BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ

ਜਲੰਧਰ 3 ਮਈ (ਜਸਵਿੰਦਰ ਆਜ਼ਾਦ)- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੀ.ਜੀ. ਡਿਪਾਰਟਮੈਂਟ ਆਫ ਕਾਮਰਸ ਵਿਭਾਗ ਦੇ ਐਮ.ਕਾਮ. ਸਮੈਸਟਰ ਚੌਥੇ ਅਤੇ ਐਮ.ਟੀ.ਐਮ. ਚੌਥੇ ਸਮੈਸਟਰ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਐਮ.ਕਾਮ. ਸਮੈਸਟਰ ਦੂਜੇ ਤੇ ਐਮ.ਟੀ.ਐਮ ਸਮੈਸਟਰ ਦੂਜਾ ਵਲੋਂ ਦਿੱਤੀ ਗਈ। ਇਸ ਮੌਕੇ ਤੇ ਵਿਦਿਆਰਥੀਆਂ ਨੇ ਵੱਖ-ਵੱਖ ਪੇਸ਼ਕਾਰੀਆਂ ਕੀਤੀਆਂ। ਸੰਜੂ, ਗੀਤਾਂਜਲੀ ਅਤੇ ਅੰਮ੍ਰੀਤ ਨੇ ਡਾਂਸ ਕੀਤਾ। ਕਿਸੇ ਨੇ ਹਾਸੇਆਂ ਦੇ ਫਾਵਾਰੇ ਛੋੜੇ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਨੂੰ ਉਹਨਾਂ ਨੇ ਆਉਣ ਵਾਲੇ ਜੀਵਨ ਲਈ ਸ਼ੁਭ ਇਛਾਵਾਂ ਦਿੱਤੀਆਂ ਅਤੇ ਉਹਨਾਂ ਨੂੰ ਕਿਹਾ ਕਿ ਜਿੱਥੇ ਵੀ ਵਿਦਿਆਰਅਥੀ ਜਾਣਗੇ, ਉੱਥੇ ਲਾਇਲਪੁਰ ਖ਼ਾਲਸਾ ਕਾਲਜ ਦਾ ਨਾਮ ਵੀ ਜਾਏਗਾ। ਇਸ ਮੌਕੇ ਤੇ ਅਸ਼ਵਿੰਦਰ ਕੌਰ ਨੂੰ ਮਿਸ ਫੇਅਰਵੈਲ ਅਤੇ ਪ੍ਰਭਜੀਤ ਸਿੰਘ ਨੂੰ ਮਿਸਟਰ ਫੇਅਰਵੈਲ ਚੁਣੇਆਂ ਗਿਆ। ਜਸਨੀਤ ਕੌਰ ਅਤੇ ਲਵਪ੍ਰੀਤ ਸਿੰਘ ਨੂੰ ਵੈਲ ਡਰੈਸ ਦਾ ਖਿਤਾਬ ਮਿਲਿਆ। ਸੁੰਨਦਾ ਅਤੇ ਅੰਕਿਤ ਸੂਦ ਦਾ ਮੋਸਟ ਟੈਲੈਂਟਡ ਚੁਣੇਆ ਗਿਆ। ਮਿਸਟਰ ਫੈਅਰਵੈਲ ਐਮ.ਟੀ.ਐਮ. ਕਲਾਸ ਦੇ ਲਖਨ ਬਾਲੀ ਅਤੇ ਮਿਸ ਫੇਅਰਵੈਲ ਐਮ.ਟੀ.ਐਮ. ਦੀ ਹਰਿੰਦਰ ਕੌਰ ਨੂੰ ਘੋਸ਼ਿਤ ਕੀਤਾ। ਜਜਮੈਂਟ ਦੀ ਭੂਮਿਕਾ ਡਾ. ਪਤਵੰਤ ਅਟਵਾਲ, ਪ੍ਰੋ. ਯੂਬੀਕ ਬੇਦੀ, ਪ੍ਰੋ. ਰਮਿੰਦਰ ਭਾਟੀਆ ਅਤੇ ਪ੍ਰੋ. ਰੁਪਿੰਦਰ ਕੌਰ ਵਲੋਂ ਕੀਤੀ ਗਈ। ਅੰਤ ਵਿਚ ਡਾ. ਰਛਪਾਲ ਸਿੰਘ ਸੰਧੂ ਮੁਖੀ ਕਾਮਰਸ ਵਿਭਾਗ ਨੇ 'ਸਟੂਡੈਂਟ ਆਫ ਯਿਅਰ' ਨਿਤਆਊਂਸ਼ੂ ਦੀ ਘੋਸ਼ਣਾ ਕੀਤੀ ਗਈ। ਉਨ੍ਹਾਂ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਚੰਗਾ ਨਾਗਰਿਕ ਬਣਨ ਲਈ ਅਤੇ ਹਰ ਖੇਤਰ ਵਿਚ ਸਫਲ ਹੋਣ ਲਈ ਸ਼ੁਭ ਇਛਾਵਾਂ ਦਿਤੀਆਂ।

No comments: