BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਮਰੀਕਾ ਕੈਨੇਡਾ ਵਿੱਚ ਆਮ ਆਦਮੀ ਪਾਰਟੀ ਵਿਰੁੱਧ ਕੂੜ-ਪ੍ਰਚਾਰ ਕਰਨ ਗਏ ਕੈਪਟਨ ਅਮਰਿੰਦਰ ਸਿੰਘ ਹੋਏ ਬੇਇੱਜਤ-ਵਰਿੰਦਰ ਪਰਿਹਾਰ

ਹੁਸ਼ਿਆਰਪੁਰ, 11 ਮਈ (ਤਰਸੇਮ ਦੀਵਾਨਾ)- ਪੱਥਰ ਭਾਵੇਂ ਸੋਨੇ ਨੂੰ ਤੋੜ ਵੀ ਦੇਵੇ ਉਸ ਨਾਲ ਸੋਨੇ ਦੀ ਕੀਮਤ ਨਹੀਂ ਘੱਟ ਜਾਂਦੀ ਤੇ ਨਾ ਹੀ ਪੱਥਰ ਦੀ ਵੱਧ ਜਾਂਦੀ ਹੈ ਕੈਪਟਨ ਅਮਰਿੰਦਰ ਸਿੰਘ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਨੂੰ ਬਦਨਾਮ ਕਰਨ ਦੇ ਮਨਸੂਬੇ ਨਾਲ ਅਮਰੀਕਾ, ਕੈਨੇਡਾ ਦੇ ਦੌਰੇ ਤੇ ਗਏ ਪਰ ਉਹ ਆਪਣੇ ਉਦੇਸ਼ ਵਿਚ ਬੁਰੀ ਤਰਾਂ ਫੇਲ ਹੋਏ ਇਹ ਵਿਚਾਰ ਆਮ ਆਦਮੀ ਪਾਰਟੀ ਐਨ.ਆਰ.ਆਈ.ਵਿੰਗ ਦੇ ਇੰਚਾਰਜ ਵਰਿੰਦਰ ਪਰਿਹਾਰ ਨੇ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਅਮਰੀਕਾ ਵਿੱਚ ਪੰਜਾਬੀਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੂੰਹ ਨਹੀਂ ਲਗਾਇਆ ਕਈ ਥਾਵਾਂ ਤੇ ਲੋਕਾਂ ਨੇ ਉਹਨਾਂ ਉੱਪਰ ਜੁੱਤੀਆਂ ਤੇ ਬੋਤਲਾਂ ਸੁਟਕੇ ਆਪਣਾ ਗੁੱਸਾ ਪ੍ਰਗਟ ਕੀਤਾਵਿਦੇਸ਼ਾਂ ਵਿੱਚ ਵਸਦੇ ਸਿੱਖ, 1984 ਵਿੱਚ ਭਾਰਤ ਵਿੱਚ ਹੋਏ ਸਿੱਖਾਂ ਦੇ ਕਤੱਲੇਆਮ ਲਈ ਕਾਂਗਰਸ ਪਾਰਟੀ ਨੂੰ ਦੋਸ਼ੀ ਮੰਨਦੇ ਹਨ ਅਤੇ ਕੈਪਟਨ ਅਮਰਿੰਦਰ ਵਲੋਂ ਜਗਦੀਸ਼ ਟਾਈਟਲਰ ਨੂੰ ਨਿਰਦੋਸ਼ ਆਖਣ ਕਾਰਨ ਪ੍ਰਵਾਸੀ ਸਿੱਖਾਂ ਦੇ ਮਨ ਵਿੱਚ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਭਾਰੀ ਗੁੱਸਾ ਹੈ ਕੈਨੇਡਾ ਵਿੱਚ ਪ੍ਰਵਾਸੀ ਪੰਜਾਬੀਆਂ ਨੇ ਕੈਨੇਡੀਅਨ ਸਰਕਾਰ ਤੇ ਜੋਰ ਪਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਪ੍ਰੋਗਰਾਮ ਹੀ ਰੱਦ ਕਰਵਾ ਦਿੱਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਜਦੋਂ ਵੀ ਅਮਰੀਕਾ, ਕੈਨੇਡਾ ਜਾਂਦੇ ਹਨ ਉਹਨਾਂ ਦਾ ਹਜਾਰਾਂ ਦੀ ਗਿਣਤੀ ਵਿੱਚ ਲੋਕਾਂ ਵਲੋਂ ਭਰਪੂਰ ਸਵਾਗਤ ਕੀਤਾ ਜਾਂਦਾ ਹੈ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦਾ ਸੁਪਨਾ ਹੈ ਕਿ ਪੰਜਾਬ ਵਿੱਚ ਵੀ ਅਮਰੀਕਾ, ਕੈਨੇਡਾ ਵਰਗਾ ਸਾਫ-ਸੁਥਰਾ ਪ੍ਰਸ਼ਾਸਨ ਹੋਵੇ ਪਰ ਉਹਨਾਂ ਨੂੰ ਅਹਿਸਾਸ ਹੈ ਕਿ ਜਿੰਨੀ ਦੇਰ ਪੰਜਾਬ ਵਿੱਚ ਅਕਾਲੀ, ਕਾਂਗਰਸ ਤੇ ਬੀ.ਜੇ.ਪੀ. ਵਰਗੀਆਂ ਭ੍ਰਿਸ਼ਟ ਸਰਕਾਰਾਂ ਹਨ, ਉਨੀ ਦੇਰ ਪੰਜਾਬ ਵਿੱਚ ਸਾਫ-ਸੁਥਰਾ ਪ੍ਰਸ਼ਾਸਨ ਨਹੀਂ ਆ ਸਕਦਾ ਅਤੇ ਆਮ ਆਦਮੀ ਪਾਰਟੀ ਉਹਨਾਂ ਨੂੰ ਇਕ ਨਵੀਂ ਆਸ ਦੀ ਕਿਰਨ ਦਿਖਾਈ ਦਿੰਦੀ ਹੈ ਪ੍ਰਵਾਸੀ ਪੰਜਾਬੀਆਂ ਵਲੋਂ ''ਆਪ'' ਨੂੰ ਵੱਡਾ ਸਮਰੱਥਨ ਦਿੱਤਾ ਜਾਂਦਾ ਹੈ ਪਿਛਲੀਆਂ ਚੌਣਾਂ ਵਿਚ ''ਆਪ'' ਨੂੰ ਜਤਾਉਣ ਲਈ ਉਹਨਾਂ ਨੇ ਵੱਡਾ ਯੋਗਦਾਨ ਪਾਇਆ ਸੀ ਅਤੇ ਹੁਣ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੌਣਾਂ ਵਿੱਚ ''ਆਪ'' ਨੂੰ ਜਤਾਉਣ ਲਈ ਪ੍ਰਵਾਸੀ ਪੰਜਾਬੀ ਤਿਆਰੀ ਕਸੀ ਬੈਠੇ ਹਨ ਅੱਜ ਦੇ ਇੰਨਫਰਮੇਸ਼ਨ-ਏਜ ਦੀ ਤੇਜ ਰਫ਼ਤਾਰ ਵਿੱਚ ਕੋਈ ਜਾਣਕਾਰੀ ਛਿੱਪੀ ਨਹੀਂ ਰਹਿੰਦੀ ਕੈਪਟਨ ਅਮਰਿੰਦਰ ਸਿੰਘ ਦੇ ਗੰਦੇ ਪਿਛੋਕੜ ਅਤੇ ਅਯੈਸ਼ ਸੁਭਾਅ ਨੂੰ ਸਭ ਚੰਗੀ ਤਰਾਂ ਜਾਣਦੇ ਹਨ ਪਰਿਹਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਮਰੀਕਾ, ਕੈਨੇਡਾ ਵਸਦੇ ਪੰਜਾਬੀਆਂ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਭਜਾਉਣ ਲਈ ਧੰਨਵਾਦ ਕਰਦੀ ਹੈ ਅਤੇ ਆਮ ਆਦਮੀ ਪਾਰਟੀ ਦੇ ਸਮਰੱਥਨ ਲਈ ਸ਼ੁਕਰਗੁਜਾਰ ਹੈ।

No comments: