BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੰਤ ਮਹਾਂਪੁਰਸ਼ ਹਮੇਸ਼ਾਂ ਦੁਨੀਆਂ ਨੂੰ ਨਾਮ ਬਾਣੀ ਨਾਲ ਜੋੜਨ ਲਈ ਹੀ ਸੰਸਾਰ ਤੇ ਆਂਉਦੇ ਹਨ-ਸੰਤ ਕ੍ਰਿਸ਼ਨ ਨਾਥ ਜੀ

ਡੇਰਾ ਸੰਤ ਬਾਬਾ ਫੂਲ ਨਾਥ ਜੀ ਚਹੈੜੂ ਵਿਖੇ ਸੰਗਤਾਂ ਨੇ ਜੇਠ ਦੇ ਮਹੀਨੇ ਦੀ ਸ਼੍ਰੰਗਰਾਂਦ ਦਾ ਦਿਹਾੜਾ ਮਨਾਇਆ
ਆਦਮਪੁਰ ਜੰਡੂ ਸਿੰਘਾ 14 ਮਈ (ਅਮਰਜੀਤ ਸਿੰਘ)- ਸੰਤ ਮਹਾਂਪੁਰਸ਼ ਹਮੇਸ਼ਾਂ ਸਮੁੱਚੀ ਮਾਨਵਤਾ ਨੂੰ ਨਾਮ ਬਾਣੀ ਨਾਲ ਜੋੜਨ ਲਈ ਹੀ ਸੰਸਾਰ ਤੇ ਆਂਉਦੇ ਹਨ। ਸੰਤ ਨਿੰਰਕਾਰੀ ਮੰਡਲ ਦੇ ਮੁੱਖੀ ਬਾਬਾ ਹਰਦੇਵ ਸਿੰਘ (ਨਿੰਰਕਾਰੀ) ਨੇ ਸੰਸਾਰ ਦੀ ਸਮੂੱਚੀ ਮਾਨਵਤਾ ਨੂੰ ਨਾਮ ਬਾਣੀ ਨਾਲ ਜੋੜਿਆ। ਉਨਾਂ ਦੀ ਕਨੇਡਾ ਵਿੱਚ ਸੜਕ ਹਾਦਸੇ ਦੋਰਾਨ ਹੋਈ ਮੋਤ ਪੂਰੇ ਸੰਸਾਰ ਦੀਆਂ ਸੰਗਤਾਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡੇਰਾ ਸੰਤ ਬਾਬਾ ਫੂਲ ਨਾਥ ਜੀ.ਟੀ ਰੋਡ ਚਹੈੜੂ ਵਿਖੇ ਮਨਾਏ ਗਏ, ਜੇਠ ਦੇ ਮਹੀਨੇ ਦੀ ਸ਼੍ਰੰਗਰਾਂਦ ਦੇ ਦਿਹਾੜੇ ਮੋਕੇ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ, ਸੰਤ ਬਾਬਾ ਕ੍ਰਿਸ਼ਨ ਨਾਥ ਜੀ ਚਹੈੜੂ ਵਾਲਿਆਂ ਨੇ ਕੀਤਾ। ਇਸ ਮੋਕੇ ਤੇ ਬਾਬਾ ਹਰਦੇਵ ਸਿੰਘ (ਨਿੰਰਕਾਰੀ ਮੰਡਲ ਮੁੱਖੀ) ਦੀ ਵਿੱਛੜੀ ਰੂਹ ਦੀ ਆਤਮਕ ਸ਼ਾਂਤੀ ਵਾਸਤੇ ਸੰਗਤਾਂ ਵੱਲੋਂ 2 ਮਿੰਨਟ ਦਾ ਮੋਨ ਵੀ ਰੱਖਿਆ ਗਿਆ। ਅੱਜ ਜੇਠ ਦੀ ਸ੍ਰੰਗਰਾਂਦ ਦੇ ਦਿਹਾੜੇ ਮੋਕੇ ਤੇ ਪਹਿਲਾਂ ਅਮ੍ਰਿਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪ ਦੇ ਭੋਗ ਪਾਏ ਗਏ। ਉਪਰੰਤ ਸਜਾਏ ਦੀਵਾਨ ਵਿੱਚ ਰਾਗੀ ਭਾਈ ਮੰਗਤ ਰਾਮ ਮਿਹਮੀ ਦਕੋਹੇ ਵਾਲੇ, ਸੰਤ ਮੋਹਨ ਦਾਸ ਨੂਰਪੁਰ ਵਾਲੇ, ਗੁਰਪ੍ਰੀਤ ਸਿੰਘ ਲੁਧਿਆਣਾ, ਸੋਖੀ ਸੁਨੜਾਂ ਵਾਲਾ, ਮਨਜੀਤ ਜਾਚਕ ਨੇ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਸਰਵਣ ਕਰਵਾ ਕੇ ਨਿਹਾਲ ਕੀਤਾ। ਇਸ ਸਮਾਗਮ ਦੋਰਾਨ ਮਹੰਤ ਅਵਤਾਰ ਦਾਸ, ਮਹੰਤ ਬਲਵੀਰ ਦਾਸ ਖੰਨੇ ਵਾਲੇ, ਸੰਤ ਰਾਣਾ ਦਾਸ ਕੰਗ ਜਗੀਰ, ਸੰਤਮਿਲਖਾ ਦਾਸ ਲੁਧਿਆਣੇ ਵਾਲਿਆਂ ਤੋਂ ਇਲਾਵਾ ਹੋਰ ਪੁੱਜੇ ਸੰਤ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਅਮ੍ਰਿਤਬਾਣੀ ਨਾਲ ਜੁੜਨ ਲਈ ਪ੍ਰੇਰਿਆ। ਇਸ ਮੋਕੇ ਤੇ ਸੰਗਤਾਂ ਨੂੰ ਚਾਹ ਪਕੋੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੋਕੇ ਤੇ ਹੈਡ ਗ੍ਰੰਥੀ ਭਾਈ ਪ੍ਰਵੀਨ ਕੁਮਾਰ, ਸੈਕਟਰੀ ਕਮਲਜੀਤ ਖੋਥੜਾਂ, ਸੀਤਲ ਸਿੰਘ ਢੰਡਾ ਪ੍ਰਧਾਨ, ਸ਼੍ਰੀ ਧਰਮਪਾਲ, ਮਿਸਤਰੀ ਭੁੱਲਾ ਰਾਮ, ਜਸਵਿੰਦਰ ਬਿੱਲਾ, ਭੁਪਿੰਦਰ ਜੱਸਲ, ਰਾਮ ਪ੍ਰਕਾਸ਼, ਰੋਸ਼ਨ ਢੰਡਾ, ਮਹਿੰਦਰ  ਢੰਡਾ, ਐਡਵੋਕੇਟ ਪਵਨ ਬੈਂਸ ਜੰਡੂ ਸਿੰਘਾ, ਰਾਮ ਪ੍ਰਕਾਸ਼, ਨਰੇਸ਼ ਮੈਹਟਾ, ਕੁੱਕੂ ਦੋਸਾਂਝ ਕਲਾਂ, ਅਤੇ ਹੋਰ ਸੇਵਾਦਾਰ ਹਾਜਰ ਅਤੇ ਸੰਗਤਾਂ ਹਾਜਰ ਸਨ।

No comments: