BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚਿੱਟੇ ਦਿਨ ਘਰ 'ਚ ਦਾਖਲ ਹੋ ਕੇ ਕੁੱਟਮਾਰ ਕੀਤੀ ਅਤੇ ਵਾਲੀਆਂ ਲਾਹੀਆਂ

ਦੁਸਾਂਝ ਕਲਾਂ 9 ਮਈ (ਸੁਰਿੰਦਰ ਪਾਲ ਕੁੱਕੂ)- ਗੁਰਾਇਆ ਥਾਣਾ ਅਧੀਨ ਪੈਂਦੀ ਚੌਕੀ ਦੁਸਾਂਝ ਕਲਾਂ ਪੁਲਿਸ ਕੁਭਕਰਨੀ ਨੀਂਦ ਪਤਾ ਨਹੀ ਕਦੋਂ ਖੁੱਲੇਗੀ, ਜਦੋਂਕਿ ਇਲਾਕੇ ਵਿੱਚ ਚੋਰੀ ਅਤੇ ਲੁੱਟਾ-ਖੋਹਾ ਦੀਆ ਵਾਰਦਾਤਾਂ ਵਿੱਚ ਲਗਾਤਾਰ ਭਾਰੀ ਵਾਧਾ ਹੋ ਰਿਹਾ ਹੈ। ਚਿੱਟੇ ਦਿਨ ਘਰ ਵਿੱਚ ਦਾਖਲ ਹੋ ਕੇ ਬਜ਼ੁਰਗ ਔਰਤ ਨਾਲ ਕੁੱਟਮਾਰ ਕੀਤੀ, ਮੋਬਾਇਲ ਅਤੇ ਵਾਲੀਆਂ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਮਹਿੰਦਰ ਕੌਰ ਪੱਤਨੀ ਮੋਹਣ ਲਾਲ ਵਿਰਦੀ ਵਾਸੀ ਦੁਸਾਂਝ ਕਲਾਂ ਨੇ ਦੱਸਿਆ ਕਿ ਕੱਲ ਦਪਿਹਰ ਦੋ ਵਜੇ ਦੇ ਕਰੀਬ ਮੈ ਘਰ ਵਿੱਚ ਇੱਕਲੀ ਸੀ। ਇਕ ਅਗਿਆਤ ਵਿਅਕਤੀ ਨੇ ਮੇਰੇ ਘਰ ਦਾ ਕੁੱਡਾ ਖੜਕਾਇਆ ਤਾ ਮੈ ਘਰ ਆਪਣੇ ਗੇਟ ਦਾ ਕੁੱਡਾ ਖੋਲਿਆ ਤਾ ਉਸ ਵਿਅਕਤੀ ਨੇ ਮੇਰੇ ਪੈਰੀ ਮੱਥਾ ਟੇਕੀਆ ਅਤੇ ਮੈਂ ਉਸ ਨੂੰ ਠੰਡਾ ਪਲਾਇਆ। ਉਸ ਤੋ ਬਾਅਦ ਵਿੱਚ ਉਸ ਨੇ ਮੇਰੇ ਮੁੰਡੇ ਬੰਟੀ ਦਾ ਮੋਬਾਇਲ ਨੰਬਰ ਮੰਗਿਆ ਤੇ ਕਿਹਾ ਕਿ ਮੈਂ ਮੰਡੀ ਤੋਂ ਆਇਆ ਹਾ ਮੈਂ ਉਸ ਨੂੰ ਨੰਬਰ ਦੇਣ ਲੱਗੀ ਤਾ ਉਸ ਨੇ ਮੇਰੇ ਤੋ ਫੋਨ ਖੋਹ ਲਿਆ ਅਤੇ ਮੈਨੂੰ ਕੁੱਟਣ ਮਾਰਨ ਲੱਗ ਪਈਆ। ਉਸ ਨੇ ਮੇਰੇ ਗੱਲੇ ਵਿੱਚ ਬੱਲਟ ਪਾ ਕੇ ਮੇਰਾ ਗੱਲਾ ਘੁੱਟਆ ਅਤੇ ਮੇਰੇ ਲੱਤਾ ਮਾਰ-ਮਾਰ ਮੇਰੀਆ ਪੱਸ਼ਲਿਆ ਅੰਦਰ ਪਾ ਦਿੱਤੀਆ ਮੈ ਉਸ ਨੂੰ ਕਿਹਾ ਕਿ ਮੈਨੂੰ ਛੱਡ ਦੇ ਜੋ ਤੂੰ ਲਜਾਣਾ ਲੇ ਜਾ ਪਰ ਉਸ ਨੇ ਮੇਰੀਆ ਵਾਲੀਆਂ ਧੂਹ ਲਈਆ ਤੇ ਮੋਬਾਇਲ ਵੀ ਖੋਹ ਕੇ ਲੈ ਗਿਆ। ਮੈਨੂੰ ਬੇਹੋਸ਼ ਕਰਕੇ ਛੱਡ ਗਿਆ। ਕੁੱਝ ਦੇਰ ਬਆਦ ਵਿੱਚ ਮੇਰੀ ਨੂੰਹ ਘਰ ਆਈ ਤਾ ਉਸ ਨੇ ਦੇਖਿਆ ਤਾ ਉਸ ਮੇਰੇ ਉਪਰ ਪਾਣੀ ਪਾ ਕੇ ਮੈਨੂੰ ਹੋਸ਼ ਵਿੱਚ ਲਿਆਦਾਂ ਤਾ ਮੈ ਉਸ ਨੂੰ ਸਾਰੀ ਕਹਾਣੀ ਦੱਸੀ ।ਉਸ ਤੋ ਬਆਦ ਮਹਿੰਦਰ ਕੌਰ ਗੁਰੁ ਗੋਬਿੰਦ ਸਿੰਘ ਹਸਪਤਾਲ ਦੁਸਾਂਝ ਕਲਾਂ ਵਿੱਚ ਦਾਖਲ ਕੀਤਾ ਗਿਆ। ਜਿੱਥੇ ਡਾ. ਮਲਕੀਤ ਸਿੰਘ ਨੇ ਦੱਸਿਆ ਕਿ ਹੁਣ ਮਹਿੰਦਰ ਕੌਰ ਦੀ ਹਾਲਤ ਵਿੱਚ ਕੁੱਝ ਸੁਧਾਰ ਆਇਆ ਹੈ। ਮੌਕੇ ਤੇ ਇੱਕਠੇ ਹੋਏ ਲੋਕਾ ਨੇ ਕਿਹਾ ਕਿ ਦੁਸਾਂਝ ਕਲਾਂ ਪੁਲਿਸ ਚੌਕੀ ਵੱਲੋਂ ਪਿੰਡਾਂ ਵਿੱਚ ਗਸ਼ਤ ਬਿਲਕੁਲ ਨਹੀ ਹੇ, ੲਿਸ ਕਰਕੇ ਲੁਟੇਰਿਆਂ ਨੇ ਇਲਾਕੇ ਵਿੱਚ ਆਪਣੀ ਦਹਿਸ਼ਤ ਦਾ ਮਾਹੋਲ ਬਣਾਇਆ ਹੋਇਆ ਹੈ। ਇਸ ਸਬੰਧੀ ਜਦੋਂ ਚੌਕੀ ਇੰਚਾਰਜ ਨਿਰਮਲ ਸਿੰਘ ਤੋ ਪੁਛਿੱਆ ਗਿਆ ਤਾਂ ਉਨਾਂ ਕਿਹਾ ਕਿ ਮਹਿੰਦਰ ਕੌਰ ਦੇ ਬਿਆਨਾਂ ਦੇ ਅਧਾਰ ਤੇ ਲੁਟੇਰੇ ਦੀ ਭਾਲ ਸ਼ੁਰੂ ਕੀਤੀ ਕਰ ਦਿੱਤੀ ਗਈ ਹੈ।

No comments: