BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਹੀਦ ਊਧਮ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਸ਼ਹੀਦ ਊਧਮ ਸਿੰਘ ਪਬਲਿਕ ਸਕੂਲ ਗੋਲੂ ਕਾ ਦੇ ਚੰਗੀਆਂ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀ, ਸ਼ਹੀਦ ਊਧਮ ਸਿੰਘ ਸਕੂਲ ਦੇ ਚੰਗੀਆਂ ਪੁਜੀਸ਼ਣਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਵਿਜੇ ਕੁਮਾਰ ਅਤੇ ਡਾਇਰੈਕਟਰ ਜਗਦੀਸ਼ ਥਿੰਦ ਅਤੇ ਸਮੂਹ ਸਟਾਫ
ਗੁਰੂਹਰਸਹਾਏ 25 ਮਈ (ਮਨਦੀਪ ਸਿੰਘ ਸੋਢੀ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਅੱਜ ਐਲਾਨ ਕੀਤੇ ਦਸਵੀਂ ਜਮਾਤ ਦੇ ਨਤੀਜੇ ਵਿੱਚ ਸ਼ਹੀਦ ਊਧਮ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੋਲੂ ਕਾ ਮੋੜ ਦੇ ਵਿਦਿਆਰਥੀਆਂ ਨੇ ਚੰਗੇ ਨੰਬਰ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਪ੍ਰੀਖਿਆ ਵਿੱਚ ਬੈਠੇ ਵਿਦਿਆਰਥੀਆਂ ਵਿਚੋ ਚੰਗੀਆਂ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਪ੍ਰਿੰਸੀਪਲ ਵਿਜੇ ਕੁਮਾਰ,ਮੈਨੇਜਰ ਬਲਦੇਵ ਥਿੰਦ ਨੇ ਸਨਮਾਨਿਤ ਕੀਤਾ। ਆਏ ਨਤੀਜੇ ਅਨੁਸਾਰ ਆਸ਼ੂ ਬਾਲਾ ਨੇ 88 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਿਯਾ ਕੰਬੋਜ ਨੇ 87.2 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਵੀਰਪਾਲ ਕੌਰ ਨੇ 87 ਪ੍ਰਤੀਸ਼ਤ,ਖਿੰਦਰ ਕੌਰ ਨੇ 86 ਪ੍ਰਤੀਸ਼ਤ,ਸੁਰਿੰਦਰ ਕੌਰ ਨੇ 83 ਪ੍ਰਤੀਸ਼ਤ,ਪੂਜਾ ਰਾਣੀ ਨੇ 80.3 ਪ੍ਰਤੀਸ਼ਤ ਅੰਕ,ਪੈਮਲ ਰਾਣੀ ਨੇ 80 ਪ੍ਰਤੀਸ਼ਤ,ਅਰਸ਼ਦੀਪ ਅਤੇ 45 ਹੋਰ ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਤੋਂ ਵੱਧ ਨੰਬਰ ਪ੍ਰਾਪਤ ਕੀਤੇ। ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਇਹ ਨਤੀਜਾ ਸਾਡੇ ਅਧਿਆਪਕਾਂ ਅਤੇ ਸਾਡੇ ਮਾਪਿਆਂ ਦੀ ਯੋਗ ਅਗਵਾਈ ਦਾ ਸਿੱਟਾ ਹੈ। ਇਸ ਮੌਕੇ ਗੁਰਦੀਪ ਚੰਦ ਚੇਅਰਮੈਨ,ਡਾਇਰੈਕਟਰ ਨੰਬਰਦਾਰ ਜਗਦੀਸ਼ ਥਿੰਦ ਤੋਂ ਇਲਾਵਾ ਸਮੂਹ ਸਟਾਫ ਮੌਜੂਦ ਸੀ।

No comments: