BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡਿਪਟੀ ਕਮਿਸ਼ਨਰ ਨੇ ਪੀੜਤ ਪਰਿਵਾਰਾਂ ਨੂੰ ਬਰਤਨ ਕਿੱਟਾਂ ਤੇ ਤਰਪਾਲਾਂ ਵੰਡੀਆਂ

ਹੁਸ਼ਿਆਰਪੁਰ, 11 ਮਈ (ਤਰਸੇਮ ਦੀਵਾਨਾ)- ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜਿਲਾ ਰੈਡ ਕਰਾਸ ਸੁਸਾਇਟੀ ਅਨਿੰਦਿਤਾ ਮਿਤਰਾ ਨੇ ਊਨਾ ਰੋਡ ਸਥਿਤ ਨਿਊ ਬੈਂਕ ਕਲੋਨੀ ਵਿਖੇ ਅੱਗ ਦੀ ਚਪੇਟ ਵਿੱਚ ਆਈਆਂ 65 ਝੁੱਗੀਆਂ ਦੇ ਪੀੜਤ ਪਰਿਵਾਰਾਂ ਨੂੰ 130 ਬਰਤਨ, ਕਿੱਟਾਂ ਅਤੇ ਤਰਪਾਲਾਂ ਵੰਡੀਆਂ। ਉਨਾਂ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਮਿਲਣ ਉਪਰੰਤ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਵਲੋਂ ਉਨਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ। ਅੱਜ ਮੁਢਲੀ ਸਹਾਇਤਾ ਦੇ ਤੌਰ 'ਤੇ ਬਰਤਨ ਕਿੱਟਾਂ ਤੇ ਤਰਪਾਲਾਂ ਵੰਡੀਆਂ ਗਈਆਂ ਹਨ। ਉਨਾਂ ਕਿਹਾ ਕਿ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਵੀ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ 'ਤੇ ਸਕੱਤਰ ਜਿਲਾ ਰੈਡ ਕਰਾਸ ਸੁਸਾਇਟੀ ਨਰੇਸ਼ ਗੁਪਤਾ, ਤਹਿਸੀਲਦਾਰ ਬਲਜਿੰਦਰ ਸਿੰਘ, ਵਾਈਸ ਚੇਅਰਮੈਨ ਮਾਰਕੀਟ ਕਮੇਟੀ ਵਿਜੇ ਪਠਾਨੀਆ, ਕੌਂਸਲਰ ਰਾਕੇਸ਼ ਸੂਦ, ਐਜੂਕੇਸ਼ਨ ਸੈਲ ਦੇ ਕੋ ਕਨਵੀਨਰ ਸ਼ਾਮ ਸੁੰਦਰ ਦੱਤਾ, ਸਰਪੰਚ ਨਿਊ ਬੈਂਕ ਕਲੋਨੀ ਬਜਵਾੜਾ ਚੰਦਰ ਕਾਂਤਾ ਦੱਤਾ, ਸਰਪੰਚ ਅਲਾਹਾਬਾਦ ਸੋਨੂੰ, ਜ਼ਿਲਾ ਰੈਡ ਕਰਾਸ ਸੁਸਾਇਟੀ ਦੇ ਸਟਾਫ਼ ਮੈਂਬਰ ਵੀ ਮੌਜੂਦ ਸਨ।

No comments: