BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਸਕੂਲ ਨੇ 'ਪਾਣੀ ਬਚਾਓ' ਅਭਿਆਨ ਸ਼ੁਰੂ ਕੀਤਾ

ਜਲੰਧਰ 25 ਮਈ (ਜਸਵਿੰਦਰ ਆਜ਼ਾਦ)- ਐਚ.ਐਮ.ਵੀ ਕਾੱਲਜਇਏਟ ਸੀ.ਸੈ. ਸਕੂਲ ਦੇ ਫਿਜਿਕਸ ਵਿਭਾਗ ਦੇ ਚੰਦਰਯਾਨ ਵਿਪਨੇਟ ਕਲੱਬ ਨੇ 'ਪਾਣੀ ਬਚਾਓ' ਅਭਿਆਨ ਸ਼ੁਰੂ ਕੀਤਾ, ਜਿਸ ਦਾ ਮੁੱਖ ਵਿਸ਼ਾ 'ਜਲ ਬਚਾਓ, ਹਰ ਬੂੰਦ ਅਮੁੱਲ ਹੈ' ਸੀ। ਇਸ ਵਿੱਚ ਸਕੂਲ ਦੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਪ੍ਰਿੰਸੀਪਲ ਡਾ. ਅਜੇ ਸਰੀਨ, ਪ੍ਰਿੰ. ਡਾ. ਮਧੁ ਪਰਾਸ਼ਰਦੇਵ ਸਮਾਜ ਕਾਲਜ ਫਾਰ ਵੂਮੇਨ ਅਤੇ ਵਿਭਾਗ ਦੀ ਮੁੱਖੀ ਪ੍ਰੋ. ਰੇਣੁਕਾ ਭੱਟੀ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ।  ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਪਾਣੀ ਦਾ ਮਹੱਤਵ ਦੱਸਦੇ ਹੋਏ ਇਸਨੂੰ ਬਚਾਉਣ ਦੇ ਲਈ ਪ੍ਰੋਤਸਾਹਿਤ ਕੀਤਾ। ਪੋz. ਰੇਣੁਕਾ ਭੱਟੀ ਨੇ ਪਾਣੀ ਬਚਾਉਣ ਦੀ ਸੌਂ ਅਤੇ ਹਸਤਾਖਰ ਅਭਿਆਨ ਵਿਦਿਆਰਥਣਾਂ ਵੱਲੋਂ ਸ਼ੁਰੂ ਕਰਵਾਇਆ।  ਪੋਸਟਰ ਅਤੇ ਸਲੋਗਨ ਮੁਕਾਬਲੇ ਵਿੱਚ ਇਸ਼ਾ, ਪਾਰੂਲ, ਦੀਪਿਕਾ, ਅਤੇ ਗੁਰਲੀਨ ਕੌਰ ਨੇ ਪਹਿਲਾ, ਦੂਜਾ, ਤੀਜਾ ਅਤੇ ਪ੍ਰਸ਼ੰਸਾ ਇਨਾਮ ਅਤੇ ਮੇਰੀ ਰਾਏ ਮੁਕਾਬਲੇ ਵਿੱਚ ਰਜਨੀ, ਜਸਪ੍ਰੀਤ, ਦੀਕਸ਼ਾ ਅਤੇ ਸਿਮਰਨ ਨੇ ਪਹਿਲਾ, ਦੂਜਾ, ਤੀਜਾ ਅਤੇ ਪ੍ਰਸ਼ੰਸਾ ਇਨਾਮ ਪ੍ਰਾਪਤ ਕੀਤਾ।  ਇਸ ਮੌਕੇ ਤੇ ਪ੍ਰੋ. ਰਾਕੇਸ਼ ਉਪੱਲ, ਕਿਰਨਜੀਤ, ਜਯੋਤਿ ਕੌਲ, ਸਲੋਨੀ, ਗੀਤਾ ਸਖੂਜਾ, ਸ਼ਿਲਪਾ ਕਸ਼ਯਪ, ਕਿਰਨ ਅਤੇ ਹੌਰ ਸਾਇੰਸ ਦੇ ਅਧਿਆਪਕ ਮੌਜੂਦ ਸਨ।

No comments: