BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜ ਦਿਨੀਂ ਵੈਦਿਕ ਚੇਤਨਾ ਸ਼ਿਵਿਰ ਦਾ ਸ਼ੁਭਾਰੰਭ

ਜਲੰਧਰ 17 ਮਈ (ਜਸਵਿੰਦਰ ਆਜ਼ਾਦ)- ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਹੋਸਟਲ ਦੀ ਗਿਆਰਵ੍ਹੀਂ ਅਤੇ ਬਾਰ੍ਹਵੀਂ ਦੀਆਂ ਵਿਦਿਆਰਥਣਾਂ ਦੇ ਲਈ ਪੰਜ ਦਿਨੀਂ ਵੈਦਿਕ ਚੇਤਨਾ ਸ਼ਿਵਿਰ ਦਾ ਸ਼ੁਭਾਰੰਭ ਪ੍ਰਿੰਸੀਪਲ ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਵੈਦਿਕ ਮੰਤਰਾਂ ਦੇ ਉਚਾਰਣ ਦੇ ਨਾਲ ਹਵਨ ਯੱਗ ਵਿੱਚ ਆਹੁਤਿਯਾਂ ਪਾਉਂਦੇ ਹੋਏ ਕੀਤਾ ਗਿਆ। ਸ਼ਿਵਿਰ ਦੀ ਸਫਲਤਾ ਹੇਤੁ ਪ੍ਰਿੰਸੀਪਲ ਜੀ ਨੇ ਸ਼ੁਭ ਇਛਾਵਾਂ ਦਿੰਦੇ ਹੋਏ ਵਿਦਿਆਰਥਣਾਂ ਨੂੰ ਵੈਦਿਕ ਸੰਸਕਾਰਾਂ ਅਤੇ ਸਭਿਅਤਾ ਨੂੰ ਅਪਨਾਉਂਦੇ ਹੋਏ ਜ਼ਿੰਦਗੀ ਵਿੱਚ ਅੱਗੇ ਵੱਧਣ ਦੀ ਪ੍ਰੇਰਣਾ ਦਿੱਤੀ। ਭਜਨ ਸੰਧਿਆ ਵਿੱਚ ਸੰਸਕ੍ਰਿਤ ਵਿਭਾਗ ਦੀ ਮੁੱਖੀ ਸ਼੍ਰੀਮਤੀ ਸੁਨੀਤਾ ਧਵਨ ਅਤੇ ਡਾਂਸ ਵਿਭਾਗ ਦੇ ਸ਼੍ਰੀ ਪ੍ਰਦੁਮਨ ਨੇ ਭਜਨ ਸੁਣਾ ਕੇ ਮਾਹੌਲ ਨੂੰ ਭਗਤੀਨੁਮਾ ਬਣਾ ਦਿੱਤਾ। ਯੋਗ ਸੈਸ਼ਨ ਵਿੱਚ ਯੋਗ ਪਥ ਸੰਸਥਾਨ ਤੋਂ ਆਏ ਡਾ. ਵਿਨੋਦ ਕੁਮਾਰ, ਮਿੱਤਲ ਜੀ, ਅਨੁ ਜੀ ਅਤੇ ਸ਼੍ਰੀ ਕ੍ਰਿਸ਼ਨ ਧਵਨ ਜੀ ਨੇ ਵਿਦਿਆਰਥਣਾ ਨੂੰ ਤੰਦਰੂਸਤ ਜ਼ਿੰਦਗੀ ਦੇ ਲਈ ਆਸਾਨ ਕਸਰਤ ਅਤੇ ਯੋਗਾਸਨ ਕਰਵਾਏ। ਮੰਚ ਸੰਚਾਲਨ ਕਰਦੇ ਹੋਏ ਪ੍ਰੋ. ਨਵਰੂਪ ਨੇ ਵਿਦਿਆਰਥਣਾਂ ਦੇ ਨਾਲ ਜ਼ਿੰਦਗੀ ਦੇ ਲਈ ਜ਼ਰੂਰੀ ਗੱਲਾਂ 'ਤੇ ਚਰਚਾ ਕੀਤੀ।  ਸ਼ਿਵਿਰ ਇੰਚਾਰਜ਼ ਪ੍ਰੋ. ਸੁਨੀਤਾ ਧਵਨ ਅਤੇ ਪ੍ਰੋ. ਨਵਰੂਪ ਨੇ ਵਿਦਿਆਰਥਣਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀ ਗਤਿਵਿਧਿਆਂ ਦੇ ਬਾਰੇ ਵਿੱਚ ਦੱਸਿਆ।  ਇਸ ਮੌਕੇ ਤੇ ਹੋਸਟਲ ਵਾਰਡਨ ਸ਼੍ਰੀਮਤੀ ਅਨੀਤਾ ਜੀ, ਵੀਨਾ, ਸੀਮਾ ਅਤੇ ਰਾਜਿੰਦਰ ਵੀ ਮੌਜੂਦ ਸਨ।

No comments: