BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਵਾਹਰ ਨਵੋਦਯ ਵਿਦਿਆਲਾ ਫਲਾਹੀ ਵਿਖੇ ਦਿੱਤੀ ਕਰਾਟੇ ਟਰੇਨਿੰਗ

ਹੁਸ਼ਿਆਰਪੁਰ, 10 ਮਈ (ਤਰਸੇਮ ਦੀਵਾਨਾ)- ਜਵਾਹਰ ਨਵੋਦਯ ਵਿਦਿਆਲਾ ਫਲਾਹੀ ਵਿਖੇ ਵਿਦਿਆਰਥਣਾਂ ਨੂੰ ਆਤਮ ਰਖਿਆ ਅਤੇ ਕਰਾਟੇ ਦੀ ਟਰੇਨਿੰਗ ਦਿਤੀ ਗਈ। ਸਕੂਲ ਪ੍ਰਿੰਸੀਪਲ ਹਰਜੀਤ ਸਿੰਘ ਅਨੁਸਾਰ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਪ੍ਰਾਪਤ ਸੈਨਸਾਈ ਜਗਮੋਹਨ ਵਿਜ, ਫਿਫਥ ਡਿਗਰੀ ਬਲੈਕ ਬੈਲਟ (ਯੂ.ਐੱਸ.ਏ) ਦੀ ਅਗਵਾਈ ਹੇਠ ਇੰਟਰਨੈਸ਼ਨਲ ਖਿਡਾਰੀ ਸੈਮਪਾਈ ਦਲਵੀਰ ਸੈਣੀ, ਸੈਮਪਾਈ ਦਲਵੀਰ ਸਿੰਘ ਗੁਦਰਾ, ਸੈਮਪਾਈ ਇਸ਼ਾਨ ਸ਼ਰਮਾ, ਪ੍ਰਿੰਸ ਮੈਹਮੀ, ਜਸਵੀਰ ਕੁਮਾਰ, ਕੋਮਲ ਸ਼ਰਮਾ ਅਤੇ ਸੁਧਾ ਸਿਲੀ ਨੇ ਲੜਕੀਆਂ ਨੂੰ ਕਰਾਟੇ ਦੀਆਂ ਵੱਖ ਵੱਖ ਤਕਨੀਕਾਂ ਦੀ ਟਰੇਨਿੰਗ ਦਿੱਤੀ। ਕਰਾਟੇ ਟਰੇਨਿੰਗ ਦੇ ਅਖੀਰਲੇ ਦਿਨ ਜਗਮੋਹਨਸ ਇੰਸਟੀਚਿਊਟ ਆਫ਼ ਟ੍ਰੇਡੀਸ਼ਨਲ ਕਰਾਟੇ ਵੱਲੋਂ ਬਿਹਤਰ ਸਿਖਿਆਰਥਣਾਂ ਨੂੰ ਸਰਟੀਫਿਕੇਟ ਆਫ਼ ਮੈਰਿਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਿੱਖਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਚੀਫ਼ ਕਰਾਟੇ ਕੋਚ ਅਤੇ ਨਾਰਥ ਇੰਡੀਆ ਕਰਾਟੇ ਫੈਡਰੇਸ਼ਨ ਦੇ ਜਨਰਲ ਸਕੱਤਰ ਸੈਨਸਾਈ ਜਗਮੋਹਨ ਵਿਜ ਨੇ ਆਖਿਆ ਕਿ ਕਰਾਟੇ ਸਿਰਫ਼ ਆਤਮ ਰੱਖਿਆ ਦੇ ਲਈ ਸਿੱਖੀ ਜਾਣ ਵਾਲੀ ਇਕ ਆਮ ਕਲਾ ਹੀ ਨਹੀ ਬਲਕਿ ਜੀਵਨ ਜੀਣ ਦੀ ਇਕ ਵਿਸ਼ੇਸ਼ ਕਲਾ ਹੈ। ਜਿਸਦੇ ਲਗਾਤਾਰ ਅਭਿਆਸ ਨਾਲ ਕਰਾਟੇ ਖਿਡਾਰੀ ਦੇ ਅੰਦਰ ਲਗਨ, ਮਜ਼ਬੂਤ ਇਰਾਦਾ, ਅਨੁਸ਼ਾਸਨ ਤੇ ਹਿੰਮਤ ਨਾ ਹਾਰਨ ਵਰਗੇ ਗੁਣਾਂ ਦਾ ਵਿਕਾਸ ਹੁੰਦਾ ਹੈ ਅਤੇ ਇਹ ਗੁਣ ਵਿਦਿਆਰਥੀ ਜੀਵਨ ਦੇ ਨਾਲ ਨਾਲ ਉਨਾਂ ਦੇ ਆਣ ਵਾਲੇ ਜੀਵਨ ਵਿਚ ਅਗੇ ਵਧਣ ਲਈ ਬਹੁਤ ਸਹਾਈ ਹੁੰਦੇ ਹਨ। ਪ੍ਰਿੰਸੀਪਲ ਹਰਜੀਤ ਸਿੰਘ ਨੇ ਨਾਮਵਰ ਕਰਾਟੇ ਖਿਡਾਰੀਆਂ ਤੇ ਉੱਘੇ ਕਰਾਟੇ ਕੋਚ ਸੈਨਸਾਈ ਜਗਮੋਹਨ ਵਿਜ ਵੱਲੋਂ ਦਿਤੀ ਗਈ ਟਰੇਨਿੰਗ ਦੀ ਖੁਲੇ ਦਿਲ ਨਾਲ ਪ੍ਰਸ਼ੰਸਾ ਕੀਤੀ ਤੇ ਵਿਦਿਆਰਥਣਾਂ ਨੂੰ ਇਸ ਦਾ ਅਭਿਆਸ ਲਗਾਤਾਰ ਜਾਰੀ ਰਖਣ ਦੀ ਪ੍ਰੇਰਨਾ ਦਿਤੀ ਤੇ ਉਮੀਦ ਜਤਾਈ ਕਿ ਇਸ ਟਰੇਨਿੰਗ ਨਾਲ ਵਿਦਿਆਰਥਣਾਂ ਦਾ ਆਤਮ ਵਿਸ਼ਵਾਸ ਹੋਰ ਵਧੇਗਾ। ਇਸ ਮੌਕੇ ਤੇ ਪੀ.ਟੀ.ਆਈ ਕੁਲਵਿੰਦਰ ਜੀਤ ਅਤੇ ਸਰੀਰਕ ਸਿਖਿਆ ਅਧਿਆਪਕ ਜਸਵਿੰਦਰ ਸਿੰਘ ਵੀ ਮੌਜੂਦ ਸਨ।

No comments: