BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੀ.ਟੀ.ਐਮ. ਆਰੀਆ ਕਾਲਜ, ਨੂਰਮਹਿਲ ਦੇ ਸ਼ਾਨਦਾਰ ਨਤੀਜੇ

ਜਲੰਧਰ 26 ਮਈ (ਜਸਵਿੰਦਰ ਆਜ਼ਾਦ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦੱਸਵੀਂ ਕਲਾਸ ਦੇ ਘੋਸ਼ਿਤ ਕੀਤੇ ਨਤੀਜਆ ਵਿੱਚੋਂ ਪੀ.ਟੀ.ਐਮ. ਆਰੀਆ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਨੂਰਮਹਿਲ (ਜਲੰਧਰ) ਦੀਆਂ ਵਿਦਿਆਰਥਣਾਂ ਦਾ ਨਤੀਜਾ ਸ਼ਾਨਦਾਰ ਰਿਹਾ।ਜਿਸ ਵਿੱਚ ਸਕੂਲ ਦੀ ਹਿਰਨ ਬਾਲਾ 88% ਨਾਲ ਪਹਿਲੇ, ਹਰਵਿੰਦਰ ਕੌਰ 86% ਨਾਲ ਦੂਜੇ ਅਤੇ ਸਿਮਰਨ 82% ਨਾਲ ਤੀਸਰਾ ਸਥਾਨ ਪ੍ਰਾਪਤ ਕਰਕੇ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।ਕਾਲਜ ਪ੍ਰਿੰਸੀਪਲ ਡਾ. ਤਜਿੰਦਰ ਕੌਰ ਨੇ ਸਮੂਹ ਵਿਦਿਆਰਥਣਾਂ ਅਤੇ ਸਟਾਫ਼ ਮੈਂਬਰਾਂ ਨੂੰ ਚੰਗੇਰੇ ਨਤੀਜ਼ਿਆਂ ਲਈ ਵਧਾਈਆਂ ਦਿੱਤੀਆਂ ਅਤੇ ਭਵਿੱਖ ਵਿੱਚ ਚੰਗੇ ਨਤੀਜਿਆ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਕਾਲਜ ਸੁਪਰਡੈਂਟ ਸ. ਬਲਜਿੰਦਰ ਸਿੰਘ, ਅਸੀਮ ਖੰਨਾ, ਗੌਰੀ ਮਲਹੋਤਰਾ, ਨਵਜੀਤ ਕੌਰ, ਕੁਲਦੀਪ ਕੌਰ, ਰਾਧਿਕਾ ਜੈਨ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।

No comments: