BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੱਸੀ ਗੋਤ ਜਠੇਰਿਆਂ ਦਾ ਮੇਲਾ ਕਰਵਾਇਆ ਗਿਆ

ਮੇਲੇ ਦੀਆਂ ਵੱਖ-ਵੱਖ ਝਲਕੀਆਂ
ਦੁਸਾਂਝ ਕਲਾਂ 15 ਮਈ (ਸੁਰਿੰਦਰ ਪਾਲ ਕੁੱਕੂ)- ਬਾਬਾ ਫਤਿਹ ਚੰਦ ਜੱਸੀ ਗੋਤ ਜਠੇਰੇ ਦੀ ਸਮੂਹ ਪ੍ਰਬੰਧਕ ਕਮੇਟੀ ਵਲੋਂ ੪੧ਵਾਂ ਜੋੜ ਮੇੇਲਾ  ਪਿੰਡ ਕੁਲਥਮ ਵਿਖੇ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ।ਪ੍ਰਬੰਧਕ ਕਮੇਟੀ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਅਮ੍ਰਿਤਬਾਣੀ ਦੇ ਜਾਪਦੇ ਭੋਗ ਪਾਏ ਗਏ ਉਪਰੰਤ ਖੁੱਲੇ ਪੰਡਾਲ ਸਜਾਏ ਗਏ। ਮੇਲੇ ਦੌਰਾਨ ਰਾਗੀ ਜੱਥਿਆਂ ਅਤੇ ਗਾਇਕਾਂ ਨੇ ਜਠੇਰਿਆਂ ਦੀ ਮਹਿਮਾ ਦਾ ਗੁਣਗਾਨ ਕੀਤਾ।ਇਸ ਮੌਕੇ ਪ੍ਰਗਤੀ ਕਲਾ ਕੇਂਦਰ ਲਾਂਦੜਾ ਦੀ ਟੀਮ ਵਲੋਂ ਕੋਰਿਓਗ੍ਰਾਫੀਆਂ ਪੇਸ਼ ਕਰਕੇ ਆਈਆਂ ਸੰਗਤਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇਵ ਪ੍ਰਕਾਸ਼ ਤੱਲਣ, ਸੀਨੀ.ਵਾਇਸ ਪ੍ਰਧਾਨ ਰੁਲਦੂ ਰਾਮ ਜਲੰਧਰ,ਵਾਇਸ ਪ੍ਰਧਾਨ ਮੇਜਰ ਰਾਮ, ਸਕੱਤਰ ਫਕੀਰ ਚੰਦ, ਖਜਾਨਚੀ ਬਖਸ਼ੀਸ਼ ਜੱਬੋਆਲ, ਸਹਾਇਕ ਖਜਾਨਚੀ ਮਨੀਸ਼ ਤੱਲਣ, ਜਸਪਾਲ ਸੇਮੀ, ਰਵੀ ਕੁਮਾਰ ਜਲੰਧਰ, ਸੱਤਪਾਲ ਬੂਟਾ ਮੰਡੀ, ਮਹਿੰਦਰ ਪਾਲ ਬੰਗਾ, ਕਲਮਜੀਤ ਇੰਦਣਾ ਕਲਾਸਕੇ ਅਦਿ ਹਾਜਰ ਸਨ।ਇਸ ਸਮੋਕੇ ਪ੍ਰਬੰਧਕ ਕਮੇਟੀ ਵਲੋਂ ਦਾਨੀ ਸੱਜਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਵੇਰ ਤੋਂ ਹੀ ਚਾਹ ਪਕੌੜਿਆਂ ਅਤੇ ਬਾਅਦ ਦੁਪਹਿਰ ਗੁਰੁ ਕਾ ਅਤੁੱਟ ਲੰਗਰ ਵਰਤਾਇਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਆਰ.ਐੱਲ. ਜੱਸੀ ਨੇ ਬਾਖੁਬੀ ਨਿਭਾਈ।

No comments: