BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਨੇ ਆਪਣੀ ਫੈਕਲਟੀ ਲਈ ਚਲਾਈ 'ਵੀ ਕੇਅਰ ਫਾਰ ਯੂ' ਮੁਹਿਮ

  • ਸੀਟੀ ਗਰੁੱਪ ਦੇ ਕਰਮਚਾਰਿਆਂ ਨੂੰ ਜੈਰਥ ਪਾਥ ਤੋਂ ਇਲਾਜ ਕਰਵਾਉਣ ਤੇ ਮਿਲੇਗਾ 72 ਫੀਸਦੀ  ਛੂਟ
  • ਜੈਰਥ ਪਾਥ ਲੈਬ ਦੇ ਸਹਿਯੋਗ ਨਾਲ ਚਲਾਈ ਗਈ ਮੁਹਿਮ, 2850 ਵਾਲੇ ਟੇਸਟ ਸਿਰਫ 8 ਸੋ ਵਿੱਚ
ਜਲੰਧਰ 31 ਮਈ (ਜਸਵਿੰਦਰ ਆਜ਼ਾਦ)- ਹਰ ਅਦਾਰਾ ਤਾਂ ਹੀ  ਉਚਾਈਆਂ ਛੂਹ ਸਕਦਾ ਹੈ ਜੇਕਰ ਉਸ ਅਦਾਰੇ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਸਹਿਤਮੰਦ ਹੋਣ।  ਇਹ ਗੱਲ ਧਿਆਨ ਵਿੱਚ ਰੱਖ ਕੇ ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਨੇ ਜੇਰੱਥ ਪਾਥ ਲੈਬਜ਼ ਦੀ ਭਾਗੇਦਾਰੀ ਨਾਲ ਸੀਟੀ ਗਰੁੱਪ ਦੇ ਫੈਕਲਟੀ ਮੈਂਬਰਾਂ ਲਈ 'ਵੀ ਕੇਅਰ ਫਾਰ ਯੂ' ਦਾ ਇੱਕ ਪ੍ਰੋਗਰਾਮ ਆਯੋਜਿਤ ਕਰਵਾਇਆ ਗਿਆ।
ਇਸ ਪ੍ਰੋਗਰਾਮ ਤਹਿਤ ਸਾਰੇ ਸਟਾਫ ਨੂੰ ਪੂਰੀ ਬਾਡੀ ਦਾ ਹੈਲਥ ਚੈਕਅਪ ਕਰਵਾਉਣ ਲਈ ਡਿਸਕਾਊਂਟ ਕਾਰਡ ਵੰਡੇ ਗਏ। ਇਸ ਡਿਸਕਾਊਂਟ ਕਾਰਡ ਨਾਲ ਉਹ ਬਲਡ ਸ਼ੂਗਰ, ਥਾਇਰੈਡ ਫੰਕਸ਼ਨ ਟੈਸਟ, ਲਿਪਿਡ ਪ੍ਰੋਫਾਇਲ, ਲਿਵਰ ਫੰਕਸ਼ਨ ਟੈਸਟ, ਕਿਡਨੀ ਫੰਕਸ਼ਨ ਟੈਸਟ, ਬਲੰਡ ਕਾਊਂਟ, ਵਿਟਾਮਿਨ ਡੀ3 ਅਤੇ ਐਚ ਬੀ ਏ 1 ਸੀ ਵਰਗਿਆਂ ਸਮੱਸਿਆਵਾਂ ਦਾ ਡਿਸਕਾਊਂਟ ਉੱਤੇ ਟੈਸਟ ਕਰਵਾ ਸਕਦੇ ਹਨ। ਇਹ ਡਿਸਕਾਊਂਟ ਕਾਰਡ ਦੋ ਵਿਅਕਤੀਆਂ ਲਈ ਵੈਲਿਡ ਹੈ ਅਤੇ 2850 ਰੁਪਏ ਵਾਲੇ ਟੈਸਟ ਇਸ ਨਾਲ ਸਿਰਫ 800 ਰੁਪਏ ਵਿੱਚ ਕਰਵਾਏ ਜਾ ਸਕਦੇ ਹਨ। ਯਾਨਿ 72 ਫੀਸਦੀ ਛੂਟ ਮਿਲੇਗੀ।
ਜਦੋਂ ਇਸ ਪਹਿਲ ਬਾਰੇ ਸਟਾਫ ਨੂੰ ਦੱਸਿਆ ਗਿਆ ਤਾਂ ਉਹ ਬਹੁਤ ਹੀ ਪ੍ਰੋਰਿਤ ਦਿਖਾਈ ਦਿੱਤੇ। ਉਹਨਾਂ ਵਿੱਚੋਂ ਇੱਕ ਸਟਾਫ ਮੈਂਬਰ ਨੇ ਕਿਹਾ ਕਿ ਚੰਗੀ ਸਹਿਤ ਲਈ ਹੈਲਥ ਚੈਕਅਪ ਇੱਕ ਬਹੁਤ ਵੱਡੀ ਪਹਿਲ ਹੈ। ਹੋ ਸਕਦਾ ਹੈ ਕਿ ਸਾਡੇ ਵਿੱਚੋਂ ਕਿਸੇ ਨੇ ਪਹਿਲਾਂ ਇਸ ਤਰਾਂ ਦੇ ਮਹਿੰਗੇ ਚੈਕਅਪ ਕਰਵਾਉਣ ਵਿੱਚ ਅਣਗਹਿਲੀ ਵਰਤੀ ਹੋਵੇ। ਪਰ ਹੁਣ ਉਹ ਡਿਸਕਾਊਂਟ ਵਿੱਚ ਆਪਣੇ ਸਾਰੀ ਬਾਡੀ ਦਾ ਚੈਕਅਪ ਕਰਵਾ ਸਕਦੇ ਹਨ। ਇਹ ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੀ ਆਪਣੇ ਸਟਾਫ ਦੀ ਸਿਹਤ ਪ੍ਰਤੀ ਬਹੁਤ ਵੱਡੀ ਪਹਿਲ ਹੈ।
ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ ਨੇ ਕਿਹਾ ਕਿ ਇਹ ਪਹਿਲ ਸਟਾਫ ਦੀ ਸਿਹਤ ਦੀ ਦੇਖਭਾਲ ਨੂੰ ਲੈ ਕੇ ਕੀਤੀ ਗਈ ਹੈ।  ਅੱਜਕਲ ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਤਰਾਂ ਦੀ ਬਿਮਾਰੀ ਦੀ ਸਮੱਸਿਆ ਜ਼ਰੂਰ ਹੈ, ਇਹਨਾਂ ਬਿਮਾਰੀਆਂ ਦੇ ਟੈਸਟ ਮਹਿੰਗੇ ਹੋਣ ਕਰਕੇ ਕਈ ਇਹ ਟੈਸਟ ਨਹੀਂ ਕਰਵਾਉਂਦੇ ਅਤੇ ਬਾਅਦ ਵਿੱਚ ਇਸ ਦਾ ਨਤੀਜਾ ਉਹਨਾਂ ਨੂੰ ਉਦੋਂ ਭੁਗਤਣਾ ਪੈਂਦਾ ਹੈ ਜਦੋਂ ਉਹ ਭਿਅੰਕਰ ਬਿਮਾਰੀ ਦਾ ਰੂਪ ਧਾਰ ਲੈਂਦੀ ਹੈ। ਇਸੇ ਕਰਕੇ ਇਸ ਇਸ ਤਰਾਂ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ।
ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਜੇਰੱਥ ਪਾਥ ਲੈਬਜ਼ ਦਾ ਇਸ ਪਹਿਲ ਲਈ ਧੰਨਵਾਦ ਕੀਤਾ।  ਉਹਨਾਂ ਕਿਹਾ ਕਿ ਰੋਕਥਾਮ, ਇਲਾਜ ਨਾਲੋਂ ਵਧੇਰੇ ਵਧੀਆ ਹੈ। ਉਹਨਾਂ ਕਿਹਾ ਕਿ ਕਿਸੇ ਵੀ ਅਦਾਰੇ ਦਾ ਭਵਿੱਖ ਉਸ ਦੇ ਸਟਾਫ ਮੈਂਬਰ ਤੈਅ ਕਰਦੇ ਹਨ। ਜੇਕਰ ਅਦਾਰੇ ਦੇ ਮੈਂਬਰ ਤੰਦਰੁਸਤ ਹੋਣਗੇ ਤਾਂ ਅਦਾਰਾ ਵੀ ਆਪਣੇ ਆਪ ਉਚਾਈਆਂ ਪ੍ਰਾਪਤ ਕਰੇਗਾ।

No comments: