BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਿਊਜ਼ੀਲੈਂਡ ਪਾਰਲੀਮੈਂਟ ਜਿੱਥੇ ਪ੍ਰਧਾਨ ਮੰਤਰੀ ਨੂੰ ਵੀ ਗਲਤੀ ਕਰਨ 'ਤੇ ਬਾਹਰ ਨਿਕਲ ਜਾਣ ਕਿਹਾ ਜਾਂਦਾ

ਮਾਣਯੋਗ ਸਪੀਕਰ ਪ੍ਰਧਾਨ ਮੰਤਰੀ ਜੌਹਨ ਕੀ ਨੂੰ ਸਦਨ ਛੱਡ ਜਾਣ ਲਈ ਕਹਿੰਦੇ ਹੋਏ।
ਆਕਲੈਂਡ-11 ਮਈ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਪਾਰਲੀਮੈਂਟ ਅਜਿਹੀ ਹੈ ਜਿੱਥੇ ਛੋਟੀ ਤੋਂ ਛੋਟੀ ਗਲਤੀ ਕਈ ਵਾਰ ਵੱਡੇ ਤੋਂ ਵੱਡੇ ਮੰਤਰੀ ਨੂੰ ਹੱਥਾਂ ਪੈਰਾਂ ਦੀ ਪਾ ਦਿੰਦੀ ਹੈ। ਕਈ ਮੰਤਰੀ ਛੋਟੀਆਂ ਗਲਤੀਆਂ ਕਾਰਨ ਆਪਣਾ ਰਾਜਨੀਤਕ ਜੀਵਨ ਵੀ ਖਤਮ ਕਰ ਚੁੱਕੇ ਹਨ। ਅੱਜ ਸਦਨ ਦੇ ਵਿਚ ਕਾਰਵਾਈ ਚੱਲ ਰਹੀ ਸੀ, ਪਨਾਮਾ ਪੇਪਰਾਂ ਦੇ ਉਤੇ ਬੀਤੇ ਕੱਲ ਤੋਂ ਪ੍ਰਧਾਨ ਮੰਤਰੀ ਪ੍ਰਸ਼ਨਾਂ-ਉਤਰਾਂ ਦੇ ਵਿਚ ਘਿਰੇ ਹੋਏ ਸਨ। ਮਾਣਯੋਗ ਸਪੀਕਰ ਨੇ ਪਹਿਲਾਂ ਵੀ ਪ੍ਰਧਾਨ ਮੰਤਰੀ ਨੂੰ ਬੈਠ ਜਾਣ ਅਤੇ ਚੁੱਪ ਕਰਨ ਦੀ ਚੇਤਾਵਨੀ ਦਿੱਤੀ ਸੀ, ਪਰ ਪ੍ਰਧਾਨ ਮੰਤਰੀ ਕੰਟਰੋਲ ਤੋਂ ਬਾਹਰ ਜਾ ਰਹੇ ਸਨ ਤਾਂ ਸਪੀਕਰ ਨੇ ਪ੍ਰਧਾਨ ਮੰਤਰੀ ਨੂੰ ਸਦਨ ਛੱਡ ਕੇ ਬਾਹਰ ਚਲੇ ਜਾਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਹੁਕਮ ਮੰਨਦਿਆਂ ਝੱਟ ਸਦਨ ਛੱਡ ਦਿੱਤਾ। ਗ੍ਰੀਨ ਪਾਰਟੀ ਦੇ ਨੇਤਾ ਜੇਮਸ ਸ਼ਾਅ ਪ੍ਰਧਾਨ ਮੰਤਰੀ ਤੋਂ ਕੱਲ ਦੀ ਕਾਰਵਾਈ ਸਮੇਂ ਦਿੱਤੇ ਬਿਆਨ ਲਈ ਮਾਫੀ ਮੰਗਣ ਵਾਸਤੇ ਕਹਿ ਰਹੇ ਸਨ। ਪਨਾਮਾ ਪੇਪਰਾਂ ਦੇ ਵਿਚ ਨਿਊਜ਼ੀਲੈਂਡ ਦੇ ਕਈ ਸੰਸਦ ਮੈਂਬਰਾਂ ਅਤੇ ਟਰੱਸਟਾਂ ਦੇ ਨਾਂਅ ਆਏ ਸਨ।

No comments: