮ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਚੌਂਕ ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤਾ ਗਿਆ।ਸੁਸਾਇਟੀ ਪ੍ਰਧਾਨ ਮਹਿੰਦਰਪਾਲ ਧੀਮਾਨ ਅਤੇ ਕਾਰਜਕਾਰੀ ਪ੍ਰਧਾਨ ਦਲੀਪ ਸਿੰਘ ਮਲਹੋਤਰਾ ਅਤੇ ਸਰਪ੍ਰਸਤ ਸੰਤ ਬਾਬਾ ਰਣਜੀਤ ਸਿੰਘ ਡੇਰਾ ਸ਼ਹੀਦਾਂ ਸਿੰਘਾਂ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਦੀ ਪ੍ਰਧਾਨਗੀ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਵਿਧਾਇਕ ਤੇ ਮੈਂਬਰ ਸ਼੍ਰੋਮਣੀ ਕਮੇਟੀ ਨੇ ਕੀਤੀ ਅਤੇ ਮੁੱਖ ਮਹਿਮਾਨ ਵੱਜੋਂ ਤੀਕਸ਼ਣ ਸੂਦ ਮੁੱਖ ਸਲਾਹਕਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ਼ਿਵ ਸੂਦ ਮੇਅਰ ਨਗਰ ਨਿਗਮ ਹੁਸ਼ਿਆਰਪੁਰ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਵੱਜੋਂ ਵਿਜੇ ਸਾਂਪਲਾ ਕੇਂਦਰੀ ਰਾਜ ਮੰਤਰੀ ਦੇ ਸਪੁੱਤਰ ਐਡਵੋਕੇਟ ਸਾਹਿਲ ਸਾਂਪਲਾ ਅਤੇ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਸ਼ਾਮਿਲ ਹੋਏ।ਸਮਾਗਮ ਦੌਰਾਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਢਾਡੀ ਤਰਸੇਮ ਸਿੰਘ 'ਕੋਮਲ' ਨੈਸ਼ਨਲ ਗੋਲਡ ਮੈਡਲਿਸਟ ਨੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਬਹਾਦਰੀ ਦੀਆਂ ਗਾਥਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਵਿਧਾਇਕ ਨੇ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਸੱਮੁਚੇ ਹਿੰਦੁਸਤਾਨ ਦੇ ਮਹਾਨ ਜਰਨੈਲ ਹੋਏ ਹਨ ਜਿਨਾਂ ਨੇ ਕੌਮੀ ਅਣਖ ਅਤੇ ਸਵੈਮਾਣ ਲਈ ਮੁਗਲਾਂ ਦੇ ਨਾਲ ਲੋਹਾ ਲੈ ਕੇ ਉਨਾਂ ਨੂੰ ਹਿੰਦੁਸਤਾਨੀ ਬਹਾਦਰੀ ਦੀ ਈਨ ਮੰਨਣ ਲਈ ਮਜਬੂਰ ਕੀਤਾ। ਇਸੇ ਲਈ ਹੀ ਅੱਜ ਇਤਿਹਾਸ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਨੂੰ ਮਹਾਨ ਕੌਮੀ ਜਰਨੈਲ ਵੱਜੋਂ ਯਾਦ ਕੀਤਾ ਜਾਂਦਾ ਹੈ। ਉਨਾਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਮੈਮੋਰੀਅਲ ਵੈਲਫੇਅਰ ਸੁਸਾਇਟੀ ਰਜਿ.ਹੁਸ਼ਿਆਰਪੁਰ ਵੱਲੋਂ ਕੀਤੇ ਗਏ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦਾ ਯਕੀਨ ਦਿਵਾਉਂਦਿਆਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਯਾਦ ਵਿੱਚ ਬਣਾਏ ਜਾਣ ਵਾਲੇ ਸੰਭਾਵੀ ਪ੍ਰੋਜੈਕਟ ਲਈ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਤੀਕਸ਼ਣ ਸੂਦ ਮੁੱਖ ਸਲਾਹਕਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ਼ਿਵ ਸੂਦ ਮੇਅਰ ਨਗਰ ਨਿਗਮ ਹੁਸ਼ਿਆਰਪੁਰ ਨੇ ਕਿਹਾ ਕਿ ਰਾਮਗੜੀਆ ਬਰਾਦਰੀ ਵੱਲੋਂ ਦੇਸ਼ ਅਤੇ ਸਮਾਜ ਦੇ ਵਿਕਾਸ ਲਈ ਭਰਪੂਰ ਯੋਗਦਾਨ ਪਾਇਆ ਜਾ ਰਿਹਾ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਉਨਾਂ ਆਪਣੇ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਮੈਮੋਰੀਅਲ ਵੈਲਫੇਅਰ ਸੁਸਾਇਟੀ ਰਜਿ.ਹੁਸ਼ਿਆਰਪੁਰ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਹਰਦੇਵ ਸਿੰਘ ਕੌਂਸਲ ਕੌਮੀ ਪ੍ਰਧਾਨ ਵਰਲਡ ਰਾਮਗੜੀਆ ਸਿੱਖ ਆਰਗੇਨਾਈਜ਼ੇਸ਼ਨ ਯੂ.ਕੇ. ਨੇ ਆਪਣੇ ਸੰਬੋਧਨ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਮਹਿਲ ਦੀ ਨਵਉਸਾਰੀ ਦੇ ਕੀਤੇ ਜਾ ਰਹੇ ਕਾਰਜਾਂ ਬਾਰੇ ਭਰਪੂਰ ਜਾਣਕਾਰੀ ਸਾਂਝੀ ਕਰਦਿਆਂ ਨਵੀਂ ਪੀੜੀ ਨੂੰ ਵੀ ਆਪਣੇ ਮਾਣਮੱਤੇ ਇਤਿਹਾਸ ਤੋਂ ਜਾਣੂੰ ਕਰਵਾਉਣ ਦੀ ਅਪੀਲ ਕੀਤੀ। ਸੁਸਾਇਟੀ ਪ੍ਰਧਾਨ ਮਹਿੰਦਰਪਾਲ ਧੀਮਾਨ ਅਤੇ ਕਾਰਜਕਾਰੀ ਪ੍ਰਧਾਨ ਦਲੀਪ ਸਿੰਘ ਮਲਹੋਤਰਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸੁਸਾਇਟੀ ਦੇ ਭਵਿੱਖ ਵਿੱਚ ਕਰਵਾਏ ਜਾਣ ਵਾਲੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਹਣ ਸਿੰਘ ਲੇਹਲ ਡੀ.ਈ.ਓ.ਸੈਕੰਡਰੀ, ਹਰਜਿੰਦਰ ਸਿੰਘ ਰੀਹਲ, ਬਿਕਰਮਜੀਤ ਸਿੰਘ ਕਲਸੀ ਕੌਂਸਲਰ, ਅਨੰਦਵੀਰ ਸਿੰਘ ਜ਼ਿਲਾ ਭਾਜਪਾ ਪ੍ਰਧਾਨ, ਰਾਮਦੇਵ ਯਾਦਵ, ਡਾ.ਰਮਨ ਘਈ, ਰਮੇਸ਼ ਜਾਲਿਮ ਭਾਜਪਾ ਆਗੂ, ਡਾ.ਇੰਦਰਜੀਤ ਸ਼ਰਮਾ, ਦਲਜਿੰਦਰ ਸਿੰਘ ਧਾਮੀ, ਤਲਵਿੰਦਰ ਸਿੰਘ ਸੀਹਰਾ, ਪਰਮਿੰਦਰ ਸਿੰਘ ਪਨੇਸਰ ਵਿਸ਼ਵਕਰਮਾ ਪਨੇਸਰ ਸਭਾ ਧਾਲੀਵਾਲ, ਸਤਵੰਤ ਸਿੰਘ ਸਿਆਣ, ਗੁਰਮੀਤ ਸਿੰਘ ਪ੍ਰਧਾਨ ਗੁਰਦੁਆਰਾ ਰਾਮਗੜੀਆ ਸਭਾ ਆਦਮਪੁਰ, ਕਮਲਜੀਤ ਸਿੰਘ ਪਲਾਹਾ, ਜਸਵਿੰਦਰ ਸਿੰਘ ਵਿਰਦੀ, ਪ੍ਰਦੀਪ ਪਲਾਹਾ ਮੁਕੇਰੀਆਂ, ਟਹਿਲ ਸਿੰਘ ਸੀਹਰਾ, ਛੱਜਾ ਸਿੰਘ ਧੀਮਾਨ,ਹ ੁਸ਼ਿਆਰ ਸਿੰਘ ਸੀਹਰਾ, ਮਲਕੀਤ ਸਿੰਘ ਮਰਵਾਹਾ, ਪਰਮਜੀਤ ਸਿੰਘ ਕਲਿਆਣ, ਸੁਰਿੰਦਰ ਸਿੰਘ ਨੰਦੜਾ, ਰਜਿੰਦਰ ਸਿੰਘ ਟੱਟਰ, ਨਿਰੰਜਨ ਸਿੰਘ ਵਿਰਦੀ, ਹਰਜਿੰਦਰ ਸਿੰਘ ਵਿਰਦੀ, ਜਸਵਿੰਦਰ ਸਿੰਘ ਜੇ.ਕੇ.ਆਟੋ ਮੋਬਾਈਲ, ਸੁਰਿੰਦਰ ਸਿੰਘ ਭਾਰਜ, ਕਪਿਲ ਦੇਵ ਰਿਟਾ ਤਹਿਸੀਲਦਾਰ, ਰਘਵੀਰ ਸਿੰਘ ਬੱਸਣ ਸਮੇਤ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਅਤੇ ਰਾਮਗੜੀਆ ਵਿਸ਼ਵਕਰਮਾ ਬੰਸੀ ਹਾਜ਼ਿਰ ਸਨ।

No comments: