BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਰਵਿੰਦਰ ਸਿੰਘ ਦੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ-ਸਰਨਾ

ਨਵੀ ਦਿੱਲੀ 14 ਮਈ (ਬਿਊਰੋ)- ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਜੰਮੂ ਦੇ ਅਖਨੂਰ ਬੱਸ ਸਟੈਂਡ 'ਤੇ ਇੱਕ ਸਿੱਖ ਨੌਜਵਾਨ ਹਰਵਿੰਦਰ ਸਿੰਘ ਦੀ ਦੋ ਸਕੇ ਭਰਾਵਾਂ ਸੰਨੀ ਗੁਪਤਾ ਤੇ ਬੰਨੀ ਗੁਪਤਾ ਵੱਲੋ ਕੇਸਾ ਤੋ ਫੜ ਕੇ ਸ਼ਰੇਆਮ ਬੇਸ ਬਾਲ ਨਾਲ ਛੱਲੀਆ ਵਾਂਗ ਕੁੱਟ ਮਾਰ ਕੀਤੇ ਜਾਣ ਦਾ ਕੜਾ ਨੋਟਿਸ ਲੈਦਿਆ ਚਿਤਾਵਨੀ ਦਿੱਤੀ ਹੈ ਕਿ ਦੋਸ਼ੀਆ ਨੂੰ ਬਿਨਾਂ ਕਿਸੇ ਦੇਰੀ ਤੋ ਗ੍ਰਿਫਤਾਰ ਕਰਕੇ ਕਨੂੰਨ ਦੇ ਹਵਾਲੇ ਕੀਤਾ ਜਾਵੇ ਨਹੀ ਤਾਂ ਸਿੱਖ ਜਗਤ ਸੜਕਾਂ ਤੇ ਨਿਕਲ ਆਵੇਗਾ ਤੇ ਉਸ ਤੋ ਨਿਕਲਣ ਵਾਲੇ ਸਿੱਟਿਆ ਲਈ ਜੰਮੂ ਕਸ਼ਮੀਰ ਸਰਕਾਰ , ਪੁਲੀਸ ਤੇ ਸਿਵਲ ਪ੍ਰਸ਼ਾਸ਼ਨ ਜਿੰਮੇਵਾਰ ਹੋਣਗੇ।
ਜਾਰੀ ਇੱਕ ਬਿਆਨ ਰਾਹੀ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਹਰਵਿੰਦਰ ਸਿੰਘ ਦੀ ਭਲੇ ਹੀ ਹਮਲਾਵਰਾਂ ਨਾਲ ਕੋਈ ਪੁਰਾਣੀ ਰੰਜਿਸ਼ ਸੀ ਜਾਂ ਉਹ ਕਨੂੰਨ ਦੇ ਭਗੌੜਾ ਸੀ ਪਰ ਜਿਸ ਤਰੀਕੇ ਨਾਲ ਹਰਵਿੰਦਰ ਸਿੰਘ ਨੂੰ ਸ਼ਰੇਆਮ ਬੱਸ ਅੱਡੇ 'ਤੇ ਜਨਤਕ ਤੌਰ ਤੇ ਕੁੱਟਿਆ ਗਿਆ ਹੈ ਉਹ ਸਿਰਫ ਕਨੂੰਨ ਦੀ ਉਲੰਘਣਾ ਹੀ ਨਹੀ ਸਗੋ ਹੈਵਾਨੀਅਤ ਦੀ ਮੂੰਹ ਬੋਲਦੀ ਤਸਵੀਰ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਜੰਮੂ ਕਸ਼ਮੀਰ ਦੇ ਆਈ.ਜੀ.ਪੀ ਸ੍ਰੀ ਦਿਨੇਸ਼ ਰਾਣਾ ਨਾਲ ਸਖਤੀ ਨਾਲ ਗੱਲਬਾਤ ਕਰਦਿਆ ਕਿਹਾ ਹੈ ਕਿ ਦੋਸ਼ੀਆ ਨੂੰ ਤੁਰੰਤ ਗ੍ਰਿਫਤਾਰ ਕਰਕੇ ਕਨੂੰਨ ਦੇ ਹਵਾਲੇ ਕੀਤਾ ਜਾਵੇ ਅਤੇ ਹਰਵਿੰਦਰ ਸਿੰਘ ਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਆਈ ਜੀ ਨੇ ਇਨਸਾਫ ਦਾ ਭਰੋਸਾ ਦਿੱਤਾ ਹੈ ਅਤੇ ਕਿਹਾ ਹੈ ਕਿ ਉਹਨਾਂ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ ਦੋਸ਼ੀਆ ਦੀ ਗ੍ਰਿਫਤਾਰੀ  ਨੂੰ ਯਕੀਨੀ ਬਣਾਉਣ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬੀਤੇ ਸਾਲ ਵੀ ਜਦੋ ਸਿੱਖ ਸ਼ਾਤਮਈ ਮੁਜਾਹਰਾ ਕਰ ਰਹੇ ਸਨ ਤਾਂ ਪੁਲੀਸ ਨੇ ਗੋਲੀ ਚਲਾ ਕੇ ਇੱਕ ਸਿੱਖ ਜਸਜੀਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਤੇ ਕਰੀਬ ਤਿੰਨ ਹੋਰ ਨੂੰ ਜਖਮੀ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਸਿੱਖ ਦੇਸ਼ ਦੇ ਵਫਾਦਰ ਸਿਪਾਹੀ ਹਨ ਅਤੇ ਸਰਹੱਦਾ ਤੋ ਲੈ ਕੇ ਦੇਸ਼ ਦੀ ਪਾਰਲੀਮੈਂਟ ਤੱਕ ਦੇਸ਼ ਦੀ ਤਰੱਕੀ ਵਿੱਚ ਵਿਸ਼ੇਸ਼ ਹਿੱਸਾ ਪਾਉਣ ਵਾਲੇ ਹਨ। ਉਹਨਾਂ ਕਿਹਾ ਕਿ ਦੋਸ਼ੀਆ ਦੇ ਵਿਰੁੱਧ ਇਰਾਦਾ ਕਤਲ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਕੇਸਾ ਦੀ ਬੇਅਦਬੀ ਦੀਆ ਧਾਰਾਵਾਂ ਵੀ ਮੁਕੱਦਮੇ ਵਿੱਚ ਦਰਜ ਕੀਤੀਆ ਜਾਣ ਤਾਂ ਕਿ ਦੋਸ਼ੀਆ ਨੂੰ ਸਖਤ ਤੋ ਸਖਤ ਤੋ ਸਜ਼ਾ ਦਿੱਤੀ ਜਾਵੇ ਤਾਂ ਕਿ ਕੋਈ ਅਜਿਹੀ ਦੁਬਾਰਾ ਗਲਤੀ ਕਰਨ ਦੀ ਜੁਅਰਤ ਨਾ ਕਰ ਸਕੇ।

No comments: