BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਹੀਦ ਊਧਮ ਸਿੰਘ ਸਕੂਲ ਗੋਲੂ ਕਾ ਮੋੜ ਦਾ ਨਤੀਜਾ ਰਿਹਾ ਸ਼ਾਨਦਾਰ

ਚੰਗੇ ਨੰਬਰ ਲੈ ਕੇ ਵਿਦਿਆਰਥੀਆਂ ਨੇ ਹਾਸਿਲ ਕੀਤੀਆਂ ਪੁਜੀਸ਼ਨਾਂ
ਗੁਰੂਹਰਸਹਾਏੇ 15 ਮਈ (ਮਨਦੀਪ ਸਿੰਘ ਸੋਢੀ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰਵੀਂ ਜਮਾਤ ਦੇ ਨਤੀਜੇ ਵਿਚ ਸ਼ਹੀਦ ਊਧਮ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੋਲੂ ਕਾ ਮੋੜ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰੀਖਿਆ ਵਿਚ ਬੈਠੇ ਮੈਡੀਕਲ, ਨਾਨ ਮੈਡੀਕਲ ਅਤੇ ਹਿਊਮਨਟੀਜ਼ ਪ੍ਰਣਾਲੀ ਦੇ ਕੁੱਲ ਬੱਚੇ ਸ਼ਾਨਦਾਰ ਨੰਬਰ ਲੈ ਕੇ ਪਾਸ ਹੋਏ। ਮੈਡੀਕਲ ਗਰੁੱਪ ਵਿਚ ਹਰਕੀਰਤ ਕੌਰ ਨੇ 87.2 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾਚੇਤਨਾ ਨੇ 87 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ, ਇਸ ਤਰਾਂ ਹੀ ਪ੍ਰਿਯੰਕਾ 86 ਪ੍ਰਤੀਸ਼ਤ, ਬਸੰਤਪਾਲ 86 ਪ੍ਰਤੀਸ਼ਤ, ਸ਼ਵੇਤਾ 85 ਪ੍ਰਤੀਸ਼ਤ, ਗੌਰਵ ਕੰਬੋਜ਼ 84 ਪ੍ਰਤੀਸ਼ਤ, ਕਰਨ ਸਿੰਘ 84 ਪ੍ਰਤੀਸ਼ਤ, ਅਰਸ਼ਪ੍ਰੀਤ ਸਿੰਘ 83 ਪ੍ਰਤੀਸ਼ਤ, ਅਭਿਸ਼ੇਕ ਨਰੂਲਾ 82.2 ਪ੍ਰਤੀਸ਼ਤ, ਦਮਨਪ੍ਰੀਤ ਕੌਰ 81 ਪ੍ਰਤੀਸ਼ਤ ਅਤੇ ਅਮੀਤਾ ਰਾਣੀ 80.2 ਪ੍ਰਤੀਸ਼ਤ ਅੰਕ ਲੈ ਕੇ ਮੈਡੀਕਲ ਗਰੁੱਪ ਵਿਚ ਬਾਰਵੀਂ ਜਮਾਤ ਪਾਸ ਕੀਤੀ। ਆਰਟਸ ਪ੍ਰਣਾਲੀ ਵਿਚ ਸ਼ਾਇਨਾ ਰਾਣੀ 85 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਸਚਿਨ ਕੁਮਾਰ 84 ਪ੍ਰਤੀਸ਼ਤ, ਨਮਨ ਸਿੰਘ 84 ਪ੍ਰਤੀਸ਼ਤ ਅੰਕ ਲੈ ਕੇ ਦੂਸਰੇ ਸਥਾਨ ਤੇ ਰਹੇ। ਕੋਮਲ ਪੁੱਗਲ 83 ਪ੍ਰਤੀਸ਼ਤ ਅਤੇ ਰਜਨੀ ਚਲਾਣਾ 83 ਪ੍ਰਤੀਸ਼ਤ ਅੰਕ ਹਾਸਿਲ ਕੀਤੇ40 ਵਿਦਿਆਰਥੀਆਂ 76 ਪ੍ਰਤੀਸ਼ਤ ਤੋਂ ਵੱਧ ਅਤੇ 55 ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਤੋਂ ਵੱਧ ਨੰਬਰ ਲੈ ਕੇ ਆਪਣੀ ਇਹ ਜਮਾਤ ਪਾਸ ਕੀਤੀ। ਸਕੂਲ ਪ੍ਰਬੰਧਕ ਬਲਦੇਵ ਰਾਜ ਥਿੰਦ ਅਤੇ ਪ੍ਰਿੰਸੀਪਲ ਵਿਜੇ ਕੁਮਾਰ ਨੇ ਕਿਹਾ ਹੈ ਕਿ ਬੱਚਿਆਂ ਵਿਚ ਪੜਾਈ ਪ੍ਰਤੀ ਲਗਨ ਅਤੇ ਸਮੂਹ ਸਟਾਫ਼ ਦੀ ਮਿਹਨਤ ਨਾਲ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ।

No comments: