BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਿਊਜ਼ੀਲੈਂਡ ਦੀ ਗਿੱਧਾ ਟੀਮ 'ਸੱਗੀ ਐਨ. ਜ਼ੈਡ.' ਨੇ ਆਸਟਰੇਲੀਆ ਵਿਚ ਪਾਈ ਧਮਾਲ

ਮੋਨਾਸ਼ ਯੂਨੀਵਰਸਿਟੀ ਵਿੱਚ ਕਰਵਾਏ ਗਏ ਮੁਕਾਬਲੇ
ਗਿੱਧਾ ਟੀਮ 'ਸੱਗੀ ਐਨ. ਜ਼ੈਡ.' ਇਕ ਸਾਂਝੀ ਤਸਵੀਰ ਖਿਚਵਾਉਣ ਸਮੇਂ
ਆਕਲੈਂਡ-17 ਮਈ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਦਿਨੀਂ ਮੈਲਬੋਰਨ ਦੀ ਮੋਨਾਸ਼ ਯੂਨੀਵਰਸਿਟੀ ਵਿਖੇ ਗਿੱਧੇ ਅਤੇ ਭੰਗੜੇ ਦੇ ਅੰਤਰਰਾਸ਼ਟਰੀ ਮੁਕਾਬਲੇ ਕਰਵਾਏ ਗਏ ਜਿਸ ਦੇ ਵਿਚ ਨਿਊਜ਼ੀਲੈਂਡ ਦੀ ਗਿੱਧਾ ਟੀਮ 'ਸੱਗੀ ਐਨ.ਜ਼ੈਡ.' ਨੇ ਵੀ ਭਾਗ ਲਿਆ। ਨਿਊਜ਼ੀਲੈਂਡ ਤੋਂ ਸ਼ਾਇਦ ਪਹਿਲੀ ਵਾਰ ਕੁੜੀਆਂ ਦੀ ਗਿੱਧੇ ਦੀ ਟੀਮ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦੇ ਵਿਚ ਹਿੱਸਾ ਲੈਣ ਗਈ ਸੀ। ਇਸ ਟੀਮ ਦੀਆਂ ਕੁੜੀਆਂ ਦਾ ਹੌਂਸਲਾ ਐਨਾ ਬੁਲੰਦ ਸੀ ਕਿ ਇਨਾਂ ਨੇ ਬਿਨਾਂ ਕਿਸੇ ਸਪਾਂਸਰਜ਼ ਦੇ ਆਪਣੇ ਪੈਸੇ ਖਰਚ ਕੇ ਨਿਊਜ਼ੀਲੈਂਡ ਦੇ ਪੰਜਾਬੀਆਂ ਦਾ ਮਾਣ ਵਧਾਇਆ। ਟੀਮ ਸੰਚਾਲਕਾ ਰਜਨੀ ਸ਼ਰਮਾ ਦੇ ਨਾਲ ਸਿੰਮੂ ਬੱਲ, ਕਮਲ ਗਿੱਲ, ਮਿਨਲ ਹੈਰੀ, ਰੁਚੀ ਸ਼ਰਮਾ, ਲਾਡੀ ਬੈਂਸ, ਕਿਰਨ ਗਿੱਲ, ਜਗਨੂਰ ਬਾਜਵਾ, ਰਜਿੰਦਰ ਬਾਜਵਾ ਤੇ ਬਲਪ੍ਰੀਤ ਕੌਰ ਨੇ ਪੂਰੇ ਜੋਸ਼ ਦੇ ਨਾਲ ਐਸੀ ਧਮਾਲ ਪਾਈ ਕਿ ਜੱਜਾਂ ਦੀਆਂ ਅੱਖਾਂ ਵੇਖਦੀਆਂ ਰਹਿ ਗਈਆਂ। ਇਸ ਮੁਕਾਬਲੇ ਦੇ ਵਿਚ ਪਹਿਲਾ ਅਤੇ ਦੂਜਾ ਇਨਾਮ ਮੈਲਬੌਰਨ ਦੀਆਂ ਟੀਮਾਂ ਦੇ ਹਿੱਸੇ ਆਇਆ, ਪਰ ਨਿਊਜ਼ੀਲੈਂਡ ਟੀਮ ਦੀ ਕਾਰਗੁਜ਼ਾਰੀ ਐਨੀ ਵਧੀਆ ਸੀ ਕਿ ਦੂਜੇ ਨੰਬਰ 'ਤੇ ਐਲਾਨੀ ਗਈ ਮੈਲਬੌਰਨ ਦੀ ਟੀਮ ਨੇ ਆਪਣੀ ਟ੍ਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਸਦੀ ਸਹੀ ਹੱਕਦਾਰ ਨਿਊਜ਼ੀਲੈਂਡ ਦੀ ਟੀਮ ਹੈ।
ਜਿੱਤ ਹਾਰ ਦਾ ਮਲਾਲ ਇਨਾਂ ਕੁੜੀਆਂ ਨੂੰ ਨਹੀਂ ਪਰ ਜਿਹੜਾ ਹੌਂਸਲਾ ਅਤੇ ਵਿਸ਼ਵਾਸ਼ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਮਿਲਿਆ, ਉਹ ਹੀ ਇਨਾਂ ਲਈ ਜਿੱਤ ਦੇ ਬਰਾਬਰ ਹੈ। ਸਾਰੀ ਟੀਮ ਨੇ ਆਪਣੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਜਿਨਾਂ ਨੇ ਉਨਾਂ ਦਾ ਕਿਸੇ ਨਾ ਕਿਸੇ ਤਰਾਂ ਸਾਥ ਦਿੱਤਾ। ਹਰਪਾਲ ਸਿੰਘ ਲੋਹੀ ਹੋਰਾਂ ਇਸ ਮੌਕੇ ਦੀ ਫੋਟੋਗ੍ਰਾਫੀ ਕੀਤੀ।

No comments: