BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਮ ਆਦਮੀ ਪਾਰਟੀ ਨੂੰ ਅਜਨਾਲਾ ਤੋਂ ਜਿੱਤਾ ਸਕਦੇ ਹਨ ਅਕਾਲੀਦਲ ਅਤੇ ਕਾਂਗਰਸ ਪਾਰਟੀ ਵਲੋਂ ਵਿਸਾਰੇ ਗਏ ਵਰਕਰ

ਅਜਨਾਲਾ 30 ਮਈ (ਕੁਲਬੀਰ ਸਿੰਘ ਢਿੱਲੋਂ)- ੨੦੧੭ ਦੀਆਂ ਆ ਰਹੀਆਂ ਚੋਂਣਾਂ ਨੇ ਅਜਨਾਲਾ ਹਲਕੇ ਅੰਦਰ ਆਪਣਾ ਸਿਆਸੀ ਰੰਗ ਬੰਨਣਾ ਸ਼ੁਰੂ ਕਰ ਦਿੱਤਾ ਹੈ।ਅਜਨਾਲਾ ਹਲਕਾ ਸ਼ੁਰੂ ਤੋਂ ਹੀ ਅਕਾਲੀ ਹਲਕਾ ਰਿਹਾ ਹੈ। ਇੱਥੇ ਮੁਕਾਬਲਾ ਅਕਾਲੀ ਅਤੇ ਕਾਂਗਰਸ ਪਾਰਟੀ ਦਰਮਿਆਨ ਹੀ ਹੁੰਦਾ ਆ ਰਿਹਾ ਹੈ ਅਤੇ ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਤੀਸਰੀ ਧਿਰ ਵਜੋਂ ਉੱਭਰ ਕੇ ਸਾਹਮਣੇ ਆਈ ਹੈ ਅਤੇ ਅਜਨਾਲੇ ਹਲਕੇ ਅੰਦਰ ਆਮ ਆਦਮੀ ਪਾਰਟੀ ਨੇ ਆਪਣੇ ਪੈਰ ਜਮਾ ਲਏ ਹਨ।ਅਜਨਾਲੇ ਹਲਕੇ ਤੋਂ ਮੇਜਰ ਰਾਜਬੀਰ ਸਿੰਘ ਅਜਨਾਲਾ ਜੋ ਸਰਦਾਰ ਹਰਚਰਨ ਸਿੰਘ ਸਾਬਕਾ ਸਪੀਕਰ ਅਜਨਾਲਾ ਦੇ ਸਪੁੱਤਰ ਹਨ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ ਅਤੇ ਜਿਕਰਯੋਗ ਗਲ ਹੈ ਕਿ ਮੇਜਰ ਰਾਜਬੀਰ ਸਿੰਘ ਅਜਨਾਲਾ ਡਾ ਰਤਨ ਸਿੰਘ ਅਜਨਾਲਾ ਕੋਲੋਂ ਕਰੀਬ ੨੫੦ ਵੋਟ ਨਾਲ ਹਾਰੇ ਸਨ। ਅਜਨਾਲੇ ਹਲਕੇ ਅੰਦਰ ਡਾ:ਰਤਨ ਸਿੰਘ ਅਜਨਾਲਾ ਆਪਣੇ ਵਿਰੋਧੀ ਕੋਲੋਂ ਦੋ ਵਾਰ ਲਗਾਤਾਰ ੧੨੦੦੦ ਦੇ ਬਹੁੱਮਤ ਨਾਲ ਜਿੱਤਦੇ ਰਹੇ ਹਨ।ਇਸ ਤੋਂ ਬਾਅਦ ਡਾ:ਰਤਨ ਸਿੰਘ ਦੇ ਬੇਟੇ ਬੋਨੀ ਅਮਰਪਾਲ ਸਿੰਘ ਅਜਨਾਲਾ ਦੋ ਵਾਰ ਆਪਣੇ ਵਿਰੋਧੀ ਕੋਲੋਂ ੫੦੦ ਦੇ ਕਰੀਬ ਬਹੁਮ'ਤ ਨਾਲ ਜਿੱਤੇ ਸਨ।ਹੁਣ ਆਮ ਆਦਮੀ ਪਾਰਟੀ ਤੀਸਰੀ ਧਿਰ ਹੋਣ ਕਰਕੇ ਅਜਨਾਲੇ ਹਲਕੇ ਅੰਦਰ ਸਮੀਕਰਣ ਬਦਲ ਗਏ ਹਨ ਅਤੇ ਅਕਾਲੀ ਦਲ ਨੂੰ ਜਿੱਤਣਾ ਔਖਾ ਹੋਵੇਗਾ ਕਿਉਂਕਿ ਅਜਨਾਲੇ ਅੰਦਰ ਪੁਰਾਣੇ ਅਕਾਲੀ ਵਰਕਰਾਂ ਨੂੰ ਅਣਗੋਲਿਆਂ ਕਰਨਾ ਅਤੇ ਅਕਾਲੀਦਲ ਅੰਦਰ ਚਲ ਰਹੀ ਧੜੇਬੰਦੀ ਅਤੇ  ੧੨੦੦੦ ਦੀ ਲੀਡ ਤੋਂ ਘਟ ਕੇ ੫੦੦ ਦੇ ਕਰੀਬ ਲੀਡ ਰਹਿ ਜਾਣਾ ਇਹ ਵੀ ਅਕਾਲੀ ਦਲ ਵਾਸਤੇ ਚਿੰਤਾ ਦਾ ਵਿਸ਼ਾ ਹੈ ਅਤੇ ਕਾਂਗਰਸ ਪਾਰਟੀ ਅੰਦਰ ਵੀ ਧੜੇਬਾਜੀ ਹੋਣ ਕਰਕੇ ਇੱਥੇ ਕਾਂਗਰਸ ਦਾ ਵੀ ਜਿੱਤਣਾ ਔਖਾ ਲਗ ਰਿਹਾ ਹੈ ਕਿਉਂਕਿ ਅਜਨਾਲੇ ਹਲਕੇ ਤੋਂ ਹਰਪ੍ਰਤਾਪ ਸਿੰਘ ਅਜਨਾਲਾ, ਸੋਨੂੰ ਜਾਫਰ ਅਤੇ ਗੁਰਿੰਦਰ ਮਾਹਲ ਕਾਂਗਰਸ ਪਾਰਟੀ ਦੀੇ ਟਿਕਟ ਦੇ ਦਾਅਵੇਦਾਰ ਹਨ।ਆਮ ਆਦਮੀ ਪਾਰਟੀ ਵਲੋਂ ਮੇਜਰ ਰਾਜਬੀਰ ਸਿੰਘ ਅਜਨਾਲਾ, ਰਾਜੀਵ ਮਦਾਨ ਅਤੇ ਨਵਦੀਪ ਸਿੰਘ ਵਿਛੋਆ ਦਾਅਵੇਦਾਰ ਹਨ।ਅਗਰ ਆਮ ਆਦਮੀ ਪਾਰਟੀ ਦੀ ਟਿਕਟ ਮੇਜਰ ਰਾਜਬੀਰ ਸਿੰਘ ਅਜਨਾਲਾ ਨੂੰ ਮਿਲਦੀ ਹੈ ਤਾਂ ਮੇਜਰ ਰਾਜਬੀਰ ਸਿੰਘ ਅਜਨਾਲਾ ਦੇ ਜਿੱਤਣ ਦੇ ਅਸਾਰ ਹਨ ਕਿਉਂਕਿ ਅਕਾਲੀ ਦਲ ਵਲੋਂ ਵਿਸਾਰੇ ਗਏ ਲੀਡਰ ਅਤੇ ਕਾਂਗਰਸ ਪਾਰਟੀ ਵਲੋਂ ਵਿਸਾਰੇ ਗਏ  ਲੀਡਰ  ਮੇਜਰ ਰਾਜਬੀਰ ਸਿੰਘ ਅਜਨਾਲਾ ਨਾਲ ਤੁਰ ਸਕਦੇ ਹਨ।

No comments: