BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਰਲਡ ਟ੍ਰੈਵਲ ਮੈਨੁਰੇਵਾ ਵਾਲੇ ਸੰਨੀ ਸਿੰਘ ਲਿਆ ਰਹੇ ਹਨ ਸਤਿੰਦਰ ਸਰਤਾਜ ਲਾਈਵ-ਇਨ-ਆਕਲੈਂਡ

  • ''ਦੱਸੀਂ ਕਦੋਂ ਆਊਗਾ ਹਜ਼ਾਰੇ ਵਾਲਾ ਮੁੰਡਾ''
  • ਯਾਦ ਰੱਖਿਓ 30 ਜੁਲਾਈ ਦਿਨ ਸਨਿਚਰਵਾਰ
ਸਤਿੰਦਰ ਸਰਤਾਜ ਲਾਈਵ-ਇਨ-ਆਕਲੈਂਡ
ਆਕਲੈਂਡ-3 ਮਈ (ਹਰਜਿੰਦਰ ਸਿੰਘ ਬਸਿਆਲਾ)-ਇਕ ਫਨਕਾਰ, ਇਕ ਕਲਾਕਾਰ, ਸੂਫੀ ਗਾਇਕ, ਗੀਤਾਂ ਦਾ ਵਣਜਾਰਾ, ਸੁਰਾਂ ਦਾ ਸਰਤਾਜ ਡਾ. ਸਤਿੰਦਰ ਸਰਤਾਜ ਜਦ ਵੀ ਕੋਈ ਨਵਾਂ ਗੀਤ ਪੰਜਾਬੀ ਸਰੋਤਿਆਂ ਦੇ ਲਈ ਪੇਸ਼ ਕਰਦਾ ਹੈ ਤਾਂ ਪੂਰੀ ਦੁਨੀਆ ਦੇ ਵਿਚ ਬੈਠੇ ਪੰਜਾਬੀ ਇੰਟਰਨੈਟ ਦੀ ਡੋਰ ਨਾਲ ਉਸ ਗੀਤ ਨੂੰ ਐਨੀ ਜ਼ੋਰ ਨਾਲ ਆਪਣੇ ਵੱਲ ਖਿਚਦੇ ਹਨ ਕਿ ਉਹ ਗੀਤ ਦੇ ਬੋਲ ਦਿਲਾਂ ਦੇ ਦੀ ਮੈਮੋਰੀ ਵਿਚ ਸਿੱਧੇ ਡਾਊਨਲੋਡ ਹੁੰਦੇ ਹਨ। ਹਫਤੇ ਦੇ ਵਿਚ ਕਈ ਮਿਲੀਅਨ ਦਰਸ਼ਕਾਂ ਤੱਕ ਪਹੁੰਚ ਬਨਾਉਣ ਵਾਲਾ ਗੀਤ ' ਦੱਸੀਂ ਕਦੋਂ ਆਊਗਾ ਹਜ਼ਾਰੇ ਵਾਲਾ ਮੁੰਡਾ' ਉਸਦਾ ਅੱਜਕਲ ਚਰਚਿਤ ਗੀਤ ਹੈ।
ਇਸ ਮਲਟੀ ਗਿਫਟਡ ਆਰਟਿਸਟ ਨੂੰ 'ਵਰਲਡ ਟ੍ਰੈਵਲ ਮੈਨੁਰੇਵਾ' ਵਾਲੇ ਸੰਨੀ ਸਿੰਘ 30 ਜੁਲਾਈ ਦਿਨ ਸਨਿਚਰਵਾਰ ਨੂੰ ਵੋਡਾਫੋਨ ਈਵੈਂਟ ਸੈਂਟਰ ਮੈਨੁਕਾਓ ਵਿਖੇ 'ਲਾਈਵ-ਇਨ-ਸ਼ੋਅ' ਦੇ ਵਿਚ ਨਿਊਜ਼ੀਲੈਂਡ ਵਸਦੇ ਉਸਦੇ ਪ੍ਰਸ਼ੰਸ਼ਕਾਂ ਅਤੇ ਸਰੋਤਿਆਂ ਦੇ ਸਨਮੁੱਖ ਕਰਨਗੇ। ਤਿੰਨ ਘੰਟੇ ਤੋਂ ਵੱਧ ਤੱਕ ਬਿਨਾਂ ਬ੍ਰੇਕ ਚੱਲਣ ਵਾਲੇ ਇਸ ਸ਼ੋਅ ਵਿਚ ਡਾ. ਸਤਿੰਦਰ ਸਰਤਾਜ ਸੂਫੀਆਨਾ ਬਾਤਾਂ ਪਾਉਂਦੇ, ਪੰਜਾਬੀ ਸਭਿਆਚਾਰਕ ਕਿਸਿਆਂ ਜੀਵਤ ਕਰਦੇ ਅਤੇ ਅਜੋਕੇ ਮਿਆਰੀ ਗੀਤਾਂ ਨੂੰ ਸੰਗੀਤਕ ਸੁਰਾਂ ਦੇ ਨਾਲ ਸ਼ਿੰਗਾਰ ਕੇ ਪਰਿਵਾਰਾਂ ਸਮੇਤ ਪਹੁੰਚੇ ਦਰਸ਼ਕਾਂ ਦੀ ਝੋਲੀ ਪਾਉਣਗੇ।

No comments: