BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਲਿਤ ਸਮਾਜ ਵੰਡੇ ਪੱਧਰ ਉਪਰ ਤੇਜ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰੇਗਾ

ਜਲੰਧਰ 9 ਮਈ (ਦਲਵੀਰ ਸਿੰਘ)- ਵਿਆਨਾ ਕਾਂਡ ਸੰਘਰਸ਼ ਕਮੇਟੀ ਦੇ ਅਨੁਸਾਰ ਵਿਆਨਾ ਗੋਲੀ ਕਾਂਡ ਦੇ ਵਿਰੋਧ ਵਿਚ ਦਲਿਤ ਸਮਾਜ ਦੁਆਰਾ ਕੀਤਾ ਸ਼ਾਂਤ ਰੋਸ ਪ੍ਰਦਰਸ਼ਨ ਪਰ ਕੁਝ ਸ਼ਰਾਰਤੀ ਤੱਤਤਵ ਵਲੋ ਰਵਿਦਾਸੀਆ ਭਾਈਚਾਰੇ ਅਤੇ ਭਗਵਾਨ ਵਾਲਮੀਕਿ ਭਾਈਚਾਰੇ ਨੂੰ ਬਦਨਾਮ ਕਰਨ ਲਈ ਪੰਜਾਬ ਦਾ ਮਾਹੌਲ ਵਿਗਾੜਿਆ ਗਿਆ ਜਿਸ ਦੇ ਕਰਕੇ ਪੰਜਾਬ ਸਰਕਾਰ ਵੱਲੋ ਵੱਖ - ਵੱਖ ਥਾਵਾ ਤੇ ਬੇਕਸੂਰ ਸਮਾਜ ਦੇ ਲੋਕਾ ਉਪਰ ਨਜਾਇਜ F I R ਪਰਚੇ ਕੀਤੇ ਗਏ ਵਿਆਨਾ ਕਾਂਡ ਸੰਘਰਸ਼ ਕਮੇਟੀ ਸਰਕਾਰ ਤੋ ਮੰਗ ਕਰਦੀ ਹੈ ਕਿ ਅਗਰ ਹਰਿਆਣਾ ਵਿੱਚ ਜਾਟ ਅੰਦੋਲਨ ਅਤੇ ਪੰਜਾਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਾਂਡ ਸੰਬੰਧੀ ਪਰਚੇ ਰੱਦ ਕੀਤੇ ਗਏ ਸਨ ਇਸ ਤਰ੍ਹਾ ਦਲਿਤ ਸਮਾਜ ਉਤੇ ਜੋ ਪਰਚੇ ਕੀਤੇ ਹਨ ਉਹ ਵੀ ਰੱਦ ਕੀਤੇ ਜਾਣ। ਅਗਰ ਸਰਕਾਰ ਨੇ ਰੱਦ ਨਹੀ ਕੀਤਾ ਤਾ ਦਲਿਤ ਸਮਾਜ ਵੰਡੇ ਪੱਧਰ ਉਪਰ ਤੇਜ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰੇਗਾ ਅਤੇ ਪੰਜਾਬ ਦੇ ਵਿਗੜੇ ਹੋਏ ਹਾਲਾਤ ਦੀ ਮੋਕੇ ਦੀ ਸਰਕਾਰ ਜਿੰਮੇਵਾਰ ਹੋਵੇਗੀ। ਇਸ ਮੌਕੇ ਰਾਜ ਕੁਮਾਰ, ਯਸ ਕਰਨ, ਹਰਵਿੰਦਰ ਹੀਰਾ ਸੁਰਿੰਦਰ, ਮਹਿੰਦਰ ਸੂਦ ਸਤਨਾਮ ਸਿੰਘ, ਤੀਰਥ ਸਮਰਾ, ਕਸ਼ਮੀਰੀ ਲਾਲ, ਚਮਨ ਲਾਲ, ਡਾ ਅਜ ਮੱਲ, ਬਲਵਿੰਦਰ ਕੁਮਾਰ, ਵਿਜੇ ਕੁਮਾਰ, ਹੁਸਨ ਲਾਲ, ਸਤਪਾਲ ਜੱਸੀ, ਦਿਲਬਾਗ, ਪਵਨ, ਲਾਲੀ ਬਹਿਰਾਮ, ਚੋਧਰੀ ਕਮਲ, ਅਵਤਾਰ ਚੰਦ ਹਾਜਰ ਸਨ।

No comments: