BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਉਘੀ ਸਮਾਜ ਸੇਵੀ ਸੰਸਥਾਂ ਆਈ.ਏ.ਐਚ.ਐਫ ਦੇ ਉਪ ਪ੍ਰਧਾਨ ਜਸਵੰਤ ਸਿੰਘ ਜੰਡ ਵਾਲਾ ਵੱਲੋ ਨਵੇਂ ਅਹੁੱਦੇਦਾਰਾਂ ਦੀ ਚੋਣ

ਵਰੁਣ ਕੰਧਾਰੀ ਬਣੇ ਆਈ.ਏ.ਐਚ.ਐਫ ਦੇ ਜਿਲਾ ਪ੍ਰੈਸ ਸਕੱਤਰ
ਗੁਰੂਹਰਸਹਾਏ 17 ਮਈ (ਮਨਦੀਪ ਸਿੰਘ ਸੋਢੀ) : ਉਪ ਮੁੱਖ ਮੰਤਰੀ ਸ੍ਰ.ਸੁਖਬੀਰ ਸਿੰਘ ਬਾਦਲ ਦੇ ਓ.ਐਸ.ਡੀ.ਅਤੇ ਕੌਮੀ ਮੀਤ ਪ੍ਰਧਾਨ ਸ੍ਰ.ਅਵਤਾਰ ਸਿੰਘ ਵਣਵਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ ਇੰਡੀਅਨ ਐਸੋਸੀਏਸ਼ਨ ਆਫ ਹੈਲਥ ਫਿਟਨੇਸ ਸੰਸਥਾਂ ਦੇ ਕਾਰਜਕਾਲ ਦੌਰਾਨ ਅੱਜ ਪੰਜਾਬ ਪ੍ਰਧਾਨ ਰਾਜਵਿੰਦਰ ਸਿੰਘ ਪੰਨੀਵਾਲਾ ਦੀ ਅਗਵਾਈ ਵਿੱਚ ਪਿੰਡ ਜੰਡ ਵਾਲਾ ਵਿੱਚ ਕਰਵਾਏ ਸ਼ੁਰੂਆਤੀ ਪ੍ਰੋਗਰਾਮ ਦੌਰਾਨ ਉਪ ਪ੍ਰਧਾਨ ਜਸਵੰਤ ਸਿੰਘ ਜੰਡ ਵਾਲਾ ਵੱਲੋ ਨਵੇਂ ਅਹੁੱਦੇਦਾਰਾਂ ਦੀ ਚੋਣ ਕੀਤੀ ਗਈ। ਜਾਣਕਾਰੀ ਦਿੰਦਿਆਂ ਜਸਵੰਤ ਸਿੰਘ ਨੇ ਦੱਸਿਆ ਕਿ ਆਈ.ਏ.ਐਚ.ਐਫ.ਸੰਸਥਾਂ ਗਰੀਬ ਅਤੇ ਜਰੂਰਤਮੰਦ ਲੋਕਾਂ ਦੀ ਸਹਾਇਤਾ ਕਰਨ ਅਤੇ ਨੌਜਵਾਨ ਪੀੜੀ ਨੂੰ  ਨਸ਼ਿਆਂ ਤੋਂ ਦੂਰ ਕਰਨ ਲਈ ਪ੍ਰਤੀਦਿਨ ਜਾਗਰੂਕ ਪ੍ਰੋਗਰਾਮ ਕਰਵਾ ਰਹੀ ਹੈ ਅਤੇ ਅੱਜ ਦੇ ਨੌਜਵਾਨ ਪੂਰੀ ਤਰਾਂ ਨਾਲ ਨਸ਼ੇ ਦੇ ਆਦਿ ਹੋ ਚੁੱਕੇ ਹਨ ਉਹਨਾਂ ਦਾ ਨਸ਼ਾ ਛੁਡਾਓ ਕੇਂਦਰਾਂ ਅਤੇ ਹਸਪਤਾਲਾਂ ਵਿੱਚ ਮੁੱਫਤ ਇਲਾਜ ਕਰਵਾਇਆ ਜਾ ਰਿਹਾ ਹੈ। ਉਹਨਾਂ ਲੋਕਾਂ ਅੱਗੇ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਲੋਕ ਉਹਨਾਂ ਦੀ ਸੰਸਥਾਂ ਦੇ ਮੈਂਬਰ ਬਨਣ ਅਤੇ ਆਪਣੇ ਬੱਚਿਆਂ ਨੂੰ ਵੀ ਇਸ ਸੰਸਥਾਂ ਬਾਰੇ ਜਾਗਰੂਕ ਕਰਨ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਨਿਜਾਤ ਮਿਲ ਸਕੇ ਅਤੇ ਉਹ ਆਪਣਾ ਚੰਗਾ ਭਵਿੱਖ ਬਣਾ ਸਕਣ। ਨਵ ਨਿਯੁਕਤ ਅਹੁੱਦੇਦਾਰਾਂ ਦੀ ਸੂਤੀ ਜਾਰੀ ਕਰਦਿਆਂ ਉਹਨਾਂ ਨੇ ਸੰਦੀਪ ਕੁਮਾਰ ਸੋਨੂੰ (ਯੂਵੀ) ਵਾਈਸ ਪ੍ਰਧਾਨ ਜਿਲਾ ਫਿਰੋਜਪੁਰ,ਮਨਦੀਪ ਕੁਮਾਰ,ਦੀਪੂ ਗੁਲਾਟੀ, ਸੀਨੀਅਰ ਵਾਈਸ ਪ੍ਰਧਾਨ ਸਿਕੰਦਰ ਸਿੰਘ ਵਾਈਸ ਪ੍ਰਧਾਨ ਬਲਾਕ ਗੁਰੂਹਰਸਹਾਏ,ਸੁਖਵਿੰਦਰ ਸਿੰਘ ਸੀਨੀਅਰ ਵਾਈਸ ਪ੍ਰਧਾਨ,ਹਰਜਿੰਦਰ ਸਿੰਘ ਵਾਈਸ ਪ੍ਰਧਾਨ,ਪੱਪੂ ਸਿੰਘ ਵਾਈਸ ਪ੍ਰਧਾਨ ਬਲਾਕ ਗੁਰੂਹਰਸਹਾਏ ਅਤੇ ਵਰੁਣ ਕੰਧਾਰੀ ਨੂੰ ਪ੍ਰੈਸ ਸਕੱਤਰ ਜਿਲਾ ਫਿਰੋਜਪੁਰ ਦਾ ਅਹੁੱਦਾ ਦੇ ਕੇ ਨਿਵਾਜਿਆ ਗਿਆ। ਨਵੇਂ ਬਣੇ ਅਹੁੱਦੇਦਾਰਾਂ ਨੇ ਜਸਵੰਤ ਸਿੰਘ ਜੰਡ ਵਾਲਾ ਅਤੇ ਰਾਜਵਿੰਦਰ ਸਿੰਘ ਪੰਨੀ ਵਾਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਸੰਸਥਾਂ ਲਈ ਪੂਰੀ ਮਿਹਨਤ ਇਮਾਨਦਾਰੀ ਅਤੇ ਤਨਦੇਹੀ ਨਾਲ ਜਰੂਰਤਮੰਦ ਲੋਕਾਂ ਦੀ ਸਹਾਇਤਾ ਕਰਨ ਵਿੱਚ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਉਹਨਾਂ ਦੇ ਨਾਲ ਪਰਮਜੀਤ ਸਿੰਘ ਕੇ.ਐਸ.ਕੰਬਾਇਨ ਗਰੁੱਪ ਮੁਕਤਸਰ,ਗੁਰਮੀਤ ਚੰਦ ਰਾਣਾ,ਮਨਜੀਤ ਸਿੰਘ ਫਿਰੋਜਪੁਰੀਆ ਇੰਟਰਨੈਸ਼ਨਲ ਦਸਤਾਰ ਕੋਚ,ਗੁਰਮੀਤ ਸਿੰਘ ਫਿਰੋਜਪੁਰੀਆ, ਭਾਰਤ ਭੂਸ਼ਣ, ਸੁਖਜਿੰਦਰ ਸਿੰਘ ਕਾਹਨ ਸਿੰਘ ਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਹਿਯੋਗੀ ਸੱਜਣ ਮੌਜੂਦ ਸਨ।

No comments: