BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀਟੀ ਆਈ ਐਚ ਐਮ 'ਐਕਸੀਲੈਂਟ ਹੋਟਲ ਮੈਨੇਜਮੈਂਟ ਇੰਸਟੀਚਿਊਟ ਇਨ ਇੰਡੀਆ ਨਾਰਥ' ਨਾਲ ਸੰਨਮਾਨਿਤ

  • ਸੀ ਐਮ ਏ ਆਈ ਐਸੋਸੀਏਸ਼ਨ ਆਫ ਇੰਡੀਆ ਦੁਆਰਾ ਆਯੋਜਿਤ 10ਵੇਂ ਨੈਸ਼ਨਲ ਸਿੱਖਿਆ ਸਮਿਟ ਅਤੇ ਅਵਾਰਡ 2016 ਵਿੱਚ ਸੀਟੀ ਆਈ ਐਚ ਐਮ ਨੂੰ ਮਿਲਿਆ ਸਨਮਾਨ
  • ਸੀਟੀ ਆਈ ਐਚ ਐਮ ਐੰਡ ਸੀਟੀ ਦੇ ਡਾਇਰੈਕਟਰ ਡਾ. ਰੋਹਿਤ ਸਰੀਨ ਬਣੇ ਬੈਸਟ ਪ੍ਰਿੰਸੀਪਲ ਵਜੋਂ ਸਨਮਾਨਿਤ
ਜਲੰਧਰ 25 ਮਈ (ਜਸਵਿੰਦਰ ਆਜ਼ਾਦ)- ਸੀਟੀ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਅਤੇ ਕੈਟਰਿੰਗ ਤਕਨਾਲੋਜੀ ਨੂੰ ਨਾਰਥ ਇੰਡੀਆ ਦਾ ਬੈਸਟ ਹੋਟਲ ਮੈਨੇਜਮੈਂਟ ਇੰਸਟੀਚਿਊਟ ਵਜੋਂ ਨਵਾਜਿਆ ਗਿਆ ਹੈ। ਉੱਥੇ ਹੀ ਸੀਟੀ ਆਈਐਚਐਮ ਐੰਡ ਸੀਟੀ ਦੇ ਡਾਇਰੈਕਟਰ ਡਾ. ਰੋਹਿਤ ਸਰੀਨ ਨੂੰ ਬੈਸਟ ਪ੍ਰਿੰਸੀਪਲ ਦਾ ਸਮਮਾਣ ਦਿੱਤਾ ਗਿਆ। ਸੀ ਐਮ ਏ ਆਈ ਐਸੋਸੀਏਸ਼ਨ ਆਫ ਇੰਡੀਆ ਦੁਆਰਾ ਨਵੀਂ ਦਿੱਲੇ ਦੇ ਵਿਗਿਆਨ ਭਵਨ ਵਿੱਚ ਆਯੋਜਿਤ 10ਵੇਂ ਨੈਸ਼ਨਲ ਸਿੱਖਿਆ ਸਮਿਟ ਅਤੇ ਅਵਾਰਡ 2016  ਦਾ ਆਯੋਜਨ ਕੀਤਾ ਗਿਆ ਸੀ।
ਇਹ ਅਵਾਰਡ ਸਮਾਰੋਹ ਸਟੇਟ ਫਾਰ ਐਚ ਆਰ ਡੀ ਦੇ ਮਿਨਿਸਟਰ ਪ੍ਰੋਫੈਸਰ ਡਾ. ਰਾਮ ਸ਼ੰਕਰ ਕਠੇਰੀਆ, ਏ ਆਈ ਸੀਟੀ ਟੀ ਏ ਦੇ ਚੇਅਰਮੈਨ ਪ੍ਰੋਫੈਸਰ ਅਨਿਲ ਸਾਹਾਰਾਬੁਧੇ, ਸੀ ਬੀ ਐਸ ਸੀ ਦੇ ਡਾਇਰੈਕਟਰ ਆਈ ਟੀ ਸ਼੍ਰੀ ਅੰਤਰਿਕਸ਼ ਜੋਹਰੀ ਅਤੇ ਮਾਇਕਰੋਮੈਕਸ ਮੋਬਾਇਲ ਦੇ ਫਾਉਂਡਰ ਅਤੇ ਡਾਇਰੈਕਟਰ ਵਿਕਾਸ ਜੈਨ ਨੇ ਸ਼ਿਰਕਤ ਕੀਤੀ। ਇੱਥੇ ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ ਅਤੇ ਸੀਟੀ ਆਈਐਚਐਮ ਐੰਡ ਸੀਟੀ ਦੇ ਡਾਇਰੈਕਟਰ ਡਾ. ਰੋਹਿਤ ਸਰੀਨ ਨੇ ਅਵਾਰਡ ਹਾਸਿਲ ਕੀਤਾ।
ਬੈਸਟ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਇਨ ਨਾਰਥ ਇੰਡੀਆ ਦੇ ਅਵਾਰਡ ਦੀ ਚੋਣ ਲਈ ਪਹਿਲਾਂ ਕਈ ਤਰਾਂ ਦੇ ਸਰਵੇਖਣ ਕੀਤੇ ਗਏ। ਇਹਨਾਂ ਸਰਵੇਖਣਾਂ ਦੌਰਾਨ ਸੀ ਐਮ ਆਈ ਈ ਐਸੋਸੀਏਸ਼ਨ ਆਫ ਇੰਡੀਆ ਦੀ ਟੀਮ ਨੇ ਨਾਰਥ ਇੰਡੀਆ ਦੇ ਵੱਖ ਵੱਖ ਹੋਟਲ ਮੈਨੇਜਮੈਂਟ ਕਾਲਜਾਂ ਦਾ ਦੌਰਾ ਕੀਤਾ ਗਿਆ। ਇਹਨਾਂ ਕਾਲਜਾਂ ਦੇ ਵਿਦਿਆਰਥੀਆਂ ਦੀ ਇੰਟਰਵਿਊ ਲੲਈ ਗਈ ਅਤੇ ਉਹਨਾਂ ਦੀ ਹੋਸਪੀਟੈਲੇਟੀ, ਇੰਡਸਟਰੀ ਅਧਾਰਿਤ ਟ੍ਰੇਨਿੰਗ, ਪਲੇਸਮੈਂਟ ਅਤੇ ਹੋਰ ਕਈ ਤਰਾਂ ਦੇ ਸਰਵੇਖਣਾਂ ਤੋਂ ਬਾਅਦ ਇਹ ਅਵਾਰਡ ਸੀਟੀ ਆਈ ਐਚ ਐਮ ਐੰਡ ਸੀਟੀ ਦੇ ਝੋਲੀ ਪਿਆ।
ਸੀਟੀ ਆਈ ਐਚ ਐਮ ਦੇ ਡਾਇਰੈਕਟਰ ਡਾ. ਰੋਹਿਤ ਸਰੀਨ ਨੇ ਅਵਾਰਡ ਲੈਂਦਿਆਂ ਕਿਹਾ ਕਿ ਸਾਡੀ ਜਿੰਮੇਵਾਰੀ ਸਿਰਫ ਕਲਾਸਰੂਮ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਅਸੀਂ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਹਨਾਂ ਦੀ ਪੂਰੀ ਮਦਦ ਕਰਦੇ ਹਾਂ। ਉਹਨਾਂ ਕਿਹਾ ਕਿ ਸਾਡੀ ਅਕੈਡਮਿਕ ਪੜਾਈ, ਪ੍ਰੈਕਟਿਕਲ ਟ੍ਰੇਨਿੰਗ ਅਤੇ ਸਮੁੱਚੀ ਸਖਸ਼ੀਅਤ ਦਾ ਵਿਕਾਸ ਨਾ ਕੇਵਲ ਉਹਨਾਂ ਦੀ ਹੋਟਲਾਂ ਵਿੱਚ ਨੌਕਰੀਆਂ ਦਾ ਅਵਸਰ ਬਨਾਉਣਗੇ ਸਗੋਂ ਅਲੱਗ ਅਲੱਗ ਸੈਕਟਰ ਜਿਵੇਂ ਏਅਰਲਾਈਨਜ਼, ਕਰੂਜ਼ ਲਾਈਨਰਜ਼, ਟ੍ਰੈਵਲ ਏਜੰਸੀ, ਟੂਰ ਆਪਰੇਟਰ , ਬੈਂਕ ਅਤੇ ਰਿਟੇਲ ਵਿੱਚ ਵੀ ਆਪਣਾ ਹੱਥ ਅਜ਼ਮਾ ਸਕਣ ਵਿੱਚ ਵੀ ਸਹਾਇਕ ਹੋਣਗੇ।
ਇਸ ਦੌਰਾਨ ਉਹਨਾਂ ਦੱਸਿਆ ਕਿ 2014-15 ਵਿੱਚ ਸੀਟੀ ਆਈ ਐਚ ਐਮ ਨੂੰ ''ਬੈਸਟ ਹੋਟਲ ਮੈਨੇਜਮੈਂਟ ਕਾਲਜ ਇਨ ਜਲੰਧਰ'' ਅਤੇ 2016 ਵਿੱਚ ਲਗਾਤਾਰ ਦੂਸਰੀ ਵਾਰ ''ਬੈਸਟ ਹੋਟਲ ਮੈਨੇਜਮੈਂਟ ਕਾਲਜ ਇਨ ਪੰਜਾਬ'' ਵਜੋਂ ਵੀ ਸਨਮਾਨਿਤ ਕੀਤਾ ਗਿਆ ਸੀ।
ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ ਨੇ ਕਿਹਾ ਕਿ ਜਦੋਂ ਸਟਾਫ ਦੀ ਮਿਹਨਤ ਨੂੰ ਇਹੋ ਜਿਹੇ ਅਵਾਰਡ ਦੇ ਕੇ ਐਪਰੀਸ਼ੀਏਟ ਕੀਤਾ ਜਾਂਦਾ ਹੈ ਤਾਂ ਉਹ ਅੱਗੇ ਤੋਂ ਹੋਰ ਮਿਹਨਤ ਕਰਦੇ ਹਨ।  ਉਹਨਾਂ ਸਾਰੇ ਸਟਾਫ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

No comments: