BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਣਕ ਦੀ ਅਦਾਇਗੀ ਨਾ ਹੋਣ ਤੋਂ ਦੁੱਖੀ ਕਿਸਾਨਾਂ ਨੇ ਅੰਮ੍ਰਿਤਸਰ ਡੇਰਾ ਬਾਬਾ ਨਾਨਕ ਸੜ੍ਹਕ ਨੂੰ ਕੀਤਾ ਅਣਮਿੱਥੇ ਸਮੇਂ ਲਈ ਜਾਮ

ਸੜਕਾਂ ਤੇ ਜਾਮ ਲਗਾਉਣ ਨਾਲ ਬੇਕਸੂਰ ਲੋਕ ਹੁੰਦੇ ਨੇ ਪ੍ਰੇਸ਼ਾਨ
ਸੜਕ ਤੇ ਜਾਮ ਲਗਾ ਕੇ ਪੰਜਾਬ ਸਰਕਾਰ, ਖਰੀਦ ਏਜੰਸੀਆਂ ਤੇ ਸਿਵਲ ਪ੍ਰਸਾਸ਼ਨ ਖਿਲਾਫ ਨਾਅਰੇਬਾਜੀ ਕਰਦੇ ਹੋਏ ਕਿਸਾਨ।
ਰਮਦਾਸ 03 ਮਈ (ਰਜਿੰਦਰ ਭਗਤ) ਮੰਡੀਆਂ ਵਿੱਚ ਖਰੀਦ ਕੀਤੀ ਗਈ ਕਣਕ ਦੀ ਅਦਾਇਗੀ ਨਾ ਹੋਣ ਕਾਰਨ ਤੇ ਇਸ ਸਬੰਧੀ ਖਰੀਦ ਏਜੰਸੀਆਂ ਤੇ ਪੰਜਾਬ ਸਰਕਾਰ ਦੇ ਝੂਠੇ ਲਾਰਿਆ ਤੋਂ ਦੁੱਖੀ ਅਤੇ ਆਰਥਿਕ ਪੱਖੋ ਟੁੱਟ ਚੁੱਕੇ ਕਿਸਾਨਾਂ ਦੇ ਗੁੱਸੇ ਨੇ ਉਬਾਲਾ ਖਾਦਾ ਤੇ ਵੱਡੀ ਗਿਣਤੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾ) ਜਿਲ੍ਹਾ ਅੰਮ੍ਰਿਤਸਰ ਦੀ ਅਗਵਾਈ ਹੇਠ ਇਨਕਲਾਬੀ ਲਹਿਰ ਨਾਲ ਜੁੜੇ ਪਿੰਡ ਥੋਬਾ ਵਿਖੇ ਖਰੀਦ ਏਜੰਸੀਆਂ, ਪੰਜਾਬ ਸਰਕਾਰ ਤੇ ਸਿਵਲ ਪ੍ਰਸਾਸ਼ਨ ਦਾ ਪਿੱਟ ਸਿਆਪਾ ਕਰਦਿਆ ਅੰਮ੍ਰਿਤਸਰ ਡੇਰਾ ਬਾਬਾ ਨਾਨਕ ਮੁੱਖ ਸੜ੍ਹਕ ਤੇ ਅਣਮਿੱਥੇ ਸਮੇਂ ਦਾ ਜਾਮ ਲਾ ਦਿੱਤਾ। ਸੜ੍ਹਕ ਤੇ ਬੈਠੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਬੁਲਾਰਿਆ ਨੇ ਇੱਕ ਮੱਤ ਹੋ ਕੇ ਕਿਹਾ ਕਿ ਜਿਨ੍ਹਾਂ ਚਿਰ ਕਿਸਾਨਾਂ ਨੂੰ ਕਣਕ ਦੀ ਅਦਾਇਗੀ ਦਾ ਗੰਭੀਰ ਮਸਲਾ ਹੱਲ ਨਹੀ ਹੁੰਦਾ ਉਨ੍ਹਾਂ ਚਿਰ ਸੜ੍ਹਕ ਨੂੰ ਬੰਦ ਰੱਖਿਆ ਜਾਵੇਗਾ। ਜਥੇਬੰਦੀ ਦੇ ਸੀਨੀਅਰ ਆਗੂਆਂ ਨੇ ਇਹ ਵੀ ਕਿਹਾ ਕਿ ਬੀਤੇ ਦਿਨੀ ਪ੍ਰੈਸ ਬਿਆਨ ਰਾਹੀ ਖਰੀਦ ਏਜੰਸੀਆਂ, ਸਿਵਲ ਪ੍ਰਸਾਸ਼ਣ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਤਿੰਨ ਚਾਰ ਦਿਨ੍ਹਾਂ ਅੰਦਰ ਕਿਸਾਨਾਂ ਨੂੰ ਕਣਕ ਦੀ ਅਦਾਇਗੀ ਨਾ ਕੀਤੀ ਗਈ ਤਾਂ ਜਥੇਬੰਦੀ ਪੀੜਤ ਕਿਸਾਨਾਂ ਨਾਲ ਮਿਲ ਕੇ ਸਖਤ ਕਦਮ ਚੁੱਕਣ ਲਈ ਮਜਬੂਰ ਹੋਵੇਗੀ ਪ੍ਰੰਤੂ ਸਿਵਲ ਪ੍ਰਸਾਸ਼ਨ ਦੇ ਕੰਨਾਂ ਤੇ ਜੂੰ ਨਹੀ ਸਰਕੀ ਤੇ ਇਹ ਕਿਸਾਨਾਂ ਨੂੰ ਝੂਠੇ ਲਾਰੇ ਲਾਉਂਦੇ ਰਹੇ। ਜਦੋਂ ਕਿ ਆਰਥਿਕ ਸੰਕਟ ਦਾ ਸ਼ਿਕਾਰ ਕਿਸਾਨ ਖੁੱਦਕਸ਼ੀਆ ਦੇ ਰਾਹ ਪੈ ਰਹੇ ਹਨ। ਕਿਸਾਨਾਂ ਦੇ ਘਰੇਲੂ ਹਲਾਤ ਬਦਤਰ ਹੋ ਗਏ ਹਨ ਉਨ੍ਹਾਂ ਦੇ ਚੁੱਲੇ ਦੀ ਅੱਗ ਬੁੱਝ ਰਹੀ ਹੈ, ਬਹੁਤੇ ਕਿਸਾਨਾਂ ਦੀ ਹਾਲਤ ਇਸ ਕਦਰ ਗਿਰ ਚੁੱਕੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਾਉਣ ਤੋਂ ਅਸਮਰਥ ਹਨ ਪਰ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਆਪਣੀ ਜੋਟੇਦਾਰੀ ਪਗਾਉਣ ਖਾਤਿਰ ਕੋਈ ਠੋਸ ਕਦਮ ਨਾ ਚੁੱਕ ਕੇ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ। ਕਿਸਾਨਾਂ ਦੀ ਫਸਲ ਦਾ ਢੁੱਕਵਾ ਮੁੱਲ ਨਾ ਦੇਣ, ਉਨ੍ਹਾ ਦੀ ਫਸਲ ਵਿਕਣ ਸਮੇਂ ਖਜਲ ਖੁਵਾਰੀ ਤੇ ਉਨ੍ਹਾਂ ਨੂੰ ਘਸਿਆਰੇ ਬਣਾ ਕੇ ਉਨ੍ਹਾਂ ਦੀ ਜਮੀਨ ਬਹੁ ਕੌਮੀ ਕੰਪਨੀਆਂ ਦੇ ਹਵਾਲੇ ਕਰਨ ਦੀ ਇਸ ਕੋਝੀ ਚਾਲ ਨੂੰ ਕਿਸਾਨ ਜਥੇਬੰਦੀਆਂ ਹਰਗਿਜ ਬਰਦਾਸ਼ਤ ਨਹੀ ਕਰਨਗੀਆ। ਕਿਸਾਨਾਂ ਦੇ ਅੰਦੋਲਣ ਆਉਣ ਵਾਲੇ ਸਮੇਂ ਵਿੱਚ ਹੋਰ ਪ੍ਰਚੰਡ ਹੋ ਕੇ ਸਰਕਾਰਾਂ ਪਾਸੋਂ ਆਪਣੀਆਂ ਜਾਇਜ ਮੰਗਾਂ ਮਨਵਾਉਣ ਲਈ ਇਨ੍ਹਾਂ ਦੇ ਗਲ੍ਹ ਵਿੱਚ ਗੂਠ ਦੇਣ ਲਈ ਮਜਬੂਰ ਹੋਣਗੇ। ਆਉਣ ਜਾਣ ਵਾਲੇ ਰਾਹਗੀਰਾ ਨੇ ਧਰਨਾ ਕਾਰੀਆਂ ਦੇ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ ਕਿ ਸੜ੍ਹਕਾਂ ਨੂੰ ਜਾਮ ਕਰਕੇ ਆਮ ਪਬਲਿਕ ਨੂੰ ਤੰਗ ਨਹੀ ਕਰਨਾ ਚਾਹੀਦਾ ਸਗੋਂ ਸਰਕਾਰ ਦੇ ਲੋਕਾਂ ਵੱਲੋਂ੍ਹ  ਚੁਣੇ ਹੋਏ ਨੁਮਾਇੰਦਿਆ ਅਤੇ ਪ੍ਰਸਾਸ਼ਨ ਦਾ ਘਿਰਾਉ ਕਰਨਾ ਚਾਹੀਦਾ ਹੈ ਨਾ ਕਿ ਆਮ ਜਨਤਾ ਨੂੰ ਤੰਗ ਪ੍ਰੇਸ਼ਨ ਕੀਤਾ ਜਾਵੇ। ਆਖਿਰੀ ਖਬਰਾਂ ਲਿਖਣ ਤੱਕ ਧਰਨਾ ਜਾਰੀ ਸੀ ਤੇ ਮੌਕੇ ਤੇ ਪਹੁੰਚੇ ਨਾਇਬ ਤਹਿਸੀਲਦਾਰ ਜਗਸੀਰ ਸਿੰਘ ਮਿੱਤਲ ਦੀਆਂ ਧਰਨਾ ਚਕਵਾਉਣ ਦੀਆਂ ਸਾਰੀਆਂ ਕੋਸ਼ਿਸਾਂ ਅਸਫਲ ਹੋ ਚੁੱਕੀਆਂ ਸਨ। ਧਰਨੇ ਨੂੰ ਸੰਬੋਧਨ ਕਰਨ ਵਾਲਿਆ ਵਿੱਚ ਜਥੇਬੰਦੀ ਜਿਲ੍ਹਾਂ ਪ੍ਰਧਾਨ ਹੀਰਾ ਸਿੰਘ ਚੱਕ ਸਕੰਦਰ, ਪ੍ਰੈਸ ਸਕੱਤਰ ਗੁਰਿੰਦਰਬੀਰ ਸਿੰਘ ਥੋਬਾ, ਜਰਨਲ ਸਕੱਤਰ ਹਰਚਰਨ ਸਿੰਘ ਮੱਧੀਪੁਰਾ, ਡਾ. ਕੁਲਦੀਪ ਸਿੰਘ, ਬਲਾਕ ਪ੍ਰਧਾਨ ਕਸ਼ਮੀਰ ਸਿੰਘ, ਜਸਪਾਲ ਸਿੰਘ ਧੰਗਾਈ, ਗੁਰਚਰਨ ਸਿੰਘ ਲੱਖੂਵਾਲ, ਕਾਲਾ ਸਿੰਘ ਥੋਬਾ, ਸਰਦੂਲ ਸਿੰਘ ਰਮਦਾਸ, ਮੋਹਨ ਸਿੰਘ ਪੈੜੇਵਾਲ, ਦੁਕਾਨਦਾਰ ਯੂਨੀਅਨ ਥੋਬਾ ਦੇ ਪ੍ਰਧਾਨ ਸੁਖਜੀਤ ਸਿੰਘ ਬੋਬੀ, ਸਾਬਕਾ ਸਰਪੰਚ ਜਸਬੀਰ ਸਿੰਘ, ਰਣਜੀਤ ਸਿੰਘ, ਪਲਵਿੰਦਰ ਸਿੰਘ, ਕੁਲਵੰਤ ਸਿੰਘ, ਬੀਬੀ ਪਰਮਜੀਤ ਕੌਰ, ਭੁਪਿੰਦਰ ਕੌਰ, ਕਰਤਾਰ ਕੌਰ, ਗੁਰਦੀਪ ਕੌਰ, ਬੀਰ ਸਿੰਘ ਮਲਕਪੁਰ ਆਦਿ ਸ਼ਾਮਿਲ ਸਨ।

No comments: