BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਹਿੰਮਦ ਮੰਦਰਾਵਾਲਾ ਵਿਖੇ ਡਾਇਸਸ ਆਫ ਅੰਮ੍ਰਿਤਸਰ ਅਧੀਨ ਕੰਮ ਕਰਦੇ ਐਜੂਕੇਸ਼ਨ ਪ੍ਰੋਜੇਕਟ ਵੱਲੋਂ ਨਸ਼ਾ ਮੁਕਤੀ ਕੈਂਪ

ਰਮਦਾਸ, 14 ਮਈ (ਰਜਿੰਦਰ ਭਗਤ)- ਡਾਇਸਸ ਆਫ ਅੰਮ੍ਰਿਤਸਰ ਵੱਲੋਂ੍ਹ ਚਲਾਏ ਜਾ ਰਹੇ ਐਜੂਕੇਸ਼ਨ ਪ੍ਰੋਜੇਕਟ ਦੇ ਕੁਆਡੀਨੇਟਰ ਓਮ ਪ੍ਰਕਾਸ਼ ਦੀ ਅਗਵਾਈ ਹੇਠ ਪਿੰਡ ਮਹਿੰਮਦ ਮੰਦਰਾਵਾਲਾ ਵਿਖੇ ਨਸ਼ਾ ਮੁਕਤੀ ਕੈਂਪ ਦਾ ਅਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ੍ਹ ਪਹੁੰਚੇ ਨਾਇਬ ਤਹਿਸੀਲਦਾਰ ਅਰਚਨਾ ਸ਼ਰਮਾ ਨੇ ਕਿਹਾ ਕਿ ਗੁਆਢੀ ਦੇਸ਼ ਨਸ਼ਿਆ ਦੀਆਂ ਖੇਪਾ ਭੇਜ ਕੇ ਪੰਜਾਬੀਆਂ ਦੀ ਜਮੀਰ ਨੂੰ ਵੰਗਾਰ ਰਹੇ ਹਨ ਜਿਸ ਦਾ ਮੁਕਾਬਲਾ ਕਰਨ ਲਈ ਸਾਨੁੰ ਇੱਕ ਮੁੱਠ ਤੇ ਇੱਕ ਜੁੱਟ ਹੋਣਾ ਪਵੇਗਾ। ਪੰਜਾਬ ਸਰਕਾਰ ਵੱਲੋਂ੍ਹ ਨਸ਼ਿਆ ਦੀ ਗ੍ਰਿਫਤ ਵਿੱਚ ਫਸੇ ਨੌਜਵਾਨਾਂ ਨੂੰ ਨਸ਼ਾ ਮੁਕੱਤ ਕਰਨ ਲਈ ਹਰੇਕ ਸਰਕਾਰੀ ਹਸਪਤਾਲ ਵਿੱਚ ਨਸ਼ਾ ਛੁਡਾਓ ਕੈਂਪਾਂ ਦਾ ਅਯੋਜਨ ਕੀਤਾ ਗਿਆ ਹੈ। ਸਾਨੂੰ ਆਪਣੇ ਪਰਿਵਾਰ, ਸੂਬੇ ਤੇ ਦੇਸ਼ ਨੂੰ ਇਸ ਅਲਾਮਤ ਤੋਂ ਬਚਾਉਣ ਲਈ ਇਸ ਵਿਸ਼ੇ ਤੇ ਕੰਮ ਕਰਦੀਆਂ ਸਮੂੰਹਕ ਸੰਸਥਾਵਾਂ ਦਾ ਸਾਥ ਦੇਣ ਚਾਹੀਦਾ ਹੈ। ਸਿਹਤ ਵਿਭਾਗ ਵੱਲੋਂ੍ਹ ਪਹੁੰਚੇ ਡਾ. ਉਜਾਲਾ, ਡਾ. ਬਲਜਿੰਦਰ ਕੌਰ ਨੇ ਕਿਹਾ ਕਿ ਨਸ਼ਾ ਕਮਜੋਰੀ ਹੈ ਬਿਮਾਰੀ ਨਹੀ ਇਸ ਤੋਂ ਮੁਕੱਤੀ ਪਾਉਣ ਲਈ ਆਪਣਾ ਮਨ ਬਣਾਉਣਾ ਪੈਂਦਾ ਹੈ ਜੇਕਰ ਤੁਸੀ ਆਪਣੇ ਪਰਿਵਾਰ ਤੇ ਦੇਸ਼ ਨਾਲ ਪਿਆਰ ਕਰਦੇ ਹੋ ਤਾਂ ਨਸ਼ਿਆ ਦਾ ਭਾਂਜ ਦੇ ਕੇ ਨਸ਼ਾ ਮੁਕੱਤ ਪੰਜਾਬ ਦੀ ਸਿਰਜਨਾ ਵਿੱਚ ਆਪਣਾ ਯੋਗਦਾਨ ਜਰੂਰ ਪਾਓ, ਸਿਹਤ ਵਿਭਾਗ ਤੁਹਾਡੀ ਇਸ ਮੁਸ਼ਕਲ ਲਈ ਹਰੇਕ ਮਦਦ ਕਰਨ ਲਈ ਤਿਆਰ ਹੈ। ਐਜੂਕੇਸ਼ਨ ਪ੍ਰੋਜੇਕਟ ਦੇ ਕੁਆਡੀਨੇਟਰ ਓਮ ਪ੍ਰਕਾਸ਼ ਨੇ ਕਿਹਾ ਕਿ 2011-12 ਵਿੱਚ ਸਾਡੀ ਸੰਸਥਾ ਵੱਲੋਂ੍ਹ ਸਰਹੱਦੀ ਖੇਤਰ ਅੰਦਰ ਇੱਕ ਗੁਪਤ ਸਰਵੈ ਕਰਵਾ ਕੇ ਹੈਰਾਨੀਜਨਕ ਆਕੜੇ ਇਕੱਠੇ ਕੀਤੇ ਸਨ ਜਿਸ ਮੁਤਾਬਿਕ ਇਸ ਖੇਤਰ ਦੇ 80 ਫੀਸਦੀ ਨੌਜਵਾਨ ਨਸ਼ਿਆ ਦਾ ਸੇਵਨ ਕਰਦੇ ਸਨ ਤੇ ਹਰੇਕ ਪਿੰਡ ਅੰਦਰ ਨਸ਼ਿਆ ਕਾਰਨ ਹਰ ਸਾਲ ਚਾਰ ਮੌਤਾਂ ਹੁੰਦੀਆਂ ਸਨ ਪ੍ਰੰਤੂ ਹੁਣ ਇਸ ਵਿੱਚ ਖੜੋਤ ਆਈ ਹੈ ਨਸ਼ਿਆ ਤੋਂ ਮੁਕੱਤੀ ਲਈ ਸੁਹਿਰਦ ਯਤਨਾ ਲਈ ਅਣਥੱਕ ਲੋੜ ਹੈ। ਇਸ ਮੌਕੇ ਸ਼ਪੈਸ਼ਲ ਐਂਟੀ ਕਰਾਇਮ ਬਿਉਰੋ ਤੋਂ ਜਿਲ੍ਹਾਂ ਪ੍ਰਧਾਨ ਨਰਿੰਦਰ ਸਿੰਘ ਰੰਧਾਵਾ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ, ਸਿਹਤ ਵਿਭਾਗ ਤੋਂ ਡਾ. ਸੁਖਦੇਵ ਸਿੰਘ, ਸੰਜੀਵ ਕੁਮਾਰ, ਏ.ਪੀ.ੳ. ਕੁਲਵੰਤ ਸੂਫੀਆ, ਡਿੰਪਲ ਰਮਦਾਸ, ਸਾਬਕਾ ਸਰਪੰਚ ਕਿਸ਼ਨ ਲਾਲ, ਬੀਰਾ ਮਸੀਹ, ਅਜੀਤ ਮਸੀਹ, ਵਾਰਸ ਮਸੀਹ, ਕੁਲਦੀਪ, ਬੰਨੀ ਮਸੀਹ, ਸਾਗਰ ਮਸੀਹ ਤੇ ਮਰਕਸ ਮਸੀਹ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

No comments: