BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਪ ਆਗੂਆ ਨੂੰ ਪਿੰਡ ਕੇਸਰ ਸਿੰਘ ਵਾਲਾ ਤੋ ਪਾਰਟੀ ਲਈ ਮਿਲਿਆਂ ਵੱਡਾ ਹੁੰਗਾਰਾ


ਨਾਰੇ ਲਗਾ ਕੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕਰਦੇ ਪਿੰਡ ਵਾਸੀ
ਗੁਰੂਹਰਸਹਾਏ 30 ਮਈ (ਮਨਦੀਪ ਸਿੰਘ ਸੋਢੀ)- ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਲੋਕਾ ਨੂੰ ਆਮ ਆਦਮੀ ਪਾਰਟੀ ਨਾਲ ਵੱਧ ਤੋ ਵੱਧ ਜੋੜਨ ਲਈ ਪਿੰਡਾ ਦਾ ਦੋਰਾ ਕਰ ਰਹੇ ਪਾਰਟੀ ਦੇ ਸਰਗਰਮ ਆਗੂ ਗੁਰਮੀਤ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਵਿੱਚ ਕੇਸਰ ਸਿੰਘ ਵਾਲਾ ਤੋ ਵੱਡਾ  ਸਮਰਥਨ ਮਿਲਿਆ ਜਦੋ ਲੋਕਾ ਦੇ ਜੁੜੇ ਹੋਏ ਵੱਡੇ ਇਕੱਠ ਨੇ ਆਮ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਪਾਰਟੀ ਦੀਆ ੁਨੀਤੀਆਂ ਅਤੇ ਪ੍ਰੋਗਰਾਮ ਤੋ ਜਾਣੂ ਕਰਵਾਉਣ ਲਈ ਪੁੱਜੇ ਸ.ਬਰਾੜ ਨੇ ਸੰਬੋਧਨ ਕਰਦਿਆ ਕਾਂਗਰਸ ਅਤੇ ਅਕਾਲੀ ਭਾਜਪਾ ਦੀਆ ਗਲਤ ਨੀਤੀਆ ਤੋ ਸੁਚੇਤ ਰਹਿਣ ਲਈ ਲੋਕਾ ਨੂੰ ਪ੍ਰੇਰਿਆ ਉਹਨਾ ਨੇ ਆਪਣੇ ਸੰਬੋਧਨ ਵਿੱਚ ਲੋਕਾ ਨੂੰ ਆਮ ਆਦਮੀ ਪਾਰਟੀ ਨਾਲ ਜੁੜਨ ਦੀ ਅਪੀਲ ਕੀਤੀ ਤਾਂ ਜੋ ਆਉਣ ਵਾਲੀਆ ਵਿਧਾਨ ਸਭਾ ਚੋਣਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ।ਇਸ ਸਮੇ ਪਿੰਡ ਦੇ ਲੋਕਾ ਨੇ ਆਪ ਪਾਰਟੀ ਦੀ ਹਮਾਇਤ ਕਰਦਿਆ ਨਾਰੇ ਲਗਾ ਕੇ ਸਮਰਥਨ ਦੇਣ ਦਾ ਐਲਾਨ ਕੀਤਾ।ਇਸ ਸਮੇ ਉਹਨਾ ਨਾਲ ਅਮਰਜੀਤ ਸਿੰਘ ਬਰਾੜ ਚੁੱਘਾ,ਸਾਧੂ ਸਿੰਘ ਕੋਹਰ ਸਿੰਘ ਵਾਲਾ,ਨਰਿੰਦਰਪਾਲ ਸਿੰਘ ਬਰਾੜ,ਅਮਨ ਵੜਿੰਗ,ਅਨੂ ਬਰਾੜ ਆਦਿ ਆਮ ਆਦਮੀ ਪਾਰਟੀ ਦੇ ਵਰਕਰ ਹਾਜਰ ਸਨ।

No comments: