BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਇਕ ਆਮ ਆਦਮੀ ਨਾਲ ਮਿਲਣੀ ਦੌਰਾਨ ਹੋਇਆ ਲੋਕਾਂ ਦਾ ਵੱਡਾ ਇਕੱਠ

ਭੱਠਾ ਵਸਤੀ ਵਿਖੇ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਆਪ ਪਾਰਟੀ ਦੇ ਸੀਨੀਅਰ ਆਗੂ ਮਲਕੀਤ ਥਿੰਦ
ਗੁਰੂਹਰਸਹਾਏ 30 ਮਈ (ਮਨਦੀਪ ਸਿੰਘ ਸੋਢੀ)- ਪਾਰਟੀ ਹਾਈ ਕਮਾਂਨ ਵੱਲੋ ਸਾਡਾ ਖਵਾਬ ਨਵਾਂ ਪੰਜਾਬ ਮੁਹਿੰਮ ਤਹਿਤ ਹਲਕਾ ਗੁਰੂਹਰਸਹਾਏ ਅੰਦਰ ਵੱਡੇ ਪੱਧਰ ਤੇ ਆਪ ਵਲੰਟੀਅਰ ਲੋਕਾਂ ਨਾਲ ਨੁਕੜ ਮੀਟਿੰਗਾਂ ਰਾਹੀ ਆਪ ਦੀ ਨੀਤੀਆਂ ਤੋਂ ਜਾਣੂ ਕਰਵਾ ਰਹੇ ਹਨ ਅਤੇ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਪੰਜਾਬ ਅੰਦਰ ਆਪ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਇਹ ਗੱਲ ਆਪ ਪਾਰਟੀ ਦੇ ਸੀਨੀਅਰ ਆਗੂ ਮਲਕੀਤ ਥਿੰਦ ਨੇ ਭੱਠਾ ਵਸਤੀ ਵਿਖੇ ਆਮ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੀ। ਉਹਨਾਂ ਕਿਹਾ ਕਿ ਹਰੇਕ ਪਿੰਡ ਵਿੱਚ ਲੋਕ ਆਪ ਦੀ ਸਰਕਾਰ ਦੀ ਉਡੀਕ ਕਰ ਰਹੇ ਹਨ। ਕਿਊਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਨਾਲ ਅਣਿਆ ਕੀਤਾ ਹੈ। ਪੰਜਾਬ ਦੀ ਨੌਜਵਾਨ ਪੀੜੀ ਨਸ਼ਿਆਂ ਵਿੱਚ ਗੁਲਤਾਨ ਹੋ ਗਈ ਹੈ। ਹਰ ਰੋਜ ਕਿਸਾਨ ਕਰਜੇ ਦੇ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ,ਪਰ ਦੂਸਰੇ ਪਾਸੇ ਦਿਲੀ ਵਿੱਚ ਆਪ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਨੂੰ ਪ੍ਰਤੀ ਏਕੜ 20 ਹਜਾਰ ਰੁਪਏ ਮੁਆਵਜਾ ਦਿੱਤਾ ਹੈ ਅਤੇ ਆਮ ਲੋਕਾਂ ਨੂੰ ਕਈ ਤਰਾਂ ਦੀਆਂ ਸਹੂਲਤਾਂ ਦੀਆਂ ਹਨ ਅਤੇ ਹੁਣ ਪੰਜਾਬ ਵਿੱਚ ਆਪ ਪਾਰਟੀ ਸਾਡਾ ਖਵਾਬ ਨਵਾਂ ਪੰਜਾਬ ਸਿਰਜਣ ਲਈ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੀ ਹੈ,ਤਾਂ ਜੋ ਸੁਤੀਆਂ ਜਮੀਰਾਂ ਨੂੰ ਜਗਾਇਆ ਜਾ ਸਕੇ। ਇਸ ਮੌਕੇ ਉਹਨਾਂ ਨਾਲ ਤਿਲਕ ਰਾਜ ਸਾਬਕਾ ਸਰਪੰਚ ਗੋਲੂ ਕਾ ਪੰਜਾਬ ਪ੍ਰਧਾਨ ਯੂਥ ਕੰਬੋਜ ਮਹਾਂ ਸਭਾ,ਰਣਜੀਤ ਸਿੰਘ ਆਪ ਕਾ ਦਾਨ,ਐਸ.ਸੀ ਵਿੰਗ ਯੂਥ ਇੰਚਾਰਜ ਸਾਜਨ ਸੰਧੂ,ਆਰ.ਕੇ.ਕੰਬੋਜ,ਰਾਜਪ੍ਰੀਤ ਸੁੱਲਾ,ਸੁਰਿੰਦਰ ਪੱਪਾ,ਸਤਨਾਮ ਸਿੰਘ,ਵੋਮੈਨ ਸੈਲ ਦੀ ਆਗੂ ਮੈਡਮ ਕੁਲਜੀਤ ਕੌਰ, ਗੁਰਪ੍ਰੀਤ ਭੁੱਲਰ,ਅਮਰੀਕ ਬੋੜਾ,ਰਾਜੂ ਬੋੜਾ,ਮਨਿੰਦਰ ਕੰਬੋਜ,ਧੀਰਜ ਸ਼ਰਮਾਂ,ਮਦਨ ਕੰਡਿਆਰਾ,ਜਸਵੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਵਰਕਰ ਹਾਜਰ ਸਨ। ਦਸਣਯੋਗ ਹੈ ਕਿ ਆਪ ਆਗੂ ਮਲਕੀਤ ਥਿੰਦ ਇਸ ਵਸਤੀ ਵਿੱਚ ਕਿਸੇ ਵਿਅਕਤੀ ਦੇ ਘਰ ਹਾਲ-ਚਾਲ ਪੁੱਛਣ ਗਏ ਸਨ ਕਿ ਵੇਖਦੇ ਹੀ ਵੇਖਦੇ ਇਕ ਵੱਡਾ ਇਕੱਠ ਹੋ ਗਿਆ। ਜਿਸ ਉਪਰੰਤ ਉਹਨਾਂ ਨੇ ਮੀਟਿੰਗ ਕੀਤੀ।

No comments: