BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ. ਦੇ ਡਾ. ਵਿਨੋਦ ਕਾਲਰਾ ਅਨੁਵਾਦ ਡਿਪਲੋਮਾ ਦੀ ਪ੍ਰੀਖਿਆ ਵਿਚੋਂ ਓਵਰਆਲ ਪਹਿਲੇ ਸਥਾਨ 'ਤੇ

ਜਲੰਧਰ 18 ਮਈ (ਜਸਵਿੰਦਰ ਆਜ਼ਾਦ)- ਕੰਨਿਆ ਮਹਾ ਵਿਦਿਆਲਾ  ਦ ਹੈਰੀਟੇਜ ਸੰਸਥਾ, ਜਲੰਧਰ ਦੇ ਪੀ.ਜੀ ਡਿਪਾਰਟਮੈਂਟ ਆਫ਼ ਹਿੰਦੀ ਦੇ ਮੁਖੀ, ਡਾ. ਵਿਨੋਦ ਕਾਲਰਾ ਨੇ ਪੀ.ਜੀ ਡਿਪਲੋਮਾ ਇਨ ਟ੍ਰਾਂਸਲੇਸ਼ਨ (ਅੰਗਰੇਜ਼ੀ-ਹਿੰਦੀ-ਅੰਗਰੇਜ਼ੀ) ਵਿਚ ਓਵਰਆਲ ਪਹਿਲਾ ਸਥਾਨ ਪ੍ਰਾਪਤ ਕਰਕੇ ਵਿਦਿਆਲਾ ਦਾ ਨਾਂ ਰੌਸ਼ਨ ਕੀਤਾ। ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਅਤੇ ਭਾਰਤੀ ਅਨੁਵਾਦ ਪਰਿਸ਼ਦ, ਦਿੱਲੀ ਵਲੋਂ ਕਰਵਾਈ ਗਈ ਡਿਪਲੋਮਾ ਦੀ ਇਸ ਪ੍ਰੀਖਿਆ ਵਿਚ ਡਾ. ਵਿਨੋਦ ਕਾਲਰਾ ਨੇ 79.14% ਅੰਕ ਪ੍ਰਾਪਤ ਕੀਤੇ। ਆਪਣੀ ਅਧਿਆਪਕ ਕਲਾ ਨੂੰ ਹੋਰ ਨਿਖਾਰਨ ਦੇ ਉਦੇਸ਼ ਨਾਲ ਡਾ. ਵਿਨੋਦ ਕਾਲਰਾ ਨੇ ਇਸ ਡਿਪਲੋਮਾ ਦੀ ਕਠਿਨ ਪ੍ਰੀਖਿਆ ਵਿਚੋਂ ਗੁਜ਼ਰ ਕੇ ਸਰਵੋਤਮ ਸਥਾਨ ਹਾਸਲ ਕੀਤਾ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਡਾ. ਵਿਨੋਦ ਕਾਲਰਾ ਨੂੰ ਉਹਨਾਂ ਦੀ ਇਸ ਸਫਲਤਾ ਤੇ ਹਾਰਦਿਕ ਮੁਬਾਰਕਬਾਦ ਦਿੰਦਿਆ ਕਿਹਾ ਕਿ ਇਕ ਜਿਗਿਆਸੂ ਪ੍ਰਵਿਰਤੀ ਵਾਲਾ ਅਧਿਆਪਕ ਹੀ ਪ੍ਰੀਖਿਆ ਦੀ ਕਠਿਨ ਪ੍ਰਕਿਰਿਆ ਵਿੱਚੋਂ ਨਿਕਲ ਕੇ ਹੀ ਸੋਨੇ ਜਿਹਾ ਤਰਾਸ਼ਿਆ ਜਾਂਦਾ ਹੈ। ਵਰਣਨਯੋਗ ਹੈ ਕਿ ਡਾ. ਵਿਨੋਦ ਕਾਲਰਾ ਵੱਲੋਂ ਹੁਣ ਤੱਕ 06 ਪੁਸਤਕਾਂ ਦੇ ਨਾਲ-ਨਾਲ 70 ਤੋਂ ਵੱਧ ਖੋਜ ਪੱਤਰ ਅਤੇ 86 ਤੋਂ ਵੱਧ ਆਲੇਖ, ਕਵਿਤਾਵਾਂ, ਕਹਾਣੀਆਂ ਅਤੇ ਸਮੀਖਿਆਵਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਵੱਖ-ਵੱਖ ਅੰਤਰ ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਵੱਲੋਂ ਸਨਮਾਨਿਤ ਡਾ. ਵਿਨੋਦ ਕਾਲਰਾ ਸਮੇਂ ਦਰ ਸਮੇਂ ਵੱਖ-ਵੱਖ  ਕਾਲਜਾਂ ਅਤੇ ਯੂਨੀਵਰਸਿਟੀਆਂ ਦੇ  ਪ੍ਰੋਗਰਾਮਾਂ ਵਿੱਚ ਸਰੋਤ ਵਕਤਾ ਦੇ ਤੌਰ ਤੇ ਸ਼ਿਰਕਤ ਕਰ ਚੁੱਕੇ ਹਨ।

No comments: