BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਵੇਂ ਚੁਣੇ ਯੂਥ ਅਕਾਲੀ ਆਗੂਆਂ ਦਾ ਕੀਤਾ ਸਨਮਾਨ

ਪੰਜਾਬ ਦੇ ਨੌਜਵਾਨ ਸੁਖਬੀਰ ਬਾਦਲ ਦੀਆਂ ਨੀਤੀਆਂ ਦੇ ਹਨ ਕਾਇਲ-ਮਿੰਟੂ ਗਿੱਲ
ਜੋਗਿੰਦਰ ਸਿੰਘ ਸਵਾਈ ਕੇ ਨੂੰ ਸਨਮਾਨਿਤ ਕਰਦੇ ਹੋਏ ਐਡਵੋਕੇਟ ਮਿੰਟੂ ਗਿੱਲ,ਜਸਪ੍ਰੀਤ ਸਿੰਘ ਮਾਨ ਅਤੇ ਹੋਰ ਯੂਥ ਆਗੂ
ਗੁਰੂਹਰਸਹਾਏ 22 ਮਈ (ਮਨਦੀਪ ਸਿੰਘ ਸੋਢੀ)- ਨੌਜਵਾਨ ਵਰਗ ਸ਼੍ਰੋਮਣੀ ਅਕਾਲੀ ਦਲ ਦਾ ਹਰਿਆਵਲ ਦਸਤਾ ਹੈ, ਜਿਸ ਦੀ ਬਦੌਲਤ ਅਕਾਲੀ ਦਲ ਨੇ 2017 ਵਿੱਚ ਤੀਜੀ ਜਿੱਤ ਪ੍ਰਾਪਤ ਕਰਕੇ ਆਪਣੀ ਸਰਕਾਰ ਫਿਰ ਬਣਾਉਣੀ ਹੈ। ਇਹ ਗੱਲ ਅੱਜ ਸ਼੍ਰੋਮਣੀ ਯੂਥ ਅਕਾਲੀ ਦਲ ਅਤੇ ਆਈ.ਟੀ.ਸੈਲ ਨਾਲ ਸਬੰਧਿਤ ਨੌਜਵਾਨਾਂ ਨੂੰ ਸਨਮਾਨਿਤ ਕਰਨ ਮੌਕੇ ਨੌਜਵਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਹੀ। ਹਲਕਾ ਇੰਚਾਰਜ ਗੁਰੂਹਰਸਹਾਏ ਵਰਦੇਵ ਸਿੰਘ ਮਾਨ ਵੱਲੋ ਨਵੇਂ ਥਾਪੇ ਯੂਥ ਦੇ ਅਹੁੱਦੇਦਾਰਾਂ ਦਾ ਸਨਮਾਨ ਕਰਨ ਲਈ ਬਸਤੀ ਕੇਸਰ ਸਿੰਘ ਵਿਖੇ ਸਥਿਤ ਪੈਲੇਸ ਵਿੱਚ ਅੱਜ ਪ੍ਰੋਗਰਾਮ ਰੱਖਿਆ ਗਿਆ ਸੀ। ਇਥੇ ਜੁੱੜੇ ਨੌਜਵਾਨਾਂ ਦੇ ਭਰਵੇਂ ਇਕੱਠ ਵਿੱਚ ਯੂਥ ਅਕਾਲੀ ਦਲ ਦੇ ਜਿਲਾ ਪ੍ਰਧਾਨ ਜੋਗਿੰਦਰ ਸਿੰਘ ਸਵਾਈ ਕੇ,ਆਈ.ਟੀ.ਸੈਲ ਦੇ ਜਿਲਾ ਪ੍ਰਧਾਨ ਜਸਪ੍ਰੀਤ ਸਿੰਘ ਮਾਨ ਨੂੰ ਸਨਮਾਨ ਕਰਨ ਮੌਕੇ ਬੋਲਦਿਆਂ ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ ਨੇ ਕਿਹਾ ਕਿ ਅੱਜ ਨੌਜਵਾਨ ਵਰਗ ਸਰਕਾਰ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਤੋਂ ਕਾਇਲ ਹੋ ਕੇ ਸਾਡੇ ਨਾਲ ਖੜਾ ਹੈ। ਸਰਕਾਰ ਵਿਰੋਧੀ ਤਾਕਤਾ ਨੇ ਪੰਜਾਬ ਅੰਦਰ ਭਾਈਚਾਰਕ ਸਾਂਝ ਤੋੜਨ ਦੀਆਂ ਜਦੋ ਵੀ ਚਾਲਾਂ ਚਲੀਆਂ ਤਾਂ ਨੌਜਵਾਨਾਂ ਨੇ ਅੱਗੇ ਹੋ ਕੇ ਉਹਨਾਂ ਨੂੰ ਮਾਤ ਦਿੱਤੀ ਹੈ। ਉਹਨਾਂ ਕਿਹਾ ਕਿ ਹੁਣੇ ਆਏ ਵਿਧਾਨ ਸਭਾਵਾਂ ਦੇ ਨਤੀਜਿਆਂ ਵਾਂਗ ਪੰਜਾਬ ਅੰਦਰ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੀ ਪੰਜਾਬ ਕਾਂਗਰਸ ਮੁਕਤ ਸੂਬਾ ਬਣ ਜਾਵੇਗਾ। ਇਸ ਮੌਕੇ ਬੋਲਦਿਆਂ ਆਈ.ਟੀ.ਸੈਲ ਦੇ ਜਿਲਾ ਪ੍ਰਧਾਨ ਜਸਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਭੁਲੇਖਾ ਪਾਉ ਰਾਜਨੀਤੀ ਕਰਕੇ ਦਿਲੀ ਵਿੱਚ ਸਰਕਾਰ ਬਣਾਉਣ ਵਾਲੇ ਕੇਜਰੀਵਾਲ ਹੁਣ ਪੰਜਾਬ ਦੇ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਵਿੱਚ ਹੈ। ਉਹਨਾਂ ਕਿਹਾ ਕਿ ਸਤਲੁਜਯਮੁਨਾ ਲਿੰਕ ਨਹਿਰ ਮਾਮਲੇ ਵਿੱਚ ਪੰਜਾਬ ਵਿਰੋਧੀ ਕਾਰਵਾਈ,ਦਿੱਲੀ ਵਿੱਚ ਧਾਰਮਿਕ ਮਹੱਤਤਾ ਰੱਖਦੇ ਪਿਆਓ ਨੂੰ ਤੋੜਨ ਅਤੇ ਫਿਰ ਦਿੱਲੀ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਪੜਾਉਣ ਵਿਰੋਧੀ ਫੈਸਲਾ ਲੈ ਕੇ ਕੇਰਜੀਵਾਲ ਨੇ ਆਪਣੀ ਪੰਜਾਬੀਅਤ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਸਾਨੂੰ ਖਾਸ ਕਰ ਨੌਜਵਾਨ ਵਰਗ ਨੂੰ ਇਸ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਜੋਗਿੰਦਰ ਸਿੰਘ ਸਵਾਈ ਕੇ ਨੇ ਆਪਣੇ ਸੰਬੋਧਨ ਵਿੱਚ ਦਾਅਵਾ ਕੀਤਾ ਕਿ ਅਗਲੀਆਂ ਚੋਣਾਂ ਵਿੱਚ ਗੁਰੂਹਰਸਹਾਏ ਹਲਕੇ ਤੋਂ ਅਕਾਲੀ ਦਲ ਸਭ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗਾ। ਇਸ ਮੌਕੇ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ ਅਤੇ ਉਹਨਾਂ ਦੇ ਜੋਨ ਨਾਲ ਸਬੰਧਿਤ ਸਰਪੰਚਾਂ ਅਤੇ ਹੋਰ ਅਹੁੱਦੇਦਾਰਾਂ ਨੇ ਜੋਗਿੰਦਰ ਸਿੰਘ ਸਵਾਈ ਕੇ ਨੂੰ ਸਨਮਾਨ ਚਿੰਨ ਦੇਣ ਦੇ ਨਾਲ ਹੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਲਈ 51 ਹਜਾਰ ਰੁਪਏ ਦੀ ਥੈਲੀ ਵੀ ਭੇਟ ਕੀਤੀ। ਇਸ ਮੌਕੇ ਜਸਪ੍ਰੀਤ ਸਿੰਘ ਮਾਨ,ਸੋਨੂੰ ਰੱਤੇਵਾਲਾ,ਡਾ.ਕੇਹਰ ਸਿੰਘ,ਸ਼ਗਨ ਢੋਟ ਬਾਜੇ ਕੇ,ਠੇਕੇਦਾਰ ਬਲਦੇਵ ਥਿੰਦ, ਕਪਿਲ ਕੰਧਾਰੀ,ਜਗਸੀਰ ਸਿੰਘ ਲੱਖਾ,ਬਲਵਿੰਦਰ ਸਿੰਘ ਸ਼ੰਮਾਂ,ਗੁਰਸੇਵਕ ਸਿੰਘ,ਨਿਰਮਲਜੀਤ ਸਿੰਘ ਟੀਟੂ ਅਤੇ ਸੱਤਾ ਅਲੀ ਕੇ ਤੋਂ ਇਲਾਵਾ ਹੋਰ ਵੀ ਅਕਾਲੀ ਵਰਕਰ ਹਾਜਰ ਸਨ।

No comments: