BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ. ਦੇ ਇਲੈਕਟ੍ਰਾਨਿਕ ਡਿਪਾਰਟਮੈਂਟ ਦੀਆਂ ਵਿਦਿਆਰਥਣਾਂ ਨੇ ਕੀਤਾ ਦੂਰਦਰਸ਼ਨ ਕੇਂਦਰ ਦਾ ਦੌਰਾ

ਜਲੰਧਰ 3 ਮਈ (ਜਸਵਿੰਦਰ ਆਜ਼ਾਦ)- ਕੰਨਿਆ ਮਹਾਵਿਦਿਆਲਾ-ਦ ਹੈਰੀਟੇਜ ਸੰਸਥਾ, ਜਲੰਧਰ ਵਲੋਂ ਬੀ.ਐਸ.ਸੀ. ਇਲੈਕਟ੍ਰਾਨਿਕਸ ਦੀਆਂ ਵਿਦਿਆਰਥਣਾਂ ਲਈ ਇੱਕ ਸਿੱਖਿਆਦਾਇਕ ਟ੍ਰਿਪ ਦੂਰਦਰਸ਼ਨ ਕੇਂਦਰ, ਜਲੰਧਰ ਲਿਜਾਇਆ ਗਿਆ। ਜਿੱਥੇ ਵਿਦਿਆਰਥਣਾਂ ਨੂੰ ਦੂਰਦਰਸ਼ਨ ਕੇਂਦਰ ਦੇ ਇੰਜੀਨੀਅਰਾਂ ਨੇ ਪ੍ਰੋਗਰਾਮਾਂ ਦੀ ਰਿਕਾਰਡਿੰਗ ਅਤੇ ਉਨਾਂ ਦੇ ਪ੍ਰਸਾਰਨ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਟੀ.ਵੀ. ਟ੍ਰਾਂਸਮੀਟਰ ਦੀਆਂ ਤਕਨੀਕਾਂ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ। ਵਿਦਿਆਰਥਣਾਂ ਨੇ ਵਿਭਿੰਨ ਸਿਗਨਲਾਂ ਜਿਵੇਂ ਵੀਡਿਓ ਮਿਕਸਿੰਗ ਤੋਂ ਸਾਊਂਡ ਮਿਕਸਿੰਗ ਅਤੇ ਸਿੰਪਲ ਸਿਗਨਲਜ਼ ਤੋਂ ਮੌਡੀਊਲੇਟਿਡ ਸਿਗਨਲਜ਼ ਬਾਰੇ ਜਾਣਕਾਰੀ ਹਾਸਲ ਕੀਤੀ। ਵਿਦਿਆਰਥਣਾਂ ਇਹ ਜਾਣਕਾਰੀ ਹਾਸਲ ਕਰਕੇ ਬਹੁਤ ਉਤਸ਼ਾਹਿਤ ਹੋਈਆਂ ਕਿ ਜਿਨਾਂ ਵਿਸ਼ਿਆਂ ਨੂੰ ਉਹ ਆਪਣੀਆਂ ਥਿਊਰੀ ਕਲਾਸਾਂ ਵਿਚ ਪੜ ਰਹੀਆਂ ਹਨ ਉਹ ਪ੍ਰੈਕਟੀਕਲ ਤੌਰ ਤੇ ਕਿਸ ਤਰਾਂ ਕੰਮ ਕਰਦੇ ਹਨ। ਵਿਦਿਆਲਾ ਵਜੋਂ ਆਯੋਜਿਤ ਅਜਿਹੇ ਟ੍ਰਿਪ ਵਿਦਿਆਰਥਣਾਂ ਲਈ ਭਰਪੂਰ ਲਾਹੇਵੰਦ ਸਿੱਧ ਹੁੰਦੇ ਹਨ।  ਕੁਮਾਰੀ ਜਸਪਿੰਦਰ ਅਤੇ ਰਮਨਦੀਪ ਕੌਰ ਨੇ ਵਿਦਿਆਰਥਣਾਂ ਦਾ ਮਾਰਗਦਰਸ਼ਨ ਕੀਤਾ। ਵਿਦਿਆਲਾ ਪ੍ਰਿੰਸੀਪਲ ਪ੍ਰੋ ਅਤਿਮਾ ਸ਼ਰਮਾ ਦਿਵੇਦੀ ਨੇ ਇਲੈਕਟ੍ਰਾਨਿਕਸ ਵਿਭਾਗ ਦੇ ਇਸ ਯਤਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਵਿਦਿਆਰਥਣਾਂ ਦੀ ਵਿਹਾਰਕ ਜਾਣਕਾਰੀ ਦੇ ਲਈ ਇਸ ਤਰਾਂ ਦੀ ਸਿੱਖਿਅਕ ਦੌਰੇ ਨੂੰ ਮਹੱਤਵਪੂਰਨ ਦੱਸਦੇ ਹੋਇਆਂ ਭਵਿੱਖ ਲਈ ਇਸ ਤਰਾਂ ਦੇ ਯਤਨਾਂ ਅਤੇ ਆਯੋਜਨਾਂ ਲਈ ਪ੍ਰੇਰਿਤ ਕੀਤਾ।

No comments: