BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਯੂ.ਪੀ.ਐੱਸ.ਸੀ. ਵੱਲੋਂ ਲਈ ਗਈ ਸਿਵਿਲ ਸਰਵਿਸਿਜ਼ ਦੀ ਪ੍ਰੀਖਿਆ ਇੰਜ. ਦਿਲਮਿਲ ਸਿੰਘ ਸੋਚ ਨੇ ਹੁਸ਼ਿਆਰਪੁਰ ਦਾ ਕੀਤਾ ਨਾਮ ਰੋਸ਼ਨ!

ਬੀ.ਟੈੱਕ ਇੰਜੀਨੀਅਰ ਨੇ ਫਸਟ ਅਟੈਂਪਟ ਪਾਸ ਕਰਕੇ ਬਣਾਇਆ ਵਿੱਲਖਣ ਰਿਕਾਰਡ
ਹੁਸ਼ਿਆਰਪੁਰ,11 ਮਈ (ਤਰਸੇਮ ਦੀਵਾਨਾ)- ਯੂ.ਪੀ.ਐੱਸ.ਸੀ. ਵੱਲੋਂ ਲਈ ਗਈ ਸਿਵਿਲ ਸਰਵਿਸਿਜ਼ ਦੀ ਪ੍ਰੀਖਿਆ ਵਿੱਚੋਂ ਹੁਸ਼ਿਆਰਪੁਰ ਦੇ ਉੱਘੇ ਇੰਜੀਨੀਅਰ ਪਰਿਵਾਰ ਦੇ ਹੋਣਹਾਰ ਵਾਰਿਸ ਇੰਜ. ਦਿਲਮਿਲ ਸਿੰਘ ਸੋਚ ਨੇ ਪਹਿਲੀ ਹੀ ਕੋਸ਼ਿਸ਼ ਵਿੱਚ ਪਾਸ ਕਰਕੇ ਹੁਸ਼ਿਆਰਪੁਰ ਸ਼ਹਿਰ ਦਾ ਨਾਮ ਰੋਸ਼ਨ ਕਰਦਿਆਂ ਆਪਣੀ ਹੀ ਕਿਸਮ ਦਾ ਇੱਕ ਰਿਕਾਰਡ ਬਣਾਇਆ ਹੈ। ਇਰੀਗੇਸ਼ਨ ਵਿਭਾਗ ਵਿੱਚ ਐੱਸ.ਡੀ.ਓ.ਵੱਜੋਂ ਤਾਇਨਾਤ ਇੰਜ.ਰਣਬੀਰ ਸਿੰਘ ਸੋਚ ਅਤੇ ਸ਼੍ਰੀਮਤੀ ਜਸਵੀਰ ਕੌਰ ਸੋਚ ਦੇ ਇਸ ਹੋਣਹਾਰ ਫਰਜ਼ੰਦ ਨੇ ਬਗੈਰ ਕਿਸੇ ਕੋਚਿੰਗ ਦੇ ਬੀ.ਟੈੱਕ ਦੀ ਪੜਾਈ ਕਰਦਿਆਂ ਹੀ ਭਾਰਤ ਦੀ ਇਸ ਵੱਕਾਰੀ ਪ੍ਰੀਖਿਆ ਦੀ ਤਿਆਰੀ 2015 ਵਿੱਚ ਆਰੰਭ ਕੀਤੀ ਅਤੇ ਪਹਿਲੇ ਹੀ ਹੱਲੇ ਵਿੱਚ ਅੱਜ ਵੈਬਸਾਈਟ 'ਤੇ ਪਾਏ ਗਏ ਨਤੀਜੇ ਮੁਤਾਬਿਕ ਇਸ ਪ੍ਰਖਿਆ ਨੂੰ ਪਾਸ ਕਰਦਿਆਂ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ।ਇਸ ਸੰਬੰਧੀ ਜਾਣਕਾਰੀ ਮਿਲਦਿਆਂ ਹੀ ਗੋਕਲ ਨਗਰ ਸਥਿਤ ਇੰਜ.ਆਰ.ਐੱਸ.ਸੋਚ ਦੇ ਗ੍ਰਹਿ ਵਿਖੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।ਖੁਸ਼ੀ ਭਰੇ ਰੌਂਅ ਵਿੱਚ ਪ੍ਰੈੱਸ ਨਾਲ ਗੱਲ ਕਰਦਿਆਂ ਇੰਜ.ਦਿਲਮਿਲ ਸਿੰਘ ਸੋਚ ਦੇ ਪਿਤਾ ਇੰਜ ਆਰ.ਐੱਸ.ਸੋਚ ਅਤੇ ਮਾਤਾ ਜਸਵੀਰ ਕੌਰ ਨੇ ਦੱਸਿਆ ਕਿ ਉਸ ਨੇ ਦਿਲਮਿਲ ਸੋਚ ਨੇ ਸੇਂਟ ਜੋਸਫ ਸਕੂਲ ਹੁਸ਼ਿਆਰਪੁਰ ਤੋਂ 2009 ਤੋੰ ਮੈਟ੍ਰਿਕ 95.4% ਅੰਕਾਂ ਨਾਲ ਪਾਸ ਕੀਤੀ ਅਤੇ ਇਸ ਤੋਂ ਬਾਅਦ ਚੰਡੀਗੜ ਤੋਂ 10+2 ਦੀ ਪ੍ਰਖਿਆ ਵੀ 93.4% ਅੰਕਾਂ ਨਾਲ ਪਾਸ ਕਰਨ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ 90% ਅੰਕਾਂ ਨਾਲ ਬੀ.ਟੈੱਕ. (ਆਈ.ਟੀ.) ਪਾਸ ਕੀਤੀ।ਬੀ.ਟੈੱਕ ਦੇ ਆਖਰੀ ਸਾਲ ਵਿੱਚ ਹੀ ਉਸ ਨੇ ਸਿਵਿਲ ਸਰਵਿਸਿਜ਼ ਦੀ ਪ੍ਰਖਿਆ ਲਈ ਮਈ 2015 ਵਿੱਚ ਫਾਰਮ ਭਰੇ ਅਤੇ ਤਿਆਰੀ ਸ਼ੁਰੂ ਕਰ ਦਿੱਤੀ।
ਕਿਵੇਂ ਕੀਤੀ ਤਿਆਰੀ?
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਜ ਦਿਲਮਿਲ ਸਿੰਘ ਸੋਚ ਨੇ ਦੱਸਿਆ ਕਿ ਉਸ ਨੇ ਬਗੈਰ ਕਿਸੇ ਕੋਚਿੰਗ ਤੋਂ ਇਸ ਪ੍ਰਖਿਆ ਦਿੱਤੀ ਹੈ।ਜਿਸ ਦੌਰਾਨ ਪਿਛਲੇ ਸਾਲਾਂ ਦੇ ਪੇਪਰ ਸੱਟਡੀ ਕਰਨ ਦੌਰਾਨ ਉਸ ਨੂੰ ਮਹਿਸੂਸ ਹੋਇਆ ਕਿ ਸਾਲ 2013 ਤੋਂ ਪੇਪਰ ਦਾ ਫਾਰਮੈਟ ਬਦਲ ਗਿਆ ਜਿਸ ਕਾਰਣ ਇਹ ਸਾਰਾ ਪੇਪਰ ਆਮ ਗਿਆਨ ਅਤੇ ਚਲੰਤ ਮਾਮਲਿਆਂ 'ਤੇ ਹੀ ਆਧਾਰਿਤ ਪਾਇਆ ਜਾਂਦਾ ਹੈ।ਇੰਜ.ਦਿਲਮਿਲ ਸਿੰਘ ਸੋਚ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਅਖਬਾਰਾਂ ਅਤੇ ਰਾਜ ਸਭਾ ਅਤੇ ਲੋਕ ਸਭਾ ਡਿਬੇਟ ਅਤੇ ਚਲੰਤ ਮਾਮਲਿਆ 'ਤੇ ਅਧਾਰਿਤ ਟੀ.ਵੀ.ਪ੍ਰੋਗਰਾਮਾਂ ਵਿੱਚ ਦਿਲਚਸਪੀ ਰਹੀ।ਇਸ ਤੋਂ ਇਲਾਵਾ ਪਿਤਾ ਜੀ ਇੰਜ.ਆਰ.ਐੱਸ.ਸੋਚ ਨੇ ਵੀ ਉਸ ਨੂੰ ਬਹੁਤ ਪ੍ਰੇਰਨਾ ਦਿੱਤੀ।ਖਾਸ ਕਰਕੇ ਪਿਤਾ ਜੀ ਨਾਲ ਰਹਿੰਦਿਆਂ ਸਿਵਿਲ ਸਰਵਿਸਿਜ਼ ਦੇ ਅਧਿਕਾਰੀਆਂ ਨਾਲ ਹੁੰਦੀਆਂ ਮੁਲਾਕਾਤਾਂ ਨੇ ਉਸ ਅੰਦਰਲੀ ਰੁਚੀ ਨੂੰ ਪ੍ਰਫੁੱਲਤ ਕਰਨ ਵਿੱਚ ਵੱਡਾ ਯੋਗਦਾਨ ਪਾਇਆ। ਇੰਜ.ਦਿਲਮਿਲ ਸਿੰਘ ਸੋਚ,ਜੋ ਇਸ ਵੇਲੇ ਸਟੇਟ ਬੈਂਕ ਆਫ ਇੰਡੀਆ ਪਾਉਂਟਾ ਸਾਹਿਬ ਵਿਖੇ ਮੇਨੇਜਰ ਦੀ ਪੋਸਟ 'ਤੇ ਸੇਵਾ ਕਰ ਰਿਹਾ ਹੈ,ਨੇ ਆਪਣੀ ਇਸ ਕਾਮਯਾਬੀ ਲਈ ਮਾਤਾ ਪਿਤਾ ਦਾ ਅਸ਼ੀਰਵਾਦ ਅਤੇ ਭੈਣਾਂ ਇੰਜ.ਭਵਦੀਪ ਕੌਰ,ਇੰਜ. ਅਮਨਦੀਪ ਕੌਰ ਅਤੇ ਜੀਜਾ ਜੀ ਇੰਜ.ਪਰਵਿੰਦਰਪਾਲ ਸਿੰਘ ਲਾਲ ਦੀ ਯੋਗ ਨਿਗਰਾਨੀ ਅਤੇ ਸੇਂਟ ਜੋਸਫ ਸਕੂਲ ਹੁਸ਼ਿਆਰਪੁਰ ਦੇ ਸਮੂੰਹ ਅਧਿਆਪਕਾਂ ਦੀ ਸਿੱਖਿਆ ਨੂੰ ਸਿਹਰਾ ਦਿਤਾ ਹੈ।ਜ਼ਿਕਰਯੋਗ ਹੈ ਕਿ ਇੰਜ.ਦਿਲਮਿਲ ਸਿੰਘ ਸੋਚ ਆਪਣੇ ਪਰਿਵਾਰ ਵਿੱਚੋਂ ਸਿਵਿਲ ਸਰਿਵਿਸਿਜ਼ ਵਿੱਚ ਜਾਣ ਵਾਲਾ ਪਹਿਲਾ ਮੈਂਬਰ ਬਣ ਗਿਆ ਹੈ।ਉਸ ਦੇ ਦਾਦਾ ਪੜਦਾਦਾ ਪਿਤਾ ਅਤੇ ਭੈਣਾਂ ਅਤੇ ਜੀਜਾ ਜੀ ਵੀ ਉੱਘੇ ਇੰਜੀਨੀਅਰ ਵੱਜੋਂ ਨਾਮਣਾ ਖੱਟ ਚੁੱਕੇ ਹਨ।

No comments: