BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਕਾੱਲਜਇਏਟ ਸਕੂਲ ਵਿਖੇ ਅੋਰਇਏਨਟੇਸ਼ਨ ਅਤੇ ਵਿਅਕਤੀਤਵ ਵਿਕਾਸ ਕਾਰਜਸ਼ਾਲਾ ਦਾ ਆਯੋਜਨ

ਜਲੰਧਰ 11 ਮਈ (ਜਸਵਿੰਦਰ ਆਜ਼ਾਦ)- ਐਚ.ਐਮ.ਵੀ ਕਾੱਲਜੀਏਟ ਸੀ.ਸੈ. ਸਕੂਲ, ਜਲੰਧਰ ਵਿੱਚ ਸੈਸ਼ਨ 201617 ਦਾ ਸ਼ੁਭਾਰੰਭ ਤਿਨ ਦਿਨੀਂ ਅੋਰਇਏਨਟੇਸ਼ਨ ਕਾੱਲਜਇਏਟ ਸਕੂਲ ਦੀ ਪ੍ਰਭਾਰੀ ਸ਼੍ਰੀਮਤੀ ਸੁਨੀਤਾ ਧਵਨ ਨੇ ਸਾਰੀ ਵਿਦਿਆਰਥਣਾ ਦਾ ਅਭਿਨੰਦਨ ਕੀਤਾ।  ਡੀਨ ਅਕਾਦਮਿਕ ਡਾ. ਮੀਨਾਕਸ਼ੀ ਸਿਆਲ ਨੇ ਬੱਚਿਆਂ ਨੂੰ ਕਾਲਜ ਵਿੱਚ ਮੌਜੂਦ ਵਿਭਿੰਨ ਕੋਰਸਾਂ ਦੀ ਜਾਨਕਾਰੀ ਪ੍ਰਦਾਨ ਕੀਤਾ। ਵਿਦਿਆਰਥੀ ਪਰਿਸ਼ਦ ਦੀ ਪ੍ਰਭਾਰੀ ਸ਼੍ਰੀਮਤੀ ਅਰਚਨਾ ਕਪੂਰ ਨੇ “ਸਟਾਰ ਕਾਲਜ” ਦੇ ਅਲੰਕਰਣ ਨਾਲ ਸੁਸਜਿਤ ਕਾਲਜ ਦੇ ਮੁਲਆਧਾਰਿਤ ਸਿਖਿਆ ਦਾ ਜਿਕਰ ਕਰਕੇ ਹੋਏ ਨੈਤਿਕ ਮੁੱਲਾਂ ਨੂੰ ਅਪਨਾਉਣ ਦੀ ਗੱਲ ਕੀਤੀ। ਕਾਲਜ ਵਿੱਚ ਹਰ ਰੋਜ਼ ਹੋਣ ਵਾਲੀ ਪ੍ਰਾਥਨਾ ਸਭਾ ਸਾਡੇ ਵਿਅਕਤੀਤਵ ਅਤੇ ਚਰਿੱਤਰ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਜਿਸ ਵਿੱਚ ਮੌਜੂਦ ਹੋਣਾ ਸਾਰੇ ਵਿਦਿਆਰਥੀਆਂ ਦਾ ਫਰਜ਼ ਹੈ।
ਅਨੁਸ਼ਾਸਨ ਪਰਿਸ਼ਦ ਦੀ ਪ੍ਰਭਾਰੀ ਸ਼੍ਰੀਮਤੀ ਨੀਤਿ ਸੂਦ ਨੇ ਵਿਦਿਆਰਥਣਾਂ ਨੂੰ ਅਨੁਸ਼ਾਸਨ ਦੇ ਮਹੱਤਵ ਤੇ ਪ੍ਰਕਾਸ਼ ਪਾਉਂਦੇ ਹੋਏ ਦੱਸਿਆ ਕਿ ਅਨੁਸ਼ਾਸਨ ਕਿਸੇ ਵੀ ਸੰਸਥਾ ਦੀ ਰੀਡ ਦੀ ਹੱਡੀ ਹੁੰਦੀ ਹੈ ਅਤੇ ਜੇਕਰ ਇਸ ਵਿੱਚ ਅੰਗਰੇਜ਼ੀ ਵਰਣਾਂ ਦੇ ਨੰਬਰ ਜੋੜਦੇ ਹਾਂ ਤਾਂ ਕੁਲ 100 ਦੀ ਸੰਖਿਆ ਬਣਦੀ ਹੈ ਭਾਵ ਸੌ ਪ੍ਰਤਿਸ਼ਤ ਸਫਲਤਾ ਦੇ ਲਈ ਅਨੁਸ਼ਾਸਨ ਦੀ ਬਹੁਤ ਭੂਮਿਕਾ ਹੈ।
ਵਰਕਸ਼ਾਪ ਦੇ ਦੂਜੇ ਦਿਨ ਪਰਸਨੈਲਿਟੀ ਡਿਵੇਲਪਮੇਂਟ ਅਤੇ ਡ੍ਰੈਮੇਟਿਕਸ ਸੈਸ਼ਨ ਦਾ ਆਯੋਜਨ ਕੀਤਾ ਗਿਆ। ਸਾਇਕੋਲਾੱਜੀ ਵਿਭਾਗ ਦੀ ਡਾ. ਆਸ਼ਮੀਨ ਕੌਰ ਨੇ ਵਿਦਿਆਰਥਣਾਂ ਨੂੰ ਪਰਸਨੇਲਿਟੀ ਟ੍ਰੇਟਸ ਦੇ ਬਾਰੇ ਵਿੱਚ ਦੱਸਿਆ। ਉਹਨਾਂ ਕਿਹਾ ਕਿ ਹਰ ਵਿਅਕਤੀ ਵਿੱਚ ਕੁਝ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਇਹ ਵਿਸ਼ੇਸ਼ਤਾਵਾਂ ਸਮੇਂ ਅਤੇ ਮਿਹਨਤ ਦੇ ਨਾਲ ਹੌਰ ਵੱਧਦੀਆਂ ਹਨ ਅਤੇ ਗੁਣਾਂ ਦਾ ਰੂਪ ਧਾਰ ਲੈਂਦੀਆ ਹਨ। ਡਾ. ਨਿਧਿ ਕੋਛੜ ਨੇ ਵਿਦਿਆਰਥਣਾਂ ਨੂੰ ਥਇਏਟਰ ਅਤੇ ਡ੍ਰੈਮੇਟਿਕਸ ਦੇ ਬਾਰੇ ਵਿੱਚ ਜਾਨਕਾਰੀ ਦਿੱਤੀ। ਉਨ੍ਹਾਂ ਦੇ ਨਿਰਦੇਸ਼ਨੁਸਾਰ ਕਾਲਜ ਦੀ ਥਇਏਟਰ ਟੀਮ ਦੇ ਮੈਂਬਰ ਰਾਜਵਿੰਦਰ ਕੌਰ ਅਤੇ ਰੂਪਿੰਦਰ ਕੌਰ ਨੇ ਨੁੱਕੜ ਨਾਟਕ, ਸਕਿਟ ਅਤੇ ਪਲੇ ਦੇ ਡੈਮੋ ਦਿੱਤੇ। ਵਿਦਿਆਰਥਣਾਂ ਨੇ ਇਸਦਾ ਭਰਪੂਰ ਆਨੰਦ ਲਿਆ। ਪੰਜਾਬੀ ਵਿਭਾਗ ਦੀ ਪ੍ਰੋ. ਕੁਲਜੀਤ ਕੌਰ ਨੇ ਵਿਦਿਆਰਥਣਾਂ ਨੂੰ ਕਾਲਜ ਦੀਆਂ ਵਿਭਿੰਨ ਸੋਸਾਇਟੀ ਅਤੇ ਕੱਲਬਾਂ ਦੀ ਜਾਨਕਾਰੀ ਦਿੱਤੀ। ਰੂਪਿੰਦਰ ਅਤੇ ਜਸਪ੍ਰੀਤ ਨੇ ਡਾਂਸ ਪਰਫਾਮੇਂਸ ਦਿੱਤੀ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਅਧਿਆਪਕਾਂ ਦੀਆਂ ਕੋਸ਼ਿਸ਼ਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਵਰਕਸ਼ਾਪ ਨਾਲ ਵਿਦਿਆਰਥਣਾਂ ਦੇ ਆਤਮ ਸ਼ਕਤੀ ਵਿੱਚ ਵਾਧਾ ਹੋਵੇਗਾ।
ਸਮਾਪਨ ਸਮਾਰੋਹ ਵਿੱਚ “ਹੈਪੀਨੇਸ” ਸੈਸ਼ਨ ਅਤੇ ਜੁਮਬਾ ਅਤੇ ਮਸਾਲਾ ਭੰਗੜਾ ਸੈਸ਼ਨ ਦਾ ਆਯੋਜਨ ਕੀਤਾ ਗਿਆ। ਐਚ.ਐਮ.ਵੀ ਸਕੂਲ ਦੀ ਪ੍ਰਾਭਾਰੀ ਸ਼੍ਰੀਮਤੀ ਸੁਨੀਤਾ ਧਵਨ ਨੇ ਪ੍ਰਿੰਸੀਪਲ ਡਾ. ਅਜੇ ਸਰੀਨ ਦਾ ਸਵਾਗਤ ਕੀਤਾ। ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਡਾ. ਅਜੇ ਸਰੀਨ ਨੇ ਕਿਹਾ ਕਿ ਸਾਨੂੰ ਨਾਰੀ ਹੋਣ ਤੇ ਮਾਨ ਮਹਿਸੂਸ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਵਰਕਸ਼ਾਪ ਦੇ ਇਹ ਤਿਨ ਦਿਨ ਇਕ ਕੋਸ਼ਿਸ਼ ਸੀ ਕਿ ਵਿਦਿਆਰਥਣਾਂ ਦੇ ਅੰਦਰ ਦੀ ਪ੍ਰਤਿਭਾ ਬਾਹਰ ਨਿਕਲੇ। ਪ੍ਰਤਿਭਾ ਹਰ ਕਿਸੇ ਵਿੱਚ ਹੁੰਦੀ ਹੈ, ਉਸ ਨੂੰ ਸਿਰਫ ਨਿਖਾਰਨ ਦੀ ਜ਼ਰੂਰਤ ਹੁੰਦੀ ਹੈ।
ਸਾਇਕੋਲੋਜੀ ਵਿਭਾਗ ਦੀ ਮੁੱਖੀ ਡਾ. ਜਸਬੀਰ ਰੀਸ਼ਿ ਨੇ “ਹੈਪੀਨੇਸ” ਸੈਸ਼ਨ ਦੇ ਦੌਰਾਨ ਕਿਹਾ ਕਿ ਆਪਣੇ ਹੌਂਸਲੇ ਨੂੰ ਉੜਾਨ ਬਣਾਉਣਾ ਪਵੇਗਾ। ਉਹਨਾਂ ਵਿਦਿਆਰਥਣਾਂ ਨੂੰ ਕਿਹਾ ਕਿ ਆਪਣੇ ਪਰਿਵਾਰ ਨੂੰ ਕਦੇ ਨਾ ਭੂਲੋ।  ਪਰਿਵਾਰ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੈ। ਡੀਨ ਯੂਥ ਵੈਲਫੇਅਰ ਪ੍ਰੋ. ਨਵਰੂਪ ਨੇ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ ਨਾਲ ਹੌਰ ਗਤਿਵਿਧੀਆਂ ਵਿੱਚ ਭਾਗ ਲੈਣ ਦਾ ਮਹੱਤਵ ਦੱਸਿਆ। ਉਹਨਾਂ ਕਿਹਾ ਕਿ ਆਪਣੀ ਉਰਜਾ ਨੂੰ ਸਹੀ ਦਿਸ਼ਾ ਵਿੱਚ ਲਗਾਉਣਾ ਜ਼ਰੂਰੀ ਹੈ। “ਫਾਯਰਿੰਗ ਸ਼ੂਜ਼” ਡਾਂਸਿੰਗ ਸਕੂਲ ਦੇ ਆਫ਼ਤਾਬ, ਅਮਬੇਸੇਡਰ ਆਫ ਜੁੰਬਾ ਅਤੇ ਮਸਾਲਾ ਭੰਗੜਾ ਦੇ ਗਰੁਪ ਨੇ ਡਾਂਸ ਪੇਸ਼ ਕੀਤਾ। ਸਕੂਲ ਦੇ ਕਲਾਸ ਰੀਪ੍ਰੀਜ਼ੇਂਟੇਟਿਵ ਨੂੰ ਬੈਜ ਦਿੱਤੇ ਗਏ। ਪਲਸ ਵਨ ਆਰਟਸ ਵਿੱਚ ਨੀਕਿਤਾ ਸਾਹੀ, ਮੇਡਿਕਲ ਵਿੱਚ ਮੰਦੀਪ ਕੌਰ, ਨਾਨ ਮੇਡਿਕਲ ਵਿੱਚ ਲੀਜ਼ਾ ਅਤੇ ਕਾਮਰਸ ਵਿੱਚ ਯੁਕਤਿ ਨੂੰ ਸੀ.ਆਰ ਨਿਯੁਕਤ ਕੀਤਾ ਗਿਆ। ਪਲਸ ਟੂ ਵਿੱਚ ਆਰਟਸ ਵਿੱਚ ਜਸਲੀਨ ਕੌਰ, ਮੇਡਿਕਲ ਵਿੱਚ ਰਜਨੀ, ਨਾਲ ਮੇਡਿਕਲ ਵਿੱਚ ਲਕਸ਼ਿਤਾ ਅਤੇ ਕਾਮਰਸ ਵਿੱਚ ਸੁਪ੍ਰਿਆ ਨੂੰ ਸੀ.ਆਰ ਬਣਾਇਆ ਗਿਆ। ਇਸ ਮੌਕੇ ਤੇ ਡਾ. ਜਯੋਤਿ ਮਿੱਤੂ, ਪ੍ਰੋ. ਆਸ਼ਾ ਗੁਪਤਾ, ਡਾ. ਅੰਜਨਾ ਭਾਟਿਆ ਅਤੇ ਡਾ. ਨਿਧਿ ਕੋਛੜੇ ਮੌਜੂਦ ਸਨ।

No comments: