BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਪਾਰੀਆਂ ਦੇ ਕਾਰਡ ਬਣਾਉਣ ਲਈ ਅੱਜ ਤੋਂ ਵਿੱਢੀ ਜਾਵੇਗੀ ਸਾਂਝੀ ਮੁਹਿੰਮ


ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸਬੰਧੀ ਵਪਾਰਕ ਸੰਗਠਨਾਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕਰਦੇ ਹੋਏ ਡੀ. ਈ. ਟੀ. ਸੀ ਸ. ਹਰਿੰਦਰ ਪਾਲ ਸਿੰਘ। ਨਾਲ ਹਨ  ਏ. ਈ. ਟੀ. ਸੀ ਸ੍ਰੀ ਜਸਪਿੰਦਰ ਸਿੰਘ, ਸ. ਰਜਿੰਦਰ ਸਿੰਘ ਮਰਵਾਹਾ ਅਤੇ ਹੋਰ।
ਅੰਮ੍ਰਿਤਸਰ, 6 ਮਈ (ਕੁਲਬੀਰ ਸਿੰਘ ਢਿੱਲੋਂ)- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਛੋਟੇ ਵਪਾਰੀਆਂ ਨੂੰ ਲਾਭ ਦੇਣ ਲਈ ਸ਼ੁਰੂ ਕੀਤੀ ਗਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਲਾਭ ਜ਼ਿਲੇ ਦੇ 17 ਹਜ਼ਾਰ ਦੇ ਕਰੀਬ ਛੋਟੇ ਵਪਾਰੀਆਂ ਨੂੰ ਮਿਲੇਗਾ। ਇਹ ਪ੍ਰਗਟਾਵਾ ਡੀ ਈ ਟੀ ਸੀ ਸ. ਹਰਿੰਦਰ ਪਾਲ ਸਿੰਘ ਨੇ ਅੱਜ ਜ਼ਿਲੇ ਦੇ ਵਪਾਰਕ ਸੰਗਠਨਾਂ ਦੇ ਪ੍ਰਤੀਨਿਧੀਆਂ ਨਾਲ ਕੀਤੀ ਅਹਿਮ ਮੀਟਿੰਗ ਦੌਰਾਨ ਕੀਤਾ। ਏ. ਈ. ਟੀ. ਸੀ ਸ੍ਰੀ ਜਸਪਿੰਦਰ ਸਿੰਘ ਅਤੇ ਵਪਾਰ ਮੰਡਲ ਮਾਝਾ ਜ਼ੋਨ ਦੇ ਪ੍ਰਧਾਨ ਸ. ਰਜਿੰਦਰ ਸਿੰਘ ਮਰਵਾਹਾ ਦੀ ਹਾਜ਼ਰੀ ਵਿਚ ਹੋਈ ਇਸ ਮੀਟਿੰਗ ਦੌਰਾਨ ਸ. ਹਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪਹਿਲਾਂ ਸ਼ਹਿਰ ਵਿਚ ਵਪਾਰੀਆਂ ਦੇ ਫਾਰਮ ਭਰਨ ਲਈ ਵੱਖ-ਵੱਖ ਥਾਵਾਂ 'ਤੇ ਕੈਂਪ ਲਗਾਏ ਗਏ ਸਨ। ਉਨਾਂ ਕਿਹਾ ਕਿ ਭਲਕੇ ਤੋਂ ਮਹਿਕਮੇ ਵੱਲੋਂ ਵਪਾਰਕ ਸੰਗਠਨਾਂ ਨਾਲ ਸਾਂਝੇ ਤੌਰ 'ਤੇ ਵਪਾਰੀਆਂ ਦੇ ਕਾਰਡ ਬਣਾਉਣ ਦੀ ਮੁਹਿੰਮ ਵਿੱਢੀ ਜਾ ਰਹੀ ਹੈ, ਜਿਸ ਤਹਿਤ ਘਰ-ਘਰ ਜਾ ਕੇ ਵਪਾਰੀਆਂ ਤੱਕ ਪਹੁੰਚ ਕੀਤੀ ਜਾਵੇਗੀ ਤਾਂ ਜੋ ਕੋਈ ਵੀ ਲਾਭਪਾਤਰੀ ਇਸ ਦੇ ਲਾਭ ਤੋਂ ਵਾਂਝਾ ਨਾ ਰਹਿ ਸਕੇ। ਉਨਾਂ ਦੱਸਿਆ ਕਿ ਇਸ ਲਈ ਵਿਭਾਗ ਦੇ ਸਾਰੇ ਈ ਟੀ ਓਜ਼ ਅਤੇ ਇੰਸਪੈਕਟਰਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ। ਸ. ਹਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਆਬਕਾਰੀ ਤੇ ਕਰ ਵਿਭਾਗ ਨਾਲ ਜੁੜੇ ਲਗਭਗ 2.50 ਲੱਖ ਛੋਟੇ ਵਪਾਰੀਆਂ ਨੂੰ ਲਾਭ ਦਿੱਤਾ ਜਾਵੇਗਾ ਜਿਨਾਂ ਦੀ ਸਾਲਾਨਾ ਸੇਲ  ਇਕ ਕਰੋੜ ਰੁਪਏ ਤੋਂ ਘੱਟ ਹੈ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਕੈਸ਼ ਲੈਸ ਬੀਮਾ ਸਿਹਤ ਕਵਰ 50 ਹਜ਼ਾਰ ਰੁਪਏ ਹੈ ਜਦਕਿ ਕਿ ਨਿੱਜੀ ਦੁਰਘਟਨਾ ਵਿੱਚ ਮੌਤ ਅਤੇ ਅਪੰਗਤਾ ਦੀ ਸਥਿਤੀ ਵਿੱਚ ਬੀਮਾ ਕਵਰ 5 ਲੱਖ ਰੁਪਏ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਅੱਗ ਲੱਗਣ ਕਾਰਨ ਹੋਏ ਨੁਕਸਾਨ ਲਈ ਬੀਮਾ ਕਵਰ 5 ਲੱਖ ਰੁਪਏ ਹੈ। ਉਨਾਂ ਕਿਹਾ ਕਿ ਕੈਸ਼ ਲੈਸ ਇਲਾਜ ਕਰਵਾਉਣ ਲਈ ਜ਼ਿਲੇ ਦੇ 38 ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੀ ਸੂਚੀ ਸਰਕਾਰ ਵੱਲੋਂ ਜਾਰੀ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਕੇਵਲ 30 ਰੁਪਏ ਵਿਚ ਵਪਾਰੀ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ ਅਤੇ ਉਨਾਂ ਨੂੰ ਕੇਵਲ ਆਧਾਰ, ਰਾਸ਼ਨ ਕਾਰਡ ਅਤੇ ਆਰ. ਸੀ ਦੀ ਕਾਪੀ ਜਮਾਂ ਕਰਵਾਉਣ ਦੀ ਲੋੜ ਹੈ। ਉਨਾਂ ਛੋਟੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਵਪਾਰਕ ਸੰਗਠਨਾਂ ਦੇ ਪ੍ਰਤੀਨਿਧਾਂ ਨੇ ਇਸ ਯੋਜਨਾ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਆਪਣੇ ਸੁਝਾਅ ਵੀ ਦਿੱਤੇ। ਇਸ ਮੌਕੇ ਸ੍ਰੀ ਗਿੰਨੀ ਭਾਟੀਆ, ਸ੍ਰੀ ਸੰਦੀਪ ਖੋਸਲਾ, ਸ੍ਰੀ ਰਾਜੇਸ਼ ਅਰੋੜਾ, ਸ. ਵਿਕਰਮਜੀਤ ਸਿੰਘ ਬੱਗਾ, ਸ. ਹਰਪਾਲ ਸਿੰਘ ਵਾਲੀਆ ਮੈਂਬਰ ਆਬਕਾਰੀ ਤੇ ਕਰ ਸਲਾਹਕਾਰ ਕਮੇਟੀ, ਸ. ਤਰਲੋਚਨ ਸਿੰਘ ਢੀਂਗਰਾ, ਸ੍ਰੀ ਹਰਜਿੰਦਰ ਸਿੰਘ ਦੂਆ, ਸ੍ਰੀ ਨਰਿੰਦਰ ਲਾਂਭਾ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

No comments: