BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਬੋਲੀਨਾਂ ਦੋਆਬਾ ਦਾ ਕ੍ਰਿਕਟ ਟੂਰਨਾਂਮੈਂਟ ਯਾਦਗਾਰੀ ਪੈੜਾ ਛੱਡਦਾ ਸਪੰਨ ਹੋਇਆ

ਪਿੰਡ ਬੋਲੀਨਾਂ ਦੋਆਬਾ ਦੀ ਟੀਮ ਦਾ ਸਨਮਾਨ ਕਰਦੇ ਪਵਨ ਟੀਨੂੰ, ਸਰਪੰਚ ਗੁਰਦੀਪ ਸਿੰਘ, ਨੰਬਰਦਾਰ ਮੱਖਣ ਸਿੰਘ, ਲਖਵੀਰ ਸਿੰਘ ਅਤੇ ਹੋਰ।
ਆਦਮਪੁਰ ਜੰਡੂ ਸਿੰਘਾ 22 ਮਈ (ਅਮਰਜੀਤ ਸਿੰਘ)- ਬਾਬਾ ਭਗਤ ਰਾਮ ਸਪੋਰਟਸ ਕਲੱਬ ਰਜਿ. ਪਿੰਡ ਬੋਲੀਨਾਂ ਦੋਆਬਾ ਵੱਲੋਂ ਪਿੰਡ ਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਦੇ ਵਿਸੇਸ਼ ਸਹਿਯੋਗ ਨਾਲ  ਤੀਸਰਾ ਸ਼ਾਨਦਾਰ ਕ੍ਰਿਕਟ ਟੂਰਨਾਂਮੈਂਟ ਪ੍ਰਧਾਨ ਅਤੇ ਸਰਪੰਚ ਗੁਰਦੀਪ ਸਿੰਘ ਫੰਗੂੜਾ ਅਤੇ ਸਮੂਹ ਮੈਂਬਰਾਂ ਦੀ ਦੇਖਰੇਖ ਹੇਠ ਬਹੁਤ ਦੀ ਧੂਮਧਾਮ ਨਾਲ ਕਰਵਾਇਆ ਗਿਆ। ਇਹ ਕ੍ਰਿਕਟ ਟੂਰਨਾਂਮੈਂਟ 15 ਦਿਨ ਲਗਾਤਾਰ ਚੱਲੇ, ਮੈਚਾਂ ਦੋਰਾਨ ਕੁੱਲ 17 ਟੀਮਾਂ ਨੇ ਗਰਮੀ ਦੀ ਪਰਵਾਹ ਨਾ ਕਰਦੇ ਹੋਏ, ਭਾਗ ਲਿਆ। ਅੱਜ ਫਾਇਨਲ ਮੈਂਚਾਂ ਵਿੱਚ ਪਿੰਡ ਬੋਲੀਨਾਂ ਦੋਆਬਾ ਦੀ ਮੇਜਵਾਨ ਟੀਮ ਪਹਿਲੇ ਨੰਬਰ 81 ਸੋ ਰੁਪਏ ਅਤੇ ਟਰਾਫੀ ਨਾਲ, ਦੂਜੇ ਨੰਬਰ ਤੇ ਪਿੰਡ ਜੈਤੇਵਾਲੀ ਦੀ ਟੀਮ 5 ਹਜਾਰ ਅਤੇ ਟਰਾਫੀ ਨਾਲ ਜੈਤੂ ਰਹੀ। ਇਸ ਮੋਕੇ ਤੇ ਪਵਨ ਕੁਮਾਰ ਟੀਨੂੰ ਹਲਕਾ ਆਦਮਪੁਰ ਵਿਧਾਇਕ, ਅਤੇ ਐਸ. ਸੀ ਕਮਸ਼ਿਨ ਦੇ ਚੈਅਰਮੈਨ ਰਾਜੇਸ਼ ਬਾਘਾ, ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਵਿੰਦਰ ਸਿੰਘ ਕਿਸ਼ਨਪੁਰ, ਜਿਲਾਂ ਪ੍ਰਧਾਨ ਖੁਸ਼ਵੰਸ਼ਦੀਪ ਸਿੰਘ ਧਾਮੀ, ਲਖਵੀਰ ਸਿੰਘ ਹਜਾਰਾ, ਸੰਮਤੀ ਮੈਂਬਰ ਜਸਵੰਤ ਸਿੰਘ, ਦਵਿੰਦਰ ਸਿੰਘ ਬੁਡਿਆਣਾ, ਲਖਵੀਰ ਸਿੰਘ ਜੋਹਲ, ਬਲਜਿੰਦਰ ਸਿੰਘ ਸਰਪੰਚ ਹਜਾਰਾ, ਨੇ ਵਿਸੇਸ਼ ਤੋਰ ਤੇ ਸ਼ਿਰਕਤ ਕੀਤੀ। ਜਿਨਾਂ ਦਾ ਸਮੂਹ ਗ੍ਰਾਮ ਪੰਚਾਇਤ ਵੱਲੋਂ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ। ਇਸ ਮੋਕੇ ਤੇ ਪਿੰਡ ਬੋਲੀਨਾਂ ਦੋਆਬਾ ਦੀਆਂ ਕੰਕਰੀਟ ਨਾਲ ਬਣਨ ਵਾਲੀਆਂ ਗਲੀਆਂ ਅਤੇ ਸੀਵਰੇਜ ਪਾਉਣ ਦਾ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੋਕੇ ਤੇ ਪਵਨ ਟੀਨੂੰ ਨੇ ਪਿੰਡ ਵਾਸੀਆਂ ਦੀ ਮੰਗ ਤੇ ਪਿੰਡ ਵਿੱਚ ਸਟੇਡੀਅਮ ਬਮਾਉਣ ਲਈ ਪਹਿਲੀ ਕਿਸ਼ਤ ਵਿੱਚ 2 ਲੱਖ ਰੁਪਏ ਜਲਦ ਦੇਣ ਦਾ ਐਲਾਨ ਕੀਤਾ, ਅਤੇ ਪਿੰਡ ਬੋਲੀਨਾਂ ਦੋਆਬਾ ਅਤੇ ਜੈਤੇਵਾਲੀ ਦੀਆਂ ਕ੍ਰਿਕਟ ਦੀਆਂ ਦੋਵੇਂ ਟੀਮਾਂ ਨੂੰ 50-50 ਹਜਾਰ ਰੁਪਏ ਦੇਣ ਦਾ ਐਲਾਨ ਕੀਤਾ, ਇਸ ਤੋਂ ਇਲਾਵਾ ਪਿੰਡ ਨੂੰ ਪੰਜ ਲੱਖ ਹੋਰ ਸਹਾਇਤਾ ਦੇਣ ਦਾ ਐਲਾਨ ਕੀਤਾ। ਅੱਜ ਦੇ ਫਾਇਨਲ ਮੈਂਚ ਰੋਚਕ ਰਹੇ, ਜਿਨਾਂ ਨੂੰ ਦੇਖਣ ਲਈ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਪੁੱਜੇ। ਇਨਾਂ ਮੈਂਚਾਂ ਲਈ ਐਨ.ਆਰ.ਆਈ ਇੰਦਰਜੀਤ ਸਿੰਘ, ਕੁਲਵੰਤ ਸਿੰਘ, ਪਰਮਜੀਤ ਸਿੰਘ, ਸੁਖਵੀਰ ਸਿੰਘ ਦਾ ਵਿਸੇਸ਼ ਸਹਿਯੋਗ ਰਿਹਾ। ਮੈਚਾਂ ਦੇ ਅੰਤ ਵਿੱਚ ਸਰਪੰਚ ਗੁਰਦੀਪ ਸਿੰਘ ਫੰਗੂੜਾ ਨੇ ਸਾਰਿਆਂ ਪਿੰਡ ਵਾਸੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਦੋਵੇਂ ਜੈਤੂ ਟੀਮਾਂ ਨੂੰ ਵਿਜੈ ਕੁਮਾਰ ਦੇ ਪਰਿਵਾਰ ਵੱਲੋਂ ਟਰਾਫੀਆਂ ਦੀ ਸੇਵਾ ਕੀਤੀ ਗਈ। ਇਸ ਮੋਕੇ ਤੇ ਸਰਪੰਚ ਗੁਰਦੀਪ ਸਿੰਘ, ਨੰਬਰਦਾਰ ਮੱਖਣ ਸਿੰਘ, ਰਾਮ ਸਿੰਘ ਬੋਲੀਨਾਂ, ਕੁਲਵੰਤ ਸਿੰਘ ਦਿਊਲ, ਪ੍ਰੀਤਮ ਸਿੰਘ, ਪੰਚ ਭੁਪਿੰਦਰ ਸਿੰਘ, ਕੋਮੈਨਟਰ ਪ੍ਰੇਮ ਕੁਮਾਰ ਭੋਜੋਵਾਲ, ਸਰਪੰਚ ਰਾਮ ਲਾਲ ਬਿੱਟੂ ਬੇਗਮਪੁਰਾ, ਗੁਰਪ੍ਰੀਤ ਸਿੰਘ ਸੋਨੂੰ, ਪੰਚ ਗੁਰਜੀਤ ਬਾਘਾ, ਪੰਚ ਰਾਮ ਮੂਰਤੀ, ਜਥੇਦਾਰ ਲਖਵੀਰ ਸਿੰਘ, ਕੁੰਦਨ ਲਾਲ ਕੁੱਕ, ਗੁਰਚਰਨ ਸਿੰਘ, ਪ੍ਰੋਫੈਸਰ ਪਲਵਿੰਦਰ ਸਿੰਘ, ਦਰਸ਼ਨ ਸਿੰਘ, ਗੁਰਜੰਟ ਸਿੰਘ ਸ਼ੇਰਗਿੱਲ, ਪਿੰਨੀ, ਕੈਪਟਨ ਇਕਬਾਲ, ਪਰਦੀਪ, ਜੱਸੀ, ਰਵੀ, ਪਵਨ, ਅੰਨੂੰ, ਅਮਿਤ, ਕਾਕਾ, ਸ਼ੰਮੀ, ਹਿੰਮਤ, ਪਰਮਿੰਦਰ ਸਾਹਿਲ, ਸੰਜੂ, ਸਾਜਨ, ਰਵੀ, ਸੋਰਵ, ਮੋਹਿਤ, ਹਰਮਨ, ਪਰਦੀਪ, ਮਾਲਾ ਰਾਮ, ਲਾਡੀ, ਗੋਪੀ, ਮਿੰਦਾ, ਅਵਤਾਰ, ਪੱਪਾ, ਪ੍ਰਕਾਸ਼ ਸਿੰਘ, ਸੁਖਦੇਵ ਸਿੰਘ, ਰਵੀ, ਸਾਬੀ, ਸਤਵੰਤ, ਕੁਲਵੰਤ ਰਾਏ ਅਤੇ ਹੋਰ ਪਿੰਡ ਵਾਸੀ ਹਾਜਰ ਸਨ।

No comments: