BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਪ ਦੀ ਸਰਕਾਰ ਆਉਣ ਤੇ ਹੋਵੇਗਾ ਪੰਜਾਬ ਦਾ ਵਿਕਾਸ-ਬਰਾੜ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪ ਆਗੂ ਗੁਰਮੀਤ ਬਰਾੜ
ਗੁਰੂਹਰਸਹਾਏ 15 ਮਈ (ਮਨਦੀਪ ਸਿੰਘ ਸੋਢੀ)- ਹਲਕਾ ਗੁਰੂਹਰਸਹਾਏ ਵਿੱਚ ਆਪ ਆਗੂਆਂ ਦੌਰਾਨ ਕੋਈ ਧੱੜੇਬਾਜੀ ਨਹੀ ਹੈ, ਜਿਸ ਨੂੰ ਵੀ ਪਾਰਟੀ ਟਿਕਟ ਦੇਵੇਗੀ ਬਾਕੀ ਵਰਕਰ ਉਸ ਦੀ ਹਮਾਇਤ ਕਰਨਗੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਆਪ ਪਾਰਟੀ ਦੇ ਆਗੂ ਗੁਰਮੀਤ ਸਿੰਘ ਬਰਾੜ ਨੇ ਪ੍ਰੈਸ ਕਾਂਨਫਰੰਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀਤਾ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ 12 ਹਜਾਰ ਕਰੋੜ ਰੁਪਏ ਦੇ ਅਨਾਜ ਘੋਟਾਲੇ ਨੂੰ ਸਰਕਾਰ ਦੀਆਂ ਅੱਖਾਂ ਖੋਲਣ ਲਈ ਚੰਡੀਗੜ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ ਕੀਤਾ ਜਾ ਰਿਹਾ ਹੈ ਤਾਂ ਜੋ ਉਸ ਦੀ ਉਚ ਪੱਧਰੀ ਜਾਂਚ ਕਰਵਾ ਕੇ ਮਾਮਲੇ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇ, ਜਦ ਕਿ ਇਸ ਦੇ ਉਲਟ ਬਾਦਲ ਸਰਕਾਰ ਇਸ ਅਨਾਜ ਘੋਟਾਲੇ ਦੀ ਜਾਂਚ ਕਰਵਾਉਣ ਤੋਂ ਭੱਜ ਰਹੀ ਹੈ। ਉਹਨਾਂ ਕਿਹਾ ਕਿ ਅਨਾਜ ਘੋਟਾਲੇ ਵਿੱਚ ਕਾਂਗਰਸ ਸਰਕਾਰ ਦੀ ਕਾਰਜਗੁਜਾਰੀ ਵੀ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਤੋਂ ਵੱਧ ਕੁਝ ਨਹੀ ਹੈ। ਉਹਨਾਂ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਆਉਣ ਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਲੈਣ ਲਈ ਕਿਸੇ ਰਿਸ਼ਵਤ ਦਾ ਸਹਾਰਾ ਨਹੀ ਲੈਣਾ ਪਵੇਗਾ ਅਤੇ ਪੰਜਾਬ ਵਿੱਚ ਵੱਡੇ ਪੱਧਰ ਤੇ ਫੈਲੇ ਹੋਏ ਭ੍ਰਿਸ਼ਟਾਚਾਰ ਨੂੰ ਪਹਿਲ ਦੇ ਅਧਾਰ ਤੇ ਖਤਮ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪਾਣੀਆਂ ਦੇ ਮਾਮਲੇ ਤੇ ਅਕਾਲੀ-ਭਾਜਪਾ ਸਰਕਾਰ ਮੱਗਰਮੱਛ ਦੇ ਹੰਝੂ ਵਹਾ ਰਹੀ ਹੈ ਅਤੇ ਪੰਜਾਬ ਦਾ ਹੱਕ ਲੈਣ ਲਈ ਹਰਸਿਮਰਤ ਕੌਰ ਬਾਦਲ ਫੇਲ ਸਾਬਿਤ ਹੋ ਰਹੀ ਹੈ। ਜਿਸ ਲਈ ਕੇਂਦਰ ਦੀ ਕੈਬਨਿਟ ਤੋਂ ਸ਼੍ਰੀਮਤੀ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ । ਗੁਰਹਰਸਹਾਏ ਵਿੱਚ ਖੁੱਲੇ ਆਮ ਆਦਮੀ ਪਾਰਟੀ ਦੇ ਦਫਤਰ ਮੌਕੇ ਬਰਾੜ ਧੜੇ ਦੀ ਗੈਰ ਹਾਜਰੀ ਤੇ ਸਵਾਲ ਦੇ ਜਵਾਬ ਵਿੱਚ ਉਹਨਾਂ ਦੱਸਦਿਆਂ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਇਤਲਾਹ ਨਹੀ ਮਿਲੀ ਸੀ ਜਿਸ ਲਈ ਉਹ ਦਫਤਰ ਦੇ ਉਦਘਾਟਨ ਮੌਕੇ ਸ਼ਾਮਲ ਨਹੀ ਹੋ ਸਕੇ ਅਤੇ ਉਹ ਆਪਣਾ ਕੋਈ ਵੱਖਰਾ ਦਫਤਰ ਨਹੀ ਖੋਲਣਗੇ ਤੇ ਇਕੋ ਦਫਤਰ ਤੋਂ ਹੀ ਪਾਰਟੀ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ। ਇਸ ਮੌਕੇ ਉਹਨਾਂ ਦੇ ਨਾਲ ਨਰਿੰਦਰ ਸਿੰਘ ਬਰਾੜ, ਸਾਧੂ ਸਿੰਘ, ਲਛਮਣ ਸਿੰਘ, ਗੁਰਜੇਤ ਸਿੰਘ, ਅਨੂੰ ਬਰਾੜ, ਮਨਪ੍ਰੀਤ ਸਿੰਘ, ਰਨਬੀਰ ਸਿੰਘ ਅਤੇ ਅਮਨਦੀਪ ਹਾਜਰ ਸਨ।

No comments: