BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰੈਵੀਨਿਊ ਪਟਵਾਰ ਯੂਨੀਅਨ ਵੱਲੋ ਨੋਨੀ ਮਾਨ ਨੂੰ ਮੰਗ ਪੱਤਰ

ਗੁਰੂਹਰਸਹਾਏ 23 ਮਈ (ਮਨਦੀਪ ਸਿੰਘ ਸੋਢੀ)- ਦੀ ਰੈਵੀਨਿਊ ਪਟਵਾਰ ਯੂਨੀਅਨ ਵੱਲੋ ਸ਼ੁਰੂ ਕੀਤੇ ਗਏ ਸੰਘਰਸ਼ ਦੇ ਦੂਜੇ ਪੜਾਅ ਵਜੋ ਹਲਕੇ ਦੀਆਂ ਮਹੁਤਬਾਰ ਹਸਤੀਆਂ ਨੂੰ ਮੰਗ ਪੱਤਰ ਦੇ ਕੇ ਪਟਵਾਰ ਜਮਾਤ ਦੀਆਂ ਮੰਗਾਂ ਪ੍ਰਤੀ ਜਾਗਰੂਕ ਕਰਨ ਦੀ ਲੜੀ ਤਹਿਤ ਅੱਜ ਰੈਵੀਨਿਊ ਪਟਵਾਰ ਯੂਨੀਅਨ ਦੇ ਨੁਮਾਦਿਆਂ ਨੇ ਗੁਰੂਹਰਸਹਾਏ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਨੂੰ ਮੰਗ ਪੱਤਰ ਦਿੱਤਾ। ਇਸ ਵਫਦ ਦੀ ਅਗਵਾਈ ਕਰ ਰਹੇ ਤਹਿਸੀਲ ਪ੍ਰਧਾਨ ਮੱਖਣ ਸਿੰਘ, ਜਨ. ਸਕੱਤਰ ਰਜਿੰਦਰ ਮੋਹਨ, ਖਜਾਨਚੀ ਦੇਸ ਰਾਜ,ਪਟਵਾਰੀ ਜੁਗਰਾਜ ਸਿੰਘ, ਪਟਵਾਰੀ ਕੁਲਬੀਰ ਸਿੰਘ ਡੋਗਰਾ,ਪ੍ਰਦੀਪ ਧਵਨ, ਕਰਿਸ਼ਨ ਲਾਲ  ਨੇ ਪ੍ਰੈਸ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਵਰਦੇਵ ਸਿੰਘ ਨੋਨੀ ਮਾਨ ਨੇ ਭਰੋਸਾ ਦਵਾਇਆ ਕਿ ਉਹ ਪਟਵਾਰ ਜਮਾਤ ਦੀਆ ਮੰਗਾਂ ਸੰਬੰਧੀ ਮੁੱਖ ਮੰਤਰੀ ਪੰਜਾਬ ਅਤੇ ਉਪ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕਰਕੇ ਮੰਨੀਆਂ ਹੋਈਆ ਮੰਗਾਂ ਨੂੰ ਲਾਗੂ ਕਰਾਉਣ ਦਾ ਯਤਨ ਕਰਨਗੇ ਜਿਕਰਯੋਗ ਹੈ ਕਿ ਦੀ ਰੈਵੀਨਿਊ ਪਟਵਾਰ ਯੂਨੀਅਨ ਵੱਲੋ ਪਿਛਲੇ ਲੰਮੇ ਸਮੇ ਤੋ ਆਪਣੀਆ ਮੰਗਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਨਾਲ ਲੰਮੀਆ ਲੰਮੀਆ ਮੀਟਿੰਗਾ ਵਾਰ ਵਾਰ ਕੀਤੀਆ ਗਈਆ ਸਨ ਸਰਕਾਰ ਵੱਲੋ ਸਿਧਾਨਕ ਤੋਰ ਤੇ ਇਹਨਾ ਮੰਗਾ ਨੂੰ ਪ੍ਰਵਾਨ ਕਰ ਲਿਆ ਗਿਆ  ਸੀ ਪਰ ਅਜੇ ਤੱਕ ਲਾਗੂ ਨਹੀ ਕੀਤੀ ਗਿਆ।

No comments: