BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਕਾਲ ਪੁਰਖ ਦਾ ਨਾਮ ਜਪਨ ਨਾਲ ਹੀ ਦੁੱਖਾਂ ਤੋਂ ਛੁਟਕਾਰਾ ਹੋ ਸਕਦਾ ਹੈ- ਸੰਤ ਮਨਜੀਤ ਸਿੰਘ

ਖਿੱਚੀਪੁਰ ਵਿੱਚ ਸਮਾਗਮ ਦੋਰਾਨ ਕੀਰਤਨ ਕਰਦੇ ਹਰਖੋਵਾਲ ਤੋਂ ਰਾਗੀ ਮਨਜਿੰਦਰ ਸਿੰਘ।
ਆਦਮਪੁਰ ਜੰਡੂ ਸਿੰਘਾ 9 ਮਈ (ਅਮਰਜੀਤ ਸਿੰਘ)- ਅੱਜ ਦੇ ਦੋਰ ਵਿੱਚ ਹਰ ਇੱਕ ਇਨਸਾਨ ਨੂੰ ਦੋੜਭੱਜ ਲੱਗੀ ਹੋਈ ਹੈ, ਕਿ ਹਰ ਕੰਮ ਮੈਂ ਮਿੰਟਾਂ ਸਕਿੰਟਾਂ ਵਿੱਚ ਕਰ ਲਵਾਂ। ਪਰ ਇਨਸਾਨ ਦਾ ਪਾਰ ਉਤਾਰਾ ਅਕਾਲ ਪੁਰਖ ਦਾ ਨਾਮ ਜਪਨ ਨਾਲ ਹੀ ਹੋ ਸਕਦਾ ਹੈ, ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਣ ਨਾਲ ਸਾਰੇ ਦੁੱਖਾਂ ਦਾ ਨਾਸ਼ ਹੁੰਦਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਮਨਜੀਤ ਸਿੰਘ ਜੀ ਹਰਖੋਵਾਲ ਵਾਲਿਆਂ ਨੇ ਪਿੰਡ ਖਿੱਚੀਪੁਰ ਵਿੱਚ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕੀਤੇ। ਮਹਾਂਪੁਰਸ਼ ਅੱਜ ਪਿੰਡ ਖਿੱਚੀਪੁਰ ਵਿੱਚ ਦਿਊਲ ਪਰਿਵਾਰ ਦੇ ਸਾਬਕਾ ਸਰਪੰਚ ਸ. ਜਸਵੰਤ ਸਿੰਘ ਦਿਊਲ ਅਤੇ ਉਨਾਂ ਦੇ ਸਪੁੱਤਰ ਨੰਬਰਦਾਰ ਰਵਿੰਦਰਪਾਲ ਸਿੰਘ, ਸੁਖਚੈਨ ਸਿੰਘ  ਦੇ ਨਵੇਂ ਗ੍ਰਹਿ ਪਰਵੇਸ਼ ਕਰਨ ਮੋਕੇ ਵਿਸੇਸ਼ ਤੋਰ ਤੇ ਪੁੱਜੇ। ਇਨਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾਂ ਸ਼੍ਰੀ ਸਹਿਜ ਪਾਠ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਹਰਖੋਵਾਲ ਤੋਂ ਮਹਾਪੁਰਸ਼ਾਂ ਦੇ ਨਾਲ ਪੁੱਜੇ ਰਾਗੀ ਸਿੰਘਾ, ਅਤੇ ਬੜੂ ਸਾਹਿਬ ਅਕੈਡਮੀ ਖਿੱਚੀਪੁਰ ਦੇ ਬਚਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਜੋੜਿਆ। ਸਮਾਗਮ ਦੋਰਾਨ ਮੰਤਰੀ ਅਜੀਤ ਸਿੰਘ ਕੋਹਾੜ, ਅਤੇ ਉਨਾਂ ਦੇ ਪੋਤਰੇ ਬਚਿੱਤਰ ਸਿੰਘ ਕੋਹਾੜ, ਐਸ.ਜੀ.ਪੀ.ਸੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਸਾਬਕਾ ਡੀ.ਐਸ.ਪੀ ਸੋਮ ਨਾਥ, ਨੇ ਵਿਸ਼ੇਸ਼ ਤੋਰ ਤੇ ਪੁੱਜ ਕੇ ਸਮੂਹ ਦਿਊਲ ਪਰਿਵਾਰ ਨੂੰ ਮੁਬਾਰਕਾਂ ਦਿਤੀਆਂ।  ਇਸ ਮੋਕੇ ਤੇ ਗੁਰਕੀਰਤ ਸਿੰਘ, ਗੁਰਪ੍ਰਤਾਪ ਸਿੰਘ, ਮਾਤਾ ਕੁਲਵੰਤ ਕੋਰ, ਗਗਨਦੀਪ ਕੋਰ, ਗੁਰਮੀਤ ਕੋਰ, ਸ਼ੁੱਭਦੀਪ ਕੋਰ, ਅਨੂਪ ਕੋਰ, ਹਰਨੀਤ ਕੋਰ, ਸਰਬਜੀਤ ਕੋਰ, ਕੁਲਜੀਤ ਸਿੰਘ, ਮਨਮੀਤ ਸਿੰਘ, ਅਮਰਪ੍ਰੀਤ ਸਿੰਘ, ਗੁਰਤੇਜ ਸਿੰਘ, ਪ੍ਰੱਬਜੀਤ ਸਿੰਘ, ਪਰਮਜੀਤ ਸਿੰਘ, ਨਿਰਜੀਤ ਸਿੰਘ, ਯੂਥ ਆਗੂ ਤੀਰਥ ਸਿੰਘ, ਸਰੂਪ ਸਿੰਘ, ਅਜੀਤ ਸਿੰਘ, ਸੰਦੀਪ ਸਿੰਘ, ਹਰਦੇਵ ਸਿੰਘ, ਸੋਡੀ ਸਿੰਘ, ਪਿਆਰਾ ਸਿੰਘ, ਅਵਤਾਰ ਸਿੰਘ, ਗੁਰਮੀਤ ਚੰਦ ਪੰਚ, ਗੁਰਸ਼ਰਨ ਸਿੰਘ, ਸੁਖਦੀਪ ਸਿੰਘ, ਮਨਰੂਪ ਸਿੰਘ, ਜਗਮੀਤ ਸਿੰਘ, ਮਨਰਾਜ ਸਿੰਘ, ਜਸਕੀਰਤ ਸਿੰਘ, ਦਵਿੰਦਰ ਸਿੰਘ, ਸੰਤੋਖ ਸਿੰਘ, ਮਨਜਿੰਦਰ ਸਿੰਘ, ਅੰਤਰਪ੍ਰੀਤ ਸਿੰਘ ਅਤੇ ਹੋਰ ਹਾਜਰ ਸਨ।

No comments: